jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 31 October 2012

ਪ੍ਰੈਸ ਨੋਟ

ਪ੍ਰੈਸ ਨੋਟ
-ਗੁਲਾਮੀ ਦੀਆਂ ਕੜੀਆਂ ਤੋੜ ਕੇ ਸਮਾਜ ਬਦਲਣ ਦਾ ਹੋਕਾ ਦੇ ਗਏ ਨਿੱਕੜੇ
-ਇਨਕਲਾਬੀ ਗੀਤਾਂ ਨਾਲ ਸ਼ੁਰੂ ਹੋਇਆ 21ਵਾਂ ਮੇਲਾ ਗ਼ਦਰੀ ਬਾਬਿਆਂ ਦਾ
- ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ 'ਚ ਦੇਸ਼ ਭਗਤ ਯਾਦਗਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕਤੱਰ ਡਾ. ਰਘਬੀਰ ਕੌਰ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਗ਼ਦਰ ਸ਼ਤਬਦੀ ਮੁਹਿੰਮ ਕਮੇਟੀ ਦੇ ਕੋ-ਕਨਵੀਨਰ ਗੁਰਮੀਤ ਨੇ ਸਾਂਝੇ ਤੌਰ 'ਤੇ ਸ਼ਮ•ਾ ਰੋਸ਼ਨ ਕਰਕੇ ਕੀਤਾ ਮੇਲੇ ਦੇ ਸਮਾਗਮਾਂ ਦਾ ਉਦਘਾਟਨ
ਜਨਰਲ ਮੋਹਨ ਸਿੰਘ ਨਗਰ, ਜਲੰਧਰ-ਅਜ਼ਾਦ ਹਿੰਦ ਨੂੰ ਸਮਰਪਤ 21ਵਾਂ ਮੇਲਾ ਗ਼ਦਰੀ ਬਾਬਿਆਂ ਦਾ 29 ਅਕਤੂਬਰ ਨੂੰ ਇਨਕਲਾਬੀ ਗੀਤਾਂ ਨਾਲ ਸ਼ੁਰੂ ਹੋਇਆ। ਅੱਜ ਸਰਘੀ ਵੇਲੇ ਤੋਂ ਸੂਰਜ ਦੀ ਟਿੱਕੀ ਚੜ•ਦੇ ਸਾਰ ਪੰਜਾਬ ਭਰ ਦੇ ਸਕੁਲਾਂ ਤੇ ਕਾਲਜਾਂ ਦੇ ਵਿਦਿਆਰਥੀ ਕਾਫ਼ਲੇ ਬੰਨ• ਜਨਰਲ ਮੋਹਨ ਸਿੰਘ ਨਗਰ (ਦੇਸ਼ ਭਗਤ ਯਾਦਗਰ ਹਾਲ) 'ਚ ਪਹੁੰਚਣੇ ਹੋਣੇ ਸ਼ੁਰੂ ਹੋ ਗਏ। ਮੇਲਾ ਗ਼ਦਰੀ ਬਾਬਿਆਂ ਦੇ ਪਹਿਲੇ ਦਿਨ ਇਨਕਲਾਬੀ ਗੀਤਾਂ ਦੇ ਮੁਕਾਬਲਿਆਂ ਲਈ ਵਿਦਿਆਰਥੀਆਂ ਦਾ ਚਾਅ ਦੇਖਿਆਂ ਹੀ ਬਣਦਾ ਸੀ। ਦਿਨ ਦੇ ਚੜ•ਾਅ ਨਾਲ ਹੀ ਦੇਸ਼ ਭਗਤ ਯਾਦਗਰ ਹਾਲ ਦੇ ਵਿਹੜੇ 'ਚ ਛੋਟੇ ਤੇ ਵੱਡੇ ਵਿਦਿਆਰਥੀ ਸਾਜ਼ੀਆਂ ਤੇ ਅਧਿਆਪਕਾਂ ਦੀ ਨਿਰਦੇਸ਼ਨਾ 'ਚ ਰਿਆਜ਼ ਕਰਦੇ ਵੇਖੇ ਗਏ। ਇਸੇ ਦੌਰਾਨ ਮੇਲਾ ਗ਼ਦਰੀ ਬਾਬਿਆਂ ਦੇ ਜਨਰਲ ਮੋਹਨ ਸਿੰਘ ਨਗਰ 'ਚ ਲੱਗੇ ਬੁੱਕ ਸਟਾਲਾਂ 'ਤੇ ਸਾਹਿਤ ਪ੍ਰੇਮੀਆਂ ਦੀਆਂ ਭੀੜਾਂ ਵੀ ਜੁਟੀਆਂ ਰਹੀਆਂ। ਵੱਡੀ ਗਿਣਤੀ 'ਚ ਸਾਹਿਤ ਪ੍ਰੇਮੀ ਬੁੱਕ ਸਟਾਲਾਂ 'ਤੇ ਨੀਝ ਨਾਲ ਕਿਤਾਬਾਂ ਤੇ ਗ਼ਦਰੀ ਅਜਾਇਬ ਘਰ ਵਾਚਦੇ ਰਹੇ।
ਗ਼ਦਰੀ ਬਾਬਿਆਂ ਦੇ ਮੇਲੇ ਦੀ ਸ਼ੁਰੂਆਤ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ 'ਚ ਦੇਸ਼ ਭਗਤ ਯਾਦਗਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕਤੱਰ ਡਾ. ਰਘਬੀਰ ਕੌਰ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਗ਼ਦਰ ਸ਼ਤਬਦੀ ਮੁਹਿੰਮ ਕਮੇਟੀ ਦੇ ਕੋ-ਕਨਵੀਨਰ ਗੁਰਮੀਤ, ਸਹਾਇਕ ਸਕੱਤਰ ਹਰਵਿੰਦਰ ਭੰਡਾਲ ਤੇ ਕਮੇਟੀ ਮੈਂਬਰ ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ, ਕਾਮਰੇਡ ਅਜਮੇਰ ਸਿੰਘ, ਕਾਮਰੇਡ ਗੁਰਮੀਤ ਢੱਡਾ, ਕਾਮਰੇਡ ਰਣਜੀਤ ਸਿੰਘ ਤੇ ਕਾਮਰੇਡ ਕੁਲਵੰਤ ਸਿੰਘ ਸੰਧੂ ਵਲੋਂ ਸਾਂਝੇ ਤੌਰ 'ਤੇ ਸ਼ਮ•ਾ ਰੋਸ਼ਨ ਕਰਨ ਨਾਲ ਹੋਈ।

ਇਸ ਮੌਕੇ ਵੱਡੀ ਗਿਣਤੀ 'ਚ ਪਹੁੰਚੇ ਵਿਦਿਆਰਥੀਆਂ, ਮੇਲਾ ਪ੍ਰੇਮੀਆਂ ਤੇ ਵੱਖ ਵੱਖ ਇਨਕਲਾਬੀ ਜਥੇਬੰਦੀਆਂ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਮੇਟੀ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਦੇਸ਼ ਭਗਤ ਯਾਦਗਰ ਕਮੇਟੀ ਦੇ 'ਵਤਨ ਪੇ ਮਿਟਨੇ ਵਾਲੋਂ ਕੀ ਯਾਦ ਮੇਂ ਲਗੇਂਗੇ ਹਰ ਵਰਸ ਮੇਲੇ' 'ਤੇ ਪਹਿਰਾ ਦੇਣ ਦੇ ਅਹਿਦ ਨੂੰ ਦੁਹਰਾਉਂਦਿਆਂ ਕਿਹਾ ਕਿ ਗ਼ਦਰ ਸ਼ਤਾਬਦੀ-2013 ਤੱਕ ਗ਼ਦਰੀ ਸ਼ਹੀਦਾਂ ਦੇ ਸੁਪਨਿਆਂ ਨੂੰ ਦੇਸ਼ ਵਿਦੇਸ਼ 'ਚ ਬੈਠੇ ਲੋਕਾਂ ਤੱਕ ਪਹੁੰਚਾਉਣ ਲਈ ਅਜਿਹੇ ਯਤਨ ਜਾਰੀ ਰਹਿਣਗੇ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਿਹਾ ਕਿ ਗਾਇਨ ਮੁਕਾਬਲੇ ਨਾਲ ਸ਼ੁਰੂ ਹੋ ਰਿਹਾ ਚਾਰ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ ਸਮਾਜ ਅੰਦਰ ਫੈਲਾਏ ਜਾ ਰਹੇ ਬਿਮਾਰ ਤੇ ਲੱਚਰ ਸੱਭਿਆਚਾਰ ਦੇ ਖ਼ਿਲਾਫ਼ ਇਨਕਲਾਬੀ ਸੱਭਿਆਚਾਰਕ ਨੂੰ ਪ੍ਰਫੁੱਲਤ ਕਰਨ ਦਾ ਐਲਾਨ ਹੈ। ਸ਼ਹੀਦ ਮਦਨ ਲਾਲ ਢੀਂਗਰਾ ਦੇ ਘਰ ਨੂੰ ਕੌਮੀ ਯਾਦਗਰ ਬਣਾਇਆ ਜਾਵੇ। ਡਲਹੌਜ਼ੀ ਨੂੰ ਚਾਚਾ ਅਜੀਤ ਸਿੰਘ ਨਗਰ ਨਾਂਅ ਦੇਣ ਦੀ ਮੰਗ ਵੀ ਉਭਾਰੀ। ਮੰਚ ਸੰਚਾਲਨ ਕਰਦਿਆਂ ਕਾਮਰੇਡ ਗੁਰਮੀਤ ਨੇ ਮੇਲੇ 'ਚ ਸਹਿਯੋਗ ਦੇਣ ਵਾਲੇ ਸਾਥੀਆਂ ਦਾ ਧੰਨਵਾਦ ਕਰਦਿਆਂ ਹਾਜ਼ਰ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਪਰੰਤ ਦੇਸ਼ ਭਗਤ ਯਾਦਗਰ ਹਾਲ 'ਚ ਜੂਨੀਅਰ ਤੇ ਸੀਨੀਅਰ ਵਰਗ ਦੇ ਦੋ ਵੱਖ ਵੱਖ ਸਟੇਜਾਂ 'ਤੇ ਇਨਕਲਾਬੀ ਗੀਤਾਂ ਦੇ ਮੁਕਾਬਲੇ ਸ਼ੁਰੂ ਹੋਏ। ਦੇਸ਼ ਭਗਤ ਯਾਦਗਰ ਹਾਲ ਦੇ ਜਨਰਲ ਮੋਹਨ ਸਿੰਘ ਨਗਰ 'ਚ ਜੂਨੀਅਰ ਵਿਦਿਆਰਥੀਆਂ ਦੇ ਤੋਤਲੇ ਬੋਲਾਂ 'ਚੋਂ ਝਰਦੇ ਇਨਕਲਾਬੀ ਗੀਤਾਂ ਨੇ ਸਰੋਤਿਆਂ 'ਚ ਝਰਨਾਟਾਂ ਛੇੜ ਦਿੱਤੀਆਂ। ਛੋਟੇ ਬੱਚਿਆਂ ਦੇ ਮੂੰਹੋਂ 'ਹਿੰਦ ਵਾਸੀਓ ਰੱਖਣਾ ਯਾਦ ਸਾਨੂੰ', 'ਅਸਾਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸਾਂ ਦੁੱਖਣੇ ਜ਼ਰੇ' ਵਰਗੇ ਗੀਤ ਸਮਾਜ ਬਦਲਣ ਦਾ ਹੋਕਾ ਦੇ ਗਏ। ਜੂਨੀਅਰ ਵਰਗ ਦੇ ਸੋਲੋ ਮੁਕਾਬਲੇ 'ਚ ਐਕਸ਼ੈਲਸੀਅਸ ਕਾਨਵੈਂਟ ਸਕੂਲ ਗੋਰਾਇਆ ਦੀ ਵਿਨੀਤ ਨੇ ਪਹਿਲਾ, ਚੌਧਰੀ ਸੰਤਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਬਿਗਲਾ ਦੇ ਹਰਜੀਤ ਕੁਮਾਰ ਨੇ ਦੁਸਰਾ, ਡੀਏਵੀ ਪਬਲਿਕ ਸਕੂਲ ਬਿਲਗਾ ਦੇ ਪੰਕਜ ਮਹੇ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ•ਾਂ ਸੰਤ ਸਰਵਣ ਦਾਸ ਮਾਡਲ ਸਕੂਲ ਹਦੀਆਬਾਦ ਦੀ ਪ੍ਰੀਤੀ, ਗੌਰਮਿੰਟ ਪ੍ਰਾਇਮਰੀ ਸਕੂਲ ਗੁੰਮਟਾਲੀ ਦੇ ਜਸਕਰਨ ਤੇ ਸਰਕਾਰੀ ਮਿਡਲ ਸਕੂਲ ਅਤਲਾ ਖੁਰਦ ਮਾਨਸਾ ਦੀ ਡਿੰਪਲ ਕੌਰ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ। ਇਸੇ ਤਰ•ਾਂ ਜੂਨੀਅਰ ਵਰਗ ਦੇ ਸਮੂਹ ਗਾਇਨ ਮੁਕਾਬਲੇ 'ਚੋਂ ਨਿਊ ਸੇਂਟ ਸੋਲਜਰ ਸਕੂਲ ਜਲੰਧਰ ਪਹਿਲੇ, ਸੰਤ ਸਰਵਣ ਦਾਸ ਮਾਡਲ ਸਕੂਲ ਹਦੀਆਬਾਦ ਦੂਜੇ ਤੇ ਐਸਆਰਟੀ ਡੀਏਵੀ ਪਬਲਿਕ ਸਕੂਲ ਬਿਲਗਾ ਦੇ ਵਿਦਿਆਰਥੀ ਤੀਜੇ ਸਥਾਨ 'ਤੇ ਰਹੇ। ਇਸੇ ਤਰ•ਾਂ ਪ੍ਰਕਾਸ਼ਵਤੀ ਸਰਬਹਿੱਤਕਾਰੀ ਵਿੱਦਿਆ ਮੰਦਰ ਜਲੰਧਰ, ਦੇਵ ਰਾਜ ਸੀਨੀਅਰ ਸੈਕੰਡਰੀ ਸਕੂਲ ਅੱਡਾ ਟਾਂਡਾ, ਕੇਵੀ ਨੰਬਰ 4 ਜਲੰਧਰ ਦੇ ਵਿਦਿਆਰਥੀਆਂ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ। ਜੂਨੀਅਰ ਵਰਗ 'ਚ ਜੱਜਮੈਂਟ ਦੀ ਭੂਮਿਕਾ ਕੁਲਦੀਪ ਸਿੰਘ, ਸੰਦੀਪ ਵਰਮਾ ਤੇ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਨਿਭਾਈ। ਮੰਚ ਮੰਚਾਲਨ ਡਾ. ਮੰਗਤ ਰਾਏ ਤੇ ਡਾ. ਰਣਜੀਤ ਕੌਰ ਨੇ ਨਿਭਾਈ। ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ 'ਚ ਮਾਹੌਲ ਉਸ ਵੇਲੇ ਮਾਹੌਲ ਇਨਕਲਾਬੀ ਸਿਖਰਾਂ ਛੋਹ ਗਿਆ, ਜਦੋਂ ਵਿਦਿਆਰਥੀਆਂ ਨੇ 'ਹੋ ਜਾਓ ਤਿਆਰ ਸਾਥੀਓ', 'ਸਰਫਰੋਸ਼ੀ ਕੀ ਤਮੰਨਾ ਕੀ ਹੈ ਅਬ ਹਮਾਰੇ ਦਿਲ ਮੇਂ' ਗੀਤਾਂ ਨਾਲ ਸਰੋਤੇ ਕੀਲ ਕੇ ਰੱਖ ਦਿੱਤੇ। ਸੀਨੀਅਰ ਵਰਗ ਦੇ ਸੋਲੋ ਮੁਕਾਬਲੇ 'ਚ ਭਾਰਤੀ ਨ੍ਰਿਤ ਸੰਗੀਤ ਕਲਾ ਕੇਂਦਰ ਜਲੰਧਰ ਦੀ ਜੋਤਿਕਾ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵੂਮੈਨ ਕਮਾਲਪੁਰਾ ਲੁਧਿਆਣਾ ਦੀ ਰਾਜਦੀਪਕਾ ਤੇ ਜਲੰਧਰ ਦੇ ਸੰਨੀ ਤੇ ਸਮਰਪਤ ਸਰਗਰਮ ਅਕੈਡਮੀ ਜਲੰਧਰ ਦੇ ਮਨਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਗੁਰੂ ਨਾਨਕ ਕਾਲਜ ਫਗਵਾੜਾ ਦੇ ਸੰਦੀਪ ਬਾਂਗੜ, ਸ਼ਹੀਦੇ ਆਜ਼ਮ ਭਗਤ ਸਿੰਘ ਕਲੱਬ ਨਕੋਦਰ ਦੇ ਮਨਿੰਦਰ ਸਰਦਾਰ, ਐਸਆਰਟੀ ਡੀਏਵੀ ਪਬਲਿਕ ਸਕੂਲ ਬਿਲਗਾ ਦੇ ਕਰਨਵੀਰ ਸਿੰਘ ਤੇ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਦੇ ਗੁਰਪ੍ਰੀਤ ਸਿੰਘ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ। ਸੀਨੀਅਰ ਵਰਗ ਦੇ ਸਮੂਹ ਗਾਇਨ ਮੁਕਾਬਲਿਆਂ 'ਚ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕਮਾਲਪੁਰ ਲੁਧਿਆਣਾ ਨੇ ਪਹਿਲਾ, ਪਰਦੀਪ ਸੰਗੀਤ ਅਕੈਡਮੀ ਜਲੰਧਰ ਕੈਂਟ ਨੇ ਦੂਸਰਾ, ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਨੇ ਤੀਸਰਾ ਸਥਾਨ ਹਾਸਲ ਕੀਤਾ। ਸੰਤ ਮਾਝਾ ਸਿੰਘ ਕਰਮਜੋਤ ਕਾਲਜ ਫਾਰ ਵਿਮੈਨ ਮਿਆਣੀ ਹੁਸ਼ਿਆਰਪੁਰ, ਸ਼੍ਰੀ ਪਾਰਵਤੀ ਜੈਨ ਮਾਡਲ ਸਕੂਲ ਜਲੰਧਰ, ਸੰਤ ਸਰਵਣ ਦਾਸ ਹਦੀਆਬਾਦ ਫਗਵਾੜਾ ਨੂੰ ਹੌਸਲਾ ਅਫਜ਼ਾਈ ਵਜੋਂ ਇਨਾਮ ਦਿੱਤੇ ਗਏ। ਇਸ ਮੌਕੇ ਵਿਦਿਆਰਥੀਆਂ ਨੇ 'ਸਮੇਂ ਕੀ ਰੇਤ ਪੇ ਛੋੜਤੇ ਚਲੋ ਨਿਸ਼ਾਨ', 'ਚੱਲੀਆਂ ਗਰੀਬ ਔਰਤਾਂ ਖਾ ਲਏ ਜਿਨ•ਾਂ ਦੇ ਹਨੇਰੇ ਤੇ ਸਵੇਰੇ' ਆਦਿ ਵਰਗੇ ਗੀਤ ਗਾ ਕੇ ਸਮਾਂ ਬੰਨ• ਦਿੱਤਾ।

ਸਟੇਜ ਸਕੱਤਰ ਦੀ ਭੂਮਿਕਾ ਹਰਮੀਤ ਵਿਦਿਆਰਥੀ ਤੇ ਜੱਜਮੈਂਟ ਸੁਰਜੀਤ ਜੱਜ, ਅਜੇ ਠਾਕੁਰ ਤੇ ਸ਼ਵੇਤਾ ਨੇ ਕੀਤੀ।
ਇਸੇ ਦੌਰਾਨ ਕਮੇਟੀ ਦੇ ਮੀਤ ਪ੍ਰਧਾਨ ਤੇ ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕਨਵੀਨਰ ਕਾਮਰੇਡ ਨੌਂਨਿਹਾਲ ਸਿੰਘ ਨੇ ਗ਼ਦਰ ਸ਼ਤਾਬਦੀ ਦੀ ਲੜੀ ਵਜੋਂ ਚੱਲ ਰਹੇ ਚਾਰ ਰੋਜ਼ਾ ਮੇਲੇ ਤੋਂ ਅਗਲਾ ਪੂਰਾ ਵਰ•ਾ ਗ਼ਦਰ ਸ਼ਤਾਬਦੀ ਨੂੰ ਸਮਰਪਤ ਕਰਨ ਵਾਸਤੇ ਸਾਰੀਆਂ ਲੋਕ ਜਥੇਬੰਦੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ। ਸ਼ਾਮ ਸਮੇਂ 'ਦੇਖ ਤਮਾਸ਼ਾ ਰੋਇਆ' (ਨੀਰਜ ਕੌਸ਼ਕ), 'ਕਲਯੁੱਗ ਦਾ ਰੱਬ' (ਪ੍ਰੋ. ਅੰਕੁਰ ਸ਼ਰਮਾ ਤੇ ਗੋਬਿੰਦ), 'ਮੂਰਖਾਨੰਦ ਸਦਾ ਆਨੰਦ ਪਰਮ ਆਨੰਦ' (ਨੀਰਜ ਕੌਸ਼ਕ) ਦੇ ਨਾਟਕ ਖੇਡੇ ਗਏ, ਜਿਨ•ਾਂ ਦਾ ਵੱਡੀ ਗਿਣਤੀ 'ਚ ਇੱਕਠੇ ਹੋਏ ਮੇਲਾ ਪ੍ਰੇਮੀਆਂ ਨੇ ਆਨੰਦ ਮਾਣਿਆ।
ਬਾਕਸ
ਅੱਜ ਭਾਸ਼ਣ ਮੁਕਾਬਲੇ ਤੇ ਫਿਲਮਾਂ ਹੋਣਗੀਆਂ ਖਿੱਚ ਦਾ ਕੇਂਦਰ
-ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 30 ਅਕਤੂਬਰ ਨੂੰ 10 ਵਜੇ 'ਖਪਤ ਸੱਭਿਆਚਾਰ ਤੇ ਨੌਜਵਾਨ ਪੀੜ•ੀ' ਵਿਸ਼ੇ 'ਤੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਹੋਣਗੇ। ਉਪਰੰਤ ਸ਼ਾਮ 7 ਵਜੇ ਤੋਂ 10 ਵਜੇ ਤੱਕ ਪੀਪਲਜ਼ ਵਾਈਸ ਵਲੋ ਦਸਤਾਵੇਜ਼ੀ ਫ਼ਿਲਮਾਂ 'ਕਿਡ' (ਚਾਰਲੀ ਚੈਪਲਿਨ), 'ਜਿਨ•ੇ ਨਾਜ਼ ਹੈ ਹਿੰਦ ਪੇ ਵੋ ਕਹਾਂ ਹੈਂ (ਜਯਾ ਮਹਿਤਾ ਤੇ ਵਿਨੀਤ ਤਿਵਾੜੀ), 'ਟਰਾਇਲ ਬਾਈ ਫਾਇਰ' (ਆਨੰਦ ਪਟਵਰਧਨ) ਤੇ 'ਆਈ ਐਨ ਏ' ਬਾਰੇ ਦਸਤਾਵੇਜ਼ੀ ਫਿਲਮਾਂ ਦਿਖਾਈਆਂ ਜਾਣਗੀਆਂ।

— ਅਮੋਲਕ ਸਿੰਘ
ਕਨਵੀਨਰ, ਸੱਭਿਆਚਾਰਕ ਵਿੰਗ
94170-76735

No comments: