jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 28 October 2013

ਹੁਸ਼ਿਆਰਪੁਰ ਪੁਲੀਸ ਵੱਲੋਂ ਪੰਜ ਸਾਲਾਂ ’ਚ ਨਸ਼ੀਲੇ ਪਦਾਰਥਾਂ ਸਬੰਧੀ 1190 ਕੇਸ ਦਰਜ

www.sabblok.blogspot.com
ਜਗਜੀਤ ਸਿੰਘ
ਹੁਸ਼ਿਆਰਪੁਰ, 28 ਅਕਤੂਬਰ
ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲੀਸ ਨੇ ਪਿਛਲੇ ਪੰਜ ਸਾਲਾਂ ’ਚ ਨਸ਼ੀਲੇ ਪਦਾਰਥਾਂ ਦੇ ਕੁੱਲ 1190 ਕੇਸ ਦਰਜ ਕੀਤੇ, ਜਿਨ੍ਹਾਂ ਵਿੱਚ 1294 ਮੁਲਜ਼ਮ ਨਾਮਜ਼ਦ ਕੀਤੇ ਗਏ। ਇਨ੍ਹਾਂ ਵਿੱਚੋਂ ਕਰੀਬ 185 ਕੇਸ ਨਸ਼ਿਆਂ ਦੀ ਵਪਾਰਕ ਵਰਤੋਂ ਕਰਨ ਦੇ ਸਨ, ਪਰ ਪੁਲੀਸ ਅਜੇ ਤੱਕ ਇੱਕ ਵੀ ਕੇਸ ਵਿੱਚ ਇਹ ਸਪੱਸ਼ਟ ਨਹੀਂ ਕਰ ਸਕੀ ਕਿ ਇਸ ਨਸ਼ਿਆਂ ਦੇ ਹੜ੍ਹ ਦਾ ਸਰੋਤ ਕੌਣ ਹੈ ਜਾਂ ਫਿਰ ਇਹ ਨਸ਼ੇ ਕਿਸ ਵਿਅਕਤੀ ਕੋਲੋਂ ਖ਼ਰੀਦ ਕੇ ਅੱਗੇ ਵੇਚ ਜਾਂਦੇ ਹਨ। ਇਹ ਖੁਲਾਸਾ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੁਲੱਖਣ ਜੱਗੀ ਵੱਲੋਂ ਸੂਚਨਾ ਅਧਿਕਾਰ ਐਕਟ ਅਧੀਨ ਐਸ.ਐਸ.ਪੀ. ਹੁਸ਼ਿਆਰਪੁਰ ਤੋਂ ਪ੍ਰਾਪਤ ਕੀਤੀ ਜਾਣਕਾਰੀ ਵਿੱਚ ਹੋਇਆ ਹੈ।
ਪ੍ਰਾਪਤ ਸੂਚਨਾ ਅਨੁਸਾਰ ਹੁਸ਼ਿਆਰਪੁਰ ਦੇ ਥਾਣਾ ਸਿਟੀ ਵਿੱਚ ਪੁਲੀਸ ਨੇ ਪਿਛਲੇ ਪੰਜ ਸਾਲਾਂ ’ਚ ਨਸ਼ੀਲੇ ਪਦਾਰਥਾਂ ਦੇ ਕੁੱਲ 111 ਕੇਸ ਦਰਜ ਕਰਕੇ 114 ਲੋਕਾਂ ਨੂੰ ਨਾਮਜ਼ਦ ਕੀਤਾ ਅਤੇ ਦੋ ਕੇਸ ਵਪਾਰਕ ਵਰਤੋਂ ਵਾਲੇ ਸਨ ਪਰ ਥਾਣਾ ਸਿਟੀ ਦੀ ਪੁਲੀਸ ਨੂੰ ਇਸ ਨਸ਼ੇ ਦੇ ਸਰੋਤਾਂ ਦਾ ਕੋਈ ਪਤਾ ਨਹੀਂ ਹੈ। ਮਾਡਲ ਟਾਊਨ ਥਾਣੇ ’ਚ ਅਜਿਹੇ 125 ਕੇਸ ਦਰਜ ਹੋਏ ਤੇ ਇਨ੍ਹਾਂ ’ਚ 135 ਲੋਕ ਨਾਮਜ਼ਦ ਕੀਤੇ ਗਏ। ਇਨ੍ਹਾਂ ’ਚੋਂ ਅੱਠ ਕੇਸ ਵਪਾਰਕ ਵਰਤੋਂ ਦੇ ਸਨ, ਪਰ ਇੱਥੇ ਵੀ ਪੁਲੀਸ ਪਤਾ ਨਾ ਲਾ ਸਕੀ ਕਿ ਨਸ਼ਾ ਤਸਕਰਾਂ ਦਾ ਸਰੋਤ ਕੀ ਹੈ। ਥਾਣਾ ਸਦਰ ’ਚ ਨਸ਼ੇ ਸਬੰਧੀ 102 ਕੇਸ ਦਰਜ ਹੋਏ ਜਿਨ੍ਹਾਂ ਵਿੱਚ 111 ਲੋਕ ਨਾਮਜ਼ਦ ਕੀਤੇ ਗਏ। ਇਨ੍ਹਾਂ ’ਚੋਂ ਦੋ ਕੇਸ ਵਪਾਰਕ ਵਰਤੋਂ ਦੇ ਸਨ, ਜਿਹੜੇ ਕਿ ਜੰਮੂ ਤੋਂ ਮਾਲ ਲਿਆਉਂਦੇ ਸਨ। ਪਰ ਬਾਕੀ ਮਾਮਲਿਆਂ ਸਬੰਧੀ ਨਸ਼ੀਲੇ ਪਦਾਰਥਾਂ ਦੇ ਸਰੋਤਾਂ ਦਾ ਪੁਲੀਸ ਨੂੰ ਕੋਈ ਥਹੁ ਪਤਾ ਨਹੀਂ ਹੈ।
ਦਿਹਾਤੀ ਹਲਕਿਆਂ ’ਚ ਥਾਣਾ ਹਾਜੀਪੁਰ ਦੀ ਪੁਲੀਸ ਨੇ 13 ਮਾਮਲੇ ਦਰਜ ਕਰਕੇ 17 ਲੋਕਾਂ ਨੂੰ ਨਾਮਜ਼ਦ ਕੀਤਾ। ਇੱਥੇ ਇੱਕ ਹੀ ਕੇਸ ਵਪਾਰਕ ਵਰਤੋਂ ਵਾਲਾ ਸੀ, ਜਿਸ ਅਧੀਨ ਮੱਧ ਪ੍ਰਦੇਸ਼ ਤੋਂ ਜੰਮੂ ਨੂੰ ਭਾਰਤੀ ਫੌਜ ਦਾ ਸਮਾਨ ਲੱਦ ਕੇ ਜਾ ਰਹੇ ਇੱਕ ਟਰੱਕ ਡਰਾਈਵਰ ਨੂੰ ਇਕ ਕੁਇੰਟਲ 10 ਕਿੱਲੋ ਚੂਰਾ ਪੋਸਤ ਸਮੇਤ ਕਾਬੁੂ ਕੀਤਾ ਗਿਆ। ਇਸ ਤੋਂ ਇਲਾਵਾ ਕਿਸੇ ਕੇਸ ’ਚ ਪੁਲੀਸ ਸਰੋਤ ਦਾ ਸੁਰਾਗ ਨਾ ਲਾ ਸਕੀ। ਬੁੱਲੋਵਾਲ ’ਚ ਅਜਿਹੇ 139 ਕੇਸਾਂ ਵਿੱਚ 143 ਵਿਅਕਤੀ ਨਾਮਜ਼ਦ ਹੋਏ ਤੇ ਇੱਥੇ ਸਾਰੇ ਹੀ ਵਪਾਰਕ ਵਰਤੋਂ ਵਾਲੇ ਸਨ। ਮਾਹਿਲਪੁਰ ਪੁਲੀਸ ਨੇ ਅਜਿਹੇ 163 ਕੇਸ ਦਰਜ ਕਰਕੇ 83 ਦੋਸ਼ੀ ਨਾਮਜ਼ਦ ਕੀਤੇ, ਜਿਨ੍ਹਾਂ ’ਚੋਂ 10 ਕੇਸ ਵਪਾਰਕ ਵਰਤੋਂ ਦੇ ਸਨ। ਪੁਲੀਸ ਅਨੁਸਾਰ ਨਾਮਜ਼ਦ ਵਿਅਕਤੀ ਬਾਹਰਲੇ ਸੂਬਿਆਂ ਤੋਂ ਇਹ ਸਮਾਨ ਲਿਆਉਂਦੇ ਸਨ, ਜਿਨ੍ਹਾਂ ਬਾਰੇ ਪੁਲੀਸ ਨੂੰ ਕੋਈ ਪੱਕਾ ਪਤਾ ਨਹੀਂ ਹੈ। ਤਲਵਾੜਾ ਥਾਣੇ ’ਚ ਦਰਜ ਅੱਠ ਕੇਸਾਂ ’ਚ ਅੱਠ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ। ਹਰਿਆਣਾ ਥਾਣੇ ’ਚ ਦਰਜ 60 ਕੇਸਾਂ ’ਚ 71 ਲੋਕ ਨਾਮਜ਼ਦ ਕੀਤੇ ਗਏ ਪਰ ਪੁਲੀਸ ਅਨੁਸਾਰ ਮੁਲਜ਼ਮ ਇਹ ਸਮੱਗਰੀ ਕਿਸੇ ਨਾਮਲੂਮ ਵਿਅਕਤੀ ਤੋਂ ਲਿਆੳਂਦੇ ਸਨ। ਗੜ੍ਹਦੀਵਾਲਾ ਥਾਣੇ ’ਚ ਦਰਜ 29 ਕੇਸਾਂ ’ਚ 31 ਵਿਅਕਤੀ ਨਾਮਜ਼ਦ ਕੀਤੇ ਗਏ।
ਇਸੇ ਤਰ੍ਹਾਂ ਜ਼ਿਲ੍ਹੇ ਦੇ ਹੋਰ ਕਈ ਥਾਣਿਆਂ ’ਚ ਨਸ਼ਿਆਂ ਸਬੰਧੀ ਸੈਂਕੜੇ ਕੇਸ ਦਰਜ ਕੀਤੇ ਗਏ ਤੇ ਸੈਂਕੜੇ ਵਿਅਕਤੀ ਨਾਮਜ਼ਦ ਕੀਤੇ ਗਏ ਪਰ ਇਨ੍ਹਾਂ ’ਚੋਂ ਜ਼ਿਆਦਾਤਰ ’ਚ ਪੁਲੀਸ ਸਰੋਤ ਦਾ ਪਤਾ ਲਾਉਣ ਵਿੱਚ ਅਸਫਲ ਰਹੀ।

No comments: