ਨਿਊਯਾਰਕ 22 ਨਵੰਬਰ (ਪੀ. ਐਮ. ਆਈ.):- ਐੱਫ.
ਬੀ. ਆਈ. ਨੇ ਬੀਤੇ ਦਿਨੀ ਅਗਸਤ ਮਹੀਨੇ ਵਿਸਕਾਨਸਿਨ ਗੁਰਦੁਆਰੇ 'ਚ ਹੋਈ ਗੋਲਾਬਾਰੀ ਦੀ
ਜਾਂਚ ਪੂਰੀ ਕਰ ਲਈ ਹੈ ਅਤੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਇਹ
ਹਮਲਾ ਸਿੱਖ ਸਮੁਦਾਏ 'ਤੇ ਕਿਸੇ ਖਤਰੇ ਦਾ ਹਿੱਸਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ
ਅੰਗਰੇਜ਼ਾਂ ਦੇ ਸਰਵਸ੍ਰੇਸ਼ਠ ਬੰਦੂਕਧਾਰੀ ਵੇਡ ਮਾਈਕਲ ਪੇਜ਼ ਨੇ ਇਕੱਲਿਆਂ ਹੀ ਇਸ ਵਾਰਦਾਤ
ਨੂੰ ਅੰਜ਼ਾਮ ਦਿੱਤਾ ਅਤੇ ਇਸ ਹਿੰਸਕ ਘਟਨਾ 'ਚ ਉਨ੍ਹਾਂ ਨਾਲ ਕੋਈ ਹੋਰ ਸ਼ਾਮਿਲ ਨਹੀਂ
ਸੀ।ਐੱਫ.
ਬੀ. ਆਈ. ਦੇ ਬੁਲਾਰੇ ਕਾਰਲਸ ਨੇ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਇਹ ਹਮਲਾ
ਅੰਗਰੇਜ਼ਾਂ ਦੇ ਕਿਸੇ ਸਰਵਸ੍ਰੇਸ਼ਠ ਸਮੂਹ ਨੇ ਕਰਵਾਇਆ ਹੋਵੇ। ਉਨ੍ਹਾਂ ਕਿਹਾ,''ਅਸੀਂ
ਆਪਣੇ ਸਿੱਖ ਸਮੁਦਾਏ ਦੇ ਲੋਕਾਂ ਦੇ ਦੁੱਖ 'ਚ ਉਨ੍ਹਾਂ ਦੇ ਨਾਲ ਹਾਂ। ਸਮੁਦਾਏ ਦੀ
ਸੁਰੱਖਿਆ ਲਈ ਅਸੀਂ ਗੁਰਦੁਆਰਾ ਪ੍ਰਬੰਧਕਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।
|
No comments:
Post a Comment