ਜ਼ਿਲ੍ਹਾ
ਹੁਸ਼ਿਆਰਪੁਰ ਦੇ ਪਿੰਡ ਦਿਹਾਣਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ
ਅੰਮ੍ਰਿਤਸਰ ਵੱਲੋਂ ਵਿਰਸਾ ਸੰਭਾਲ ਮੁਹਿੰਮ ਤਹਿਤ 24 ਨਵੰਬਰ ਨੂੰ ਵਿਸ਼ੇਸ਼ ਗੁਰਮਤਿ
ਸਮਾਗਮ ਕਰਵਾਇਆ ਜਾ ਰਿਹਾ ਹੈ। ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਦੇ ਚੇਅਰਮੈਨ
ਕੁਲਜੀਤ ਸਿੰਘ ਜੰਜੂਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਰਸਾ ਸੰਭਾਲ ਮੁਹਿੰਮ ਤਹਿਤ
ਸਮਾਗਮਾਂ ਦੀ ਸ਼ੁਰੂਆਤ ਸਵ: ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ, ਸਾਬਕਾ ਜਥੇਦਾਰ ਸ੍ਰੀ
ਅਕਾਲ ਤਖਤ ਸਾਹਿਬ, ਦੇ ਜੱਦੀ ਪਿੰਡ ਅਜਨੋਹਾ ਜੋ ਕਿ ਸ਼੍ਰੋਮਣੀ ਕਮੇਟੀ ਹਲਕਾ ਗੜ੍ਹਸ਼ੰਕਰ
ਅਧੀਨ ਪੈਂਦਾ ਹੈ, ਤੋਂ 20 ਨਵੰਬਰ ਨੂੰ ਕੀਤੀ ਜਾਵੇਗੀ। 21 ਤਰੀਕ ਨੂੰ ਇਹ ਸਮਾਗਮ ਬਾਬਾ
ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਦੇ ਜੱਦੀ ਪਿੰਡ ਨਡਾਲੋਂ ਵਿੱਚ, 22 ਤਰੀਕ ਨੂੰ
ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਬੱਡਂੋ ਵਿੱਚ, 23 ਨੂੰ ਇਲਾਕੇ
ਦੇ ਪ੍ਰਸਿੱਧ ਪਿੰਡ ਭਾਮ ਅਤੇ 24 ਨਵੰਬਰ ਨੂੰ ਸਮਾਪਤੀ ਮੌਕੇ ਪਿੰਡ ਦਿਹਾਣਾ ਵਿਖੇ
ਵਿਸ਼ੇਸ਼ ਸਮਾਗਮ ਹੋਣਗੇ। ਇਹਨਾਂ ਪ੍ਰੋਗਰਾਮਾਂ 'ਚ ਬਲਦੇਵ ਸਿੰਘ ਮੁੱਖੀ ਅਖੰਡ ਕੀਰਤਨੀ
ਜਥਾ ਅਤੇ ਇੰਚਾਰਜ ਵਿਰਸਾ ਸੰਭਾਲ ਮੁਹਿੰਮ ਆਪਣੀ ਸਮੁੱਚੀ ਟੀਮ ਨਾਲ ਸ਼ਾਮਲ ਹੋਣਗੇ। ਇਹਨਾਂ
ਸਮਾਗਮਾਂ ਦੌਰਾਨ ਰੋਜਾਨਾਂ ਹਰ ਪਿੰਡ ਵਿੱਚ ਸਵੇਰੇ 6 ਵਜੇ ਤੋਂ 9 ਵਜੇ ਤੱਕ ਪ੍ਰਭਾਤ
ਫੇਰੀ ਕੱਢੀ ਜਾਵੇਗੀ ਤੇ ਪਤਿੱਤ ਬੱਚਿਆਂ ਨੂੰ ਸਿੱਖੀ ਅਪਨਾਉਣ ਲਈ ਪ੍ਰੇਰਿਆ ਜਾਵੇਗਾ। ਹਰ
ਨਗਰ 'ਚ 9 ਤੋਂ 12 ਵਜੇ ਤੀਕ ਵਿਸ਼ੇਸ਼ ਦੀਵਾਨ ਸੱਜਣਗੇ। ਹਰ ਦੀਵਾਨ ਵਿੱਚ ਰੋਜਾਨਾ
ਅੰਮ੍ਰਿਤ ਸੰਚਾਰ ਕੀਤਾ ਜਾਵੇਗਾ। ਸਮਾਗਮ ਤੋਂ ਇੱਕ ਦਿਨ ਪਹਿਲਾ ਰਾਤ ਨੂੰ ਧਾਰਮਿਕ ਫਿਲਮਾਂ
ਦਿਖਾਈਆਂ ਜਾਣਗੀਆਂ। 24 ਤਰੀਕ ਨੂੰ ਸਮਾਪਤੀ ਮੌਕੇ ਪਿੰਡ ਦਿਹਾਣਾ ਵਿਖੇ ਸ੍ਰੀ ਅਕਾਲ ਤਖਤ
ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਵਿਸ਼ੇਸ਼ ਤੌਰ ਤੇ ਸੰਗਤਾਂ
ਦੇ ਦਰਸ਼ਨ ਕਰਨਗੇ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਿੰਦਰ ਸਿੰਘ
ਅਤੇ ਭਾਈ ਸੁਖਜੀਤ ਸਿੰਘ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਢਾਡੀ ਜਥਾ ਭਾਈ
ਜਸਬੀਰ ਸਿੰਘ ਖਾਲਸਾ ਅਤੇ ਭਾਈ ਅਮਰਜੀਤ ਸਿੰਘ ਅਣਖੀ ਸੰਗਤਾਂ ਨੂੰ ਵਾਰਾਂ ਰਾਹੀਂ ਨਿਹਾਲ
ਕਰਨਗੇ। ਕਥਾਵਾਚਕ ਭਾਈ ਰਜਿੰਦਰਪਾਲ ਸਿੰਘ ਨਾਭਾ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ।
ਇਹਨਾਂ ਲੜੀਵਾਰ ਸਮਾਗਮਾਂ ਪ੍ਰਤੀ ਇਲਾਕੇ ਦੀਆਂ ਸੰਗਤਾਂ ਵਿੱਚ ਭਾਰੀ ਉਤਸਾਹ ਪਾਇਆ ਜਾ
ਰਿਹਾ ਹੈ
|
No comments:
Post a Comment