www.sabblok.blogspot.com
ਕੈਂਸਰ ਦੇ
ਦੈਂਤ ਨੇ ਬੁਢਲਾਡਾ ਵਿਧਾਨ ਸਭਾ ਹਲਕੇ ਦੇ ਪਿੰਡ ਹਾਕਮ ਵਾਲਾ ਵਾਸੀ ਅਮੋਲਕ ਸਿੰਘ ਨੂੰ
ਨਿਗਲ ਲਿਆ। 45 ਸਾਲਾ ਅਮੋਲਕ ਸਿੰਘ ਦਿਹਾੜੀਦਾਰ ਜ਼ਿਮੀਦਾਰ ਪਰਿਵਾਰ ਨਾਲ ਸਬੰਧਤ ਸੀ, ਜੋ
ਪਿਛਲੇ 2 ਸਾਲਾਂ ਤੋਂ ਮੂੰਹ ਦੇ ਕੈਂਸਰ ਦੀ ਗ੍ਰਿਫਤ ’ਚ ਸੀ। ਮ੍ਰਿਤਕ ਦੇ ਪਰਿਵਾਰ ’ਚ
ਵਿਧਵਾ ਪਤਨੀ ਅਤੇ 14 ਸਾਲਾ ਪੁੱਤਰ ਹੈ। ਇਸ ਤਰ੍ਹਾਂ ਹਾਕਮ ਵਾਲਾ ’ਚ ਕੈਂਸਰ ਨਾਲ ਹੋਣ
ਵਾਲੀਆਂ ਮੌਤਾਂ ਦੀ ਗਿਣਤੀ 9 ਹੋ ਗਈ ਹੈ, ਜਦੋਂ ਕਿ ਪਿੰਡ ’ਚ ਇੱਕ ਹੋਰ ਕੈਂਸਰ ਪੀੜਤ
ਮਰੀਜ ਜ਼ਿੰਦਗੀ ਅਤੇ ਮੌਤ ਦਰਮਿਆਨ ਜੂਝ ਰਿਹਾ ਹੈ।
ਵਿਕ ਗਈ ਜਮੀਨ ਤੇ ਡੰਗਰ-ਵੱਛਾ :
ਜਸਵੀਰ ਕੌਰ ਨੇ ਦੱਸਿਆ ਕਿ ਦਾੜ ਦਾ ਦਰਦ ਦੱਸਕੇ ਪੀੜਾ ਨਾਲ ਕੁਰਲਾਉਣ ਵਾਲੇ ਉਸ ਦੇ ਪਤੀ
ਨੂੰ ਕੈਂਸਰ ਹੋਣ ਦੀ ਪੁਸ਼ਟੀ ਬੀਕਾਨੇਰ ਦੇ ਕੈਂਸਰ ਹਸਪਤਾਲ ’ਚੋਂ ਲੱਗਭੱਗ 2 ਸਾਲ ਪਹਿਲਾਂ
ਹੋਈ ਸੀ, ਉਸ ਵੇਲੇ ਡਾਕਟਰਾਂ ਨੇ ਅਮੋਲਕ ਸਿੰਘ ਦੇ ਇਲਾਜ ’ਤੇ ਖਰਚ ਆਉਣ ਲਈ ਅਨੁਮਾਨਤ
ਰਾਸ਼ੀ 70,000 ਰੁਪਏ ਦੱਸੀ ਸੀ, ਜੋ ਉਸ ਦੀ ਪਹੁੰਚ ’ਚ ਨਹੀਂ ਸੀ। ਮਹਿਜ ਤਿੰਨ ਕਨਾਲਾਂ
ਜ਼ਮੀਨ ਦੇ ਮਾਲਕ ਮ੍ਰਿਤਕ ਅਮੋਲਕ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਦੱਸਿਆ ਕਿ ਉਸ ਨੇ ਆਪਣੇ
ਪਤੀ ਦੇ ਇਲਾਜ ਲਈ ਇੱਕ ਕਨਾਲ ਜ਼ਮੀਨ ਸਮੇਤ ਆਪਣੇ ਗਹਿਣੇ ਅਤੇ ਡੰਗਰ-ਵੱਛਾ ਵੀ ਵੇਚ ਦਿੱਤਾ।
ਪੜ੍ਹਨੋ ਹਟਾ ਲਏ 2 ਬਾਲ : ਜਸਵੀਰ
ਕੌਰ ਨੇ ਦੱਸਿਆ ਕਿ ਉਸ ਦੇ ਘਰ ਦਾ ਗੁਜ਼ਾਰਾ ਪਤੀ ਦੀ ਮਜ਼ਦੂਰੀ ਨਾਲ ਚਲਦਾ ਸੀ, ਅਮੋਲਕ
ਸਿੰਘ ਦੇ ਮੰਜੇ ਨਾਲ ਜੁੜ ਜਾਣ ਤੋਂ ਬਾਅਦ ਪਤੀ ਦੇ ਇਲਾਜ ਅਤੇ ਘਰ ਦੇ ਗੁਜ਼ਾਰੇ ਲਈ ਮਜਬੂਰੀ
ਵੱਸ ਉਸ ਨੇ ਆਪਣੇ ਦੋ ਪੁੱਤਰਾਂ ਨੂੰ ਸਕੂਲੋਂ ਹਟਾ ਕੇ ਦਿਹਾੜੀ ’ਤੇ ਲਾ ਦਿੱਤਾ। ਇਸੇ
ਦੌਰਾਨ ਉਸ ਦੇ ਇੱਕ ਬੇਟੇ ਦੀ ਕਰੰਟ ਲੱਗਣ ਨਾਲ ਮੌਤ ਵੀ ਹੋ ਗਈ।
ਸਹਾਇਤਾ ਨਹੀਂ, ਧੱਕੇ ਮਿਲੇ :
ਮ੍ਰਿਤਕ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਕੈਂਸਰ ਪੀੜਤਾਂ ਦੇ
ਇਲਾਜ ਲਈ ਐਲਾਣੀ 2 ਲੱਖ ਰੁਪਏ ਤੱਕ ਦੀ ਸਰਕਾਰੀ ਸਹਾਇਤਾ ਵਾਸਤੇ ਉਨ੍ਹਾਂ ਨੇ ਆਪਣੀ ਫਾਇਲ
ਜਮ੍ਹਾਂ ਕਰਵਾਇਆਂ ਤਕਰੀਬਨ ਸਾਲ ਹੋ ਚੁੱਕਾ ਹੈ, ਪਰ ਸਰਕਾਰੀ ਦਫਤਰਾਂ ’ਚ ਮਹਿਜ ਧੱਕੇ ਖਾਣ
ਤੋਂ ਇਲਾਵਾ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ। ਹਰਦੀਪ ਸਿੰਘ ਆਸ ਪ੍ਰਗਟਾਈ ਕਿ ਜੇਕਰ
ਸਰਕਾਰ ਵੱਲੋਂ ਐਲਾਣੀ ਇਹ ਰਾਸ਼ੀ ਪਰਿਵਾਰ ਨੂੰ ਸਮਾਂ ਰਹਿੰਦੇ ਮਿਲ ਜਾਂਦੀ ਤਾਂ ਸ਼ਾਇਦ
ਅਮੋਲਕ ਸਿੰਘ ਦੀ ਜਾਨ ਬਚਾਈ ਜਾ ਸਕਦੀ ਸੀ।
ਗੱਪ ਮਾਰ ਗਿਐ ਲੱਖੋਵਾਲ: ਪਿੰਡ ਦੇ ਨੌਜਵਾਨ ਆਗੂ ਜਸਪਾਲ ਸਿੰਘ ਜੱਸੀ ਨੇ ਦੱਸਿਆ ਕਿ
ਅਮੋਲਕ ਸਿੰਘ ਦੇ ਇਲਾਜ ਲਈ ਸਰਕਾਰੀ ਮੱਦਦ ਵਾਸਤੇ ਉਹ ਹਾਕਮ ਵਾਲਾ ’ਚ ਸ਼ਹੀਦ ਕਿਸਾਨ ਆਗੂ
ਸ੍ਰ. ਹਰਦੇਵ ਸਿੰਘ ਬੋਹਾ ਦੀ ਸਾਲਾਨਾ ਬਰਸੀ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬ ਮੰਡੀ
ਬੋਰਡ ਦੇ ਚੇਅਰਮੈਨ ਸ੍ਰ.ਅਜਮੇਰ ਸਿੰਘ ਲੱਖੋਵਾਲ ਨੂੰ ਵੀ ਮਿਲੇ ਸਨ ਤੇ ਸ੍ਰ.ਲੱਖੋਵਾਲ ਨੇ
ਅਮੋਲਕ ਸਿੰਘ ਤੁਰੰਤ ਸਹਾਇਤਾ ਦੇਣ ਦਾ ਵਿਸ਼ਵਾਸ ਦਵਾਇਆ ਸੀੳ, ਜੋ ਨਿਰਾ ਗੱਪ ਸਾਬਤ ਹੋਇਐ।
ਕੀ ਕਹਿੰਦੇ ਨੇ ਸਿਵਲ ਸਰਜਨ ਮਾਨਸਾ :
ਇਸ ਪੂਰੇ ਮਾਮਲੇ ਬਾਰੇ ਜਦੋਂ ਸਿਵਲ ਸਰਜਨ ਮਾਨਸਾ ਡਾ.ਬਲਦੇਵ ਸਿੰਘ ਸਹੋਤਾ ਨਾਲ ਸੰਪਰਕ
ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ‘ਇਹ ਲੋਕ ਸਮਝਦੇ ਨੇ ਕਿ ਸਰਕਾਰ ਦਾ ਪੈਸਾ ਸਾਡੇ ਹੱਥ
’ਚ ਆਵੇਗਾ ਪਰ ਨਿਯਮ ਇਹ ਹੈ ਕਿ ਸਰਕਾਰੀ ਸਹਾਇਤਾ ਦਾ ਪੈਸਾ ਨਿਯਮਤ ਹਸਪਤਾਲਾਂ ’ਚ ਜਮ੍ਹਾਂ
ਹੁੰਦੈ‘।
ਕੈਂਸਰ ਦੀ ਭਾਰੀ ਮਾਰ ਹੇਠ ਮਾਨਸਾ ਜ਼ਿਲ੍ਹੇ ਦੇ ਪਿੰਡ
ਪਿੰਡ
ਦਰੀਆਪੁਰ ਖੁਰਦ ’ਚ 9, ਤਾਲਬਵਾਲਾ ’ਚ 4, ਬੋਹਾ ’ਚ 14, ਬੱਛੋਆਣਾ ਵਿਖੇ 9, ਬੀਰੋਕੇ
ਕਲਾਂ ’ਚ 10, ਚੱਕਭਾਈਕੇ ’ਚ 15, ਰਿਉਦ ਕਲਾਂ ’ਚ 13, ਬਹਾਦਰਪੁਰ ’ਚ 12, ਗੁਰਨੇ ਖੁਰਦ
’ਚ 17, ਕੂਲਰੀਆਂ ’ਚ 7, ਰੱਲਾ ’ਚ 10, ਜੋਗਾ ’ਚ 40, ਮੂਸਾ ’ਚ 13, ਨੰਗਲਕਲਾਂ ’ਚ 15,
ਅਕਲੀਆ ’ਚ 23, ਖਿਆਲਾ ਕਲਾਂ ’ਚ 12, ਕੋਟੜਾ ’ਚ 9, ਉੱਭਾ ’ਚ 18, ਬੁਰਜ ਢਿੱਲਵਾਂ ’ਚ
18, ਬਰਨਾਲਾ ’ਚ 19, ਚੂਹੜੀਆ ’ਚ 11, ਬੁਰਜ ’ਚ 10, ਜਟਾਣਾ ਕਲਾਂ ’ਚ 18, ਦੂਲੋਵਾਲ ’ਚ
17 ਮੌਤਾਂ ਕੈਂਸਰ ਨਾਲ ਹੋ ਚੁੱਕੀਆਂ ਹਨ, ਇਹ ਉਹ ਮੌਤਾਂ ਹਨ ਜੋ ਸਿਹਤ ਵਿਭਾਗ ਕੋਲ 2001
ਤੋ 2009 ਤੱਕ ਦਰਜ ਹਨ।
2001 ਤੋਂ 2009 ਤੱਕ ਜ਼ਿਲ੍ਹੇ ਦੇ ਬਲਾਕਾਂ ’ਚ ਕੈਂਸਰ ਨਾਲ ਹੋਈਆਂ ਮੌਤਾਂ ਦੇ ਅੰਕੜੇ :
ਬਲਾਕ ਦਾ ਨਾਮ ਜਨਸੰਖਿਆ ਮੌਤਾਂ ਦੀ ਗਿਣਤੀ
ਬੁਢਲਾਡਾ 191992 232
ਖਿਆਲਾ ਕਲਾਂ 203580 283
ਸਰਦੂਲਗੜ੍ਹ 211070 230
ਮਾਨਸਾ ਸਿਟੀ 80000 23
No comments:
Post a Comment