jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 10 November 2012

ਸਿੱਖੀ ਦੇ ਪ੍ਰਚਾਰਕ ਤੇ ਡੇਰਾ ਮੁਖੀ ਦੀ ਮੀਟਿੰਗ ਬਣੀ ਚਰਚਾ ਦਾ ਵਿਸ਼ਾ-

www.sabblok.blogspot.com
ਬਠਿੰਡਾ/ ਬੀ ਐਸ ਭੁੱਲਰ-
ਸਿੱਖ ਧਰਮ ਦੇ ਪ੍ਰਚਾਰਕ ਤੇ ਸੰਤ ਮਹਾਂਪੁਰਖ ਲੰਬੇ ਸਮੇਂ ਤੋਂ ਗੁਰੂ ਡੰਮ ਤੇ ਦੇਹਧਾਰੀ ਗੁਰੂਆਂ ਵਿਰੁੱਧ ਜੋਰ ਸੋਰ ਨਾਲ ਪ੍ਰਚਾਰ ਕਰਦੇ ਆ ਰਹੇ ਹਨ, ਪਰੰਤੂ ਅਜਿਹੇ ਇੱਕ ਪ੍ਰਚਾਰਕ ਤੇ ਇੱਕ ਸੰਪਰਦਾਇ ਦੇ ਮੁਖੀ ਦੀ ਅੱਜ ਹੋਈ ਲੰਬੀ ਮੀਟਿੰਗ ਜਿੱਥੇ ਅੱਜ ਚਰਚਾ ਦਾ ਵਿਸ਼ਾ ਬਣੀ ਰਹੀ ਉੱਥੇ ਉਸਨੇ ਕੀਤੇ ਜਾ ਰਹੇ ਪ੍ਰਚਾਰ ਦੀ ਵੀ ਫੂਕ ਕੱਢ ਕੇ ਰੱਖ ਦਿੱਤੀ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਖ ਧਰਮ ਦੇ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲਾ ਦੇ ਹੈੱਡਕੁਆਟਰ ਤੇ ਅੱਜ ਡੇਰਾ ਬਿਆਸ ਦੇ ਮੁਖੀ ਸੰਤ ਗੁਰਿੰਦਰ ਸਿੰਘ ਗੁਪਤ ਤੌਰ ਤੇ ਪਹੁੰਚੇ ਅਤੇ ਕਰੀਬ ਤਿੰਨ ਘੰਟੇ ਉਹਨਾਂ ਸੰਤ ਦਾਦੂਵਾਲਾ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੀ ਗੱਲਬਾਤ ਹੋਈ, ਇਸਦੇ ਵੇਰਵੇ ਤਾਂ ਭਾਵੇਂ ਨਹੀਂ ਮਿਲ ਸਕੇ, ਪਰ ਬੁੱਧੀਜੀਵੀ ਇਸ ਮਿਲਣੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਵੇਖ ਰਹੇ ਹਨ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਡੇਰਾ ਬਿਆਸ ਮੁਖੀ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਹਾਜਰੀ ਭਰੀ ਸੀ, ਜੋ ਇਸ ਸੰਪਰਦਾਇ ਦੇ ਮੁਖੀ ਵਜੋਂ ਪਹਿਲੀ ਫੇਰੀ ਸੀ। ਭਰੋਸੇ ਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸੰਤ ਬਲਜੀਤ ਸਿੰਘ ਦਾਦੂਵਾਲ 17 ਅਕਤੂਬਰ ਨੂੰ ਖੁਦ ਡੇਰਾ ਬਿਆਸ ਪਹੁੰਚ ਕੇ ਡੇਰਾ ਮ
ੁਖੀ ਨੂੰ ਮਿਲਿਆ ਸੀ ਅਤੇ ਉਸਤੋਂ ਬਾਅਦ 24 ਅਕਤੂਬਰ ਨੂੰ ਮੁੜ ਕਈ ਹੋਰ ਸਿੱਖ ਆਗੂਆਂ ਨੂੰ ਆਪਣੇ ਨਾਲ ਲੈ ਕੇ ਡੇਰਾ ਬਿਆਸ ਗਿਆ ਸੀ। ਇਸੇ ਕੜੀ ਨੂੰ ਅੱਗੇ ਤੋਰਦਿਆਂ ਅੱਜ ਡੇਰਾ ਮੁਖੀ ਸੰਤ ਗੁਰਿੰਦਰ ਸਿੰਘ ਸੰਤ ਦਾਦੂਵਾਲਾ ਦੇ ਹੈੱਡ ਕੁਆਟਰ ਤੇ ਪੁੱਜਿਆ, ਜਿੱਥੇ ਮੀਟਿੰਗ ਕਰਨ ਉਪਰੰਤ ਉਹਨਾਂ ਸ੍ਰੀ ਹਰਮੰਦਰ ਸਾਹਿਬ ਦਾ ਇੱਕ ਮਾਡਲ ਵੀ ਸੰਤ ਦਾਦੂਵਾਲ ਨੂੰ ਭੇਂਟ ਕੀਤਾ।
ਡੇਰਾ ਬਿਆਸ ਦੇ ਸਰਧਾਲੂਆਂ ਦੀ ਪੰਜਾਬ ਭਰ ਵਿੱਚ ਵੱਡੀ ਬਹੁਗਿਣਤੀ ਹੈ, ਇਸ ਲਈ ਦੋਵਾਂ ਸੰਤਾਂ ਦੀ ਮੀਟਿੰਗ ਨੂੰ ਆਮ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਵੇਖ ਰਹੇ ਹਨ। ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਸੰਤ ਗੁਰਿੰਦਰ ਸਿੰਘ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਨਜਦੀਕੀ ਰਿਸਤੇਦਾਰ ਹਨ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਵੀ ਭਾਵੇਂ ਗਰਮ ਖਿਆਲੀ ਮੰਨੇ ਜਾਂਦੇ ਹਨ, ਪਰ ਗਾਹੇ ਬਗਾਹੇ ਉਹ ਵੀ ਅਕਾਲੀ ਦਲ ਦੇ ਨੇਤਾਵਾਂ ਨਾਲ ਰਲ ਮਿਲ ਜਾਂਦੇ ਹਨ। ਇਸ ਲਈ ਆਉਣ ਵਾਲੀਆਂ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਨੂੰ ਲਾਭ ਪਹੁੰਚਾਉਣ ਲਈ ਸਾਇਦ ਰਾਹ ਪੱਧਰਾ ਕਰਨ ਲਈ ਇਹ ਮੀਟਿੰਗ ਕਰਵਾਈ ਗਈ ਹੈ, ਕਿਉਂਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਚੋਣ ਲੜਣ ਦੀਆਂ ਸੰਭਾਵਨਾਵਾਂ ਹਨ ਅਤੇ ਇਸ ਹਲਕੇ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੀਆਂ ਵੱਡੀ ਗਿਣਤੀ ਵਿੱਚ ਬਣੀਆਂ ਵੋਟਾਂ ਨੂੰ ਕਾਟ ਕਰਨ ਦੇ ਯਤਨ ਵਜੋਂ ਵੀ ਇਸ ਮੀਟਿੰਗ ਨੂੰ ਦੇਖਿਆ ਜਾ ਰਿਹਾ ਹੈ।
ਕੁਝ ਵੀ ਹੋਵੇ, ਜਿਹੜੇ ਸਿੱਖ ਪ੍ਰਚਾਰਕ ਹਮੇਸਾਂ ਦੇਹਧਾਰੀ ਗੁਰੂਆਂ ਤੇ ਡੇਰਾਵਾਦ ਦਾ ਖੁਲ• ਕੇ ਜੋਰ ਸੋਰ ਨਾਲ ਪ੍ਰਚਾਰ ਕਰਦੇ ਆ ਰਹੇ ਹਨ, ਉਹਨਾਂ ਨਾਲ ਡੇਰਾ ਮੁਖੀ ਦੀ ਮੀਟਿੰਗ ਹੋਣੀ ਕਿਸੇ ਵੱਡੀ ਸਕੀਮ ਦਾ ਹਿੱਸਾ ਹੀ ਮੰਨਿਆਂ ਜਾ ਸਕਦਾ ਹੈ। ਸੰਤ ਬਲਜੀਤ ਸਿੰਘ ਦਾਦੂਵਾਲ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਮੀਟਿੰਗ ਦੀ ਪੁਸਟੀ ਕਰਦਿਆਂ ਕਿਹਾ ਕਿ ਇਹ ਮੀਟਿੰਗ ਗੁਰਦੁਆਰਾ ਸਾਹਿਬ ਵੜੈਚ ਦੇ ਮਾਮਲੇ ਨੂੰ ਸੁਲਝਾਉਣ ਲਈ ਕੀਤੀ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਸੰਤ ਗੁਰਿੰਦਰ ਸਿੰਘ ਨੇ ਮੰਨਿਆਂ ਹੈ ਕਿ ਉਹ ਸਿੱਖੀ ਨੂੰ ਸਮਰਪਿਤ ਹਨ ਅਤੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ।
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ• ਜੋ ਡੇਰਾਵਾਦ ਨੂੰ ਸਿੱਖ ਵਿਰੋਧੀ ਮੰਨਦਿਆਂ ਡਟ ਕੇ ਵਿਰੋਧ ਕਰਦੇ ਰਹੇ ਹਨ, ਉਹਨਾਂ ਲਈ ਵੀ ਇਹ ਪ੍ਰੀਖਿਆ ਦੀ ਘੜੀ ਹੈ, ਕਿ ਤਖ਼ਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਅਤੇ ਤਖਤ ਸਾਹਿਬਾਨਾਂ ਤੋਂ ਡੇਰਾਵਾਦ ਵਿਰੁੱਧ ਜਾਰੀ ਹੋਏ ਹੁਕਮਨਾਮਿਆਂ ਦੇ ਸੰਦਰਭ ਵਿੱਚ ਉਹ ਕਿਹੜਾ ਰਸਤਾ ਅਖਤਿਆਰ ਕਰਦੇ ਹਨ।
ਇਸ ਮੀਟਿੰਗ ਨਾਲ ਉੱਠੇ ਸੁਆਲਾਂ ਨਾਲ ਕੀ ਕੋਈ ਵਿਵਾਦ ਖੜਾ ਹੋ ਸਕਦਾ ਹੈ ਜਾਂ ਅਜਿਹਾ ਉਠਣ ਵਾਲਾ ਵਿਵਾਦ ਪੰਜਾਬ ਨੂੰ ਕਿਧਰ ਲਿਜਾ ਸਕਦਾ ਹੈ, ਇਸ ਸੁਆਲ ਦਾ ਜਵਾਬ ਤਾਂ ਭਵਿੱਖ ਦੇ ਗਰਭ ਵਿੱਚ ਹੈ, ਪਰੰਤੂ ਇਹ ਮੀਟਿੰਗ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ।


No comments: