jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 23 November 2012

ਗ਼ਦਰ ਲਹਿਰ ਦੀ 100ਵੀਂ ਵਰੇ•ਗੰਢ ਨੂੰ ਇਨਕਲਾਬੀ ਤਿਓਹਾਰ ਵਾਂਗ ਮਨਾਉਣ ਦੀਆਂ ਤਿਆਰੀਆਂ

www.sabblok.blogspot.com
ਜਲੰਧਰ, 23 ਨਵੰਬਰ:    ਅਜ਼ਾਦੀ ਸੰਗਰਾਮ 'ਚ ਵਿਲੱਖਣ ਭੂਮਿਕਾ ਅਦਾ ਕਰਨ ਵਾਲੀ ਅਤੇ ਸਹੀ ਅਰਥਾਂ ਵਿੱਚ ਮੁਲਕ ਨੂੰ ਦੇਸੀ ਬਦੇਸ਼ੀ ਹਰ ਤਰ•ਾਂ ਦੇ ਜੂਲੇ ਤੋਂ ਨਿਜ਼ਾਤ ਦਿਵਾ ਕੇ ਜਮਹੂਰੀ, ਆਰਥਕ ਸਮਾਜਕ ਬਰਾਬਰੀ ਦੀ ਬੁਨਿਆਦ 'ਤੇ ਟਿਕੇ ਲੋਕਾਂ ਦੀ ਪੁੱਗਤ ਵਾਲੇ ਨਿਜ਼ਾਮ ਦੀ ਸਿਰਜਣਾ ਲਈ ਨਿਰੰਤਰ ਸੰਗਰਾਮ ਦਾ ਨਵਾਂ ਅਧਿਆਇ ਰਚਣ ਵਾਲੀ ਗ਼ਦਰ ਪਾਰਟੀ ਦੀ 2013 'ਚ ਆ ਰਹੀ 100ਵੀਂ ਵਰੇ•ਗੰਢ ਨਵੇਂ ਜੋਸ਼ ਅਤੇ ਉਤਸ਼ਾਹ ਨਾਲ ਮਨਾਉਣ ਲਈ ਹਰ ਸੰਭਵ ਸਾਂਝੇ ਉਦਮ ਜੁਟਾਉਣ ਲਈ ਹੁਣ ਤੋਂ ਹੀ ਲੱਕ ਬੰਨ•ਕੇ ਡਟਿਆ ਜਾਏਗਾ।  ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਨਾਲ ਜੁੜੇ ਵਿਸ਼ਾਲ ਪਰਿਵਾਰ ਦੀ ਇਕੱਤਰਤਾ 'ਚ ਅੱਜ ਇਹ ਫੈਸਲਾ ਲਿਆ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਕੱਤਰਤਾ 'ਚ ਜੁੜੇ ਰੰਗ ਕਰਮੀਆਂ, ਸਾਹਿਤ, ਕਲਾ ਅਤੇ ਪੱਤਰਕਾਰਤਾ ਦੇ ਖੇਤਰ ਨਾਲ ਜੁੜੀਆਂ ਸਖਸ਼ੀਅਤਾਂ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਸਾਲ ਭਰ ਸਿਰਫ਼ ਯਾਦਗਾਰ ਹਾਲ, ਸਥਾਨਕ ਸ਼ਹਿਰ, ਇਸਦੇ ਇਰਦ ਗਿਰਦ ਖੇਤਰਾਂ ਤੱਕ ਸੀਮਤ ਨਾ ਰਹਿ ਕੇ ਅਸਲ 'ਚ ਗ਼ਦਰੀ ਸੰਗਰਾਮੀਆਂ ਅਤੇ ਕੌਮੀ ਮੁਕਤੀ ਲਹਿਰ ਅੰਦਰ ਇਨਕਲਾਬੀ ਤਵਾਰੀਖ਼ ਸਿਰਜਣ ਵਾਲੇ ਨਾਇਕਾਂ ਦੇ ਪਿੰਡਾਂ, ਇਲਾਕਿਆਂ, ਸਥਾਨਕ ਕਮੇਟੀਆਂ, ਜਨਤਕ ਜਮਹੂਰੀ ਲੋਕ ਜੱਥੇਬੰਦੀਆਂ, ਸਾਹਿਤਕ/ਸਭਿਆਚਾਰਕ, ਤਰਕਸ਼ੀਲ ਅਤੇ ਜਮਹੂਰੀ ਸੰਸਥਾਵਾਂ ਦੇ ਭਰਵੇਂ ਸਹਿਯੋਗ ਨਾਲ ਅਗਲਾ ਵਰ•ਾ ਗ਼ਦਰ ਸ਼ਤਾਬਦੀ ਨੂੰ ਸਮਰਪਤ ਕੀਤਾ ਜਾਏਗਾ।  ਉਸ ਮੁਹਿੰਮ ਦਾ ਸਿਖ਼ਰ ਸਮਾਗਮ, ਪੰਜਾਬ ਅੰਦਰ ਲੋਕ-ਪੱਖੀ ਇਨਕਲਾਬੀ ਬਦਲ ਦੀ ਨਵੀ ਇਬਾਰਤ ਛੇੜਦੀ ਕਹਾਣੀ ਦਾ ਮੁੱਢ ਬੰਨ•ਣ ਦਾ ਕੰਮ ਕਰੇ, ਇਹ ਸਾਡੇ ਸਭ ਦੇ ਸਾਂਝੇ ਉੱਦਮ ਦਾ ਹਾਸਲ ਹੋਏਗਾ।
ਇਕੱਤਰਤਾ 'ਚ ਦਰਜਣ ਤੋਂ ਵੱਧ ਬੁਲਾਰਿਆਂ ਨੇ ਅਮੁੱਲੇ ਸੁਝਾਅ ਦਿੱਤੇ ਅਤੇ ਆਪਣੀਆਂ ਸੇਵਾਵਾਂ ਅਰਪਤ ਕਰਨ ਦਾ ਅਹਿਦ ਲਿਆ।
ਮਿਊਜ਼ੀਅਮ, ਲਾਇਬ੍ਰੇਰੀ, ਦਸਤਾਵੇਜ਼ੀ ਫ਼ਿਲਮ, ਸਾਹਿਤ ਪ੍ਰਕਾਸ਼ਨਾ, ਵਿਦਿਅਕ ਅਦਾਰਿਆਂ ਤੱਕ ਪਹੁੰਚ, ਪਰਸੰਗਕ ਵਿਸ਼ਿਆਂ ਉਪਰ ਨਾਟ-ਲੇਖਣ ਅਤੇ ਹੋਰ ਵਿਧਾਵਾਂ 'ਚ ਕਲਾ ਕਿਰਤਾਂ ਦੀ ਲੜੀ ਸਿਰਜਣ ਵੱਲ ਵਿਸ਼ੇਸ਼ ਵਰਕਸ਼ਾਪਾਂ ਲਾਉਣ ਦੇ ਗੰਭੀਰ ਵਿਚਾਰ ਆਏ।
ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇ ਮੈਂਬਰ ਕਾ. ਮੰਗਤ ਰਾਮ ਪਾਸਲਾ, ਪ੍ਰਿਥੀਪਾਲ ਮਾੜੀਮੇਘਾ, ਗ਼ਦਰੀ ਸ਼ਤਾਬਦੀ ਮੁਹਿੰਮ ਦੇ ਕੋ-ਕਨਵੀਨਰ ਗੁਰਮੀਤ, ਕਮੇਟੀ ਦੇ ਸਹਾਇਕ ਸਕੱਤਰ ਹਰਵਿੰਦਰ ਭੰਡਾਲ ਅਤੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਇਕੱਤਰਤਾ 'ਚ ਆਪਣੇ ਵਿਚਾਰ ਰੱਖਣ ਵਾਲਿਆਂ ਦੇ ਅਹਿਮ ਨੁਕਤਿਆਂ ਨੂੰ ਵਿਚਾਰਨ ਅਤੇ ਜਨਵਰੀ 'ਚ ਸੂਬਾਈ ਵਿਸ਼ਾਲ ਇਕੱਤਰਤਾ ਕਰਨ ਦਾ ਵਿਸ਼ਵਾਸ ਦੁਆਇਆ ਤਾਂ ਜੋ ਚੜ•ਦੇ ਵਰ•ੇ ਤੋਂ ਹੀ ਗ਼ਦਰ ਸ਼ਤਾਬਦੀ ਸਮਾਰੋਹਾਂ ਨੂੰ ਇਕ ਇਨਕਲਾਬੀ ਉਤਸਵ ਵਾਂਗ ਮਨਾਉਣ ਲਈ ਅਤੇ ਇਸ ਦੀ ਪ੍ਰਸੰਗਕਤਾ ਉਪਰ ਜ਼ੋਰ ਦੇਣ ਲਈ ਹਰ ਸੰਭਵ ਯਤਨ ਕੀਤਾ ਜਾ ਸਕੇ।  ਇਸ ਮੌਕੇ ਕਮੇਟੀ ਮੈਂਬਰ ਕਾ. ਗੁਰਮੀਤ ਢੱਡਾ ਅਤੇ ਦੇਵ ਰਾਜ ਨਈਅਰ ਵੀ ਹਾਜ਼ਰ ਸਨ।

ਜਾਰੀ ਕਰਤਾ
ਅਮੋਲਕ ਸਿੰਘ
ਕਨਵੀਨਰ, ਸਭਿਆਚਾਰਕ ਵਿੰਗ
94170 76735

No comments: