jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 21 October 2013

ਹਾਸੇ ਚ ਟਾਲ਼ੇ ਜੁਆਬ -----ਮੁਲਾਜਮਾਂ ਦੇ ਡੀ. ਏ. ਤੇ ਨਵਜੋਤ ਸਿੱਧੂ ਦੀ ਟਿਪਣੀ ਤੇ ਕੁਝ ਨਾ ਬੋਲੇ ਸੁਖਬੀਰ

www.sabblok.blogspot.com

ਗਗਨਦੀਪ ਸੋਹਲ

ਚੰਡੀਗੜ੍ਹ, 21 ਅਕਤੂਬਰ : ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਮੁਲਾਜ਼ਮਾਂ ਨੂੰ ਡੀ. ਏ. ਦੀਆਂ ਕਿਸ਼ਤਾਂ ਜਾਰੀ ਕਰਨ ਤੇ ਅੰਮ੍ਰਿਤਸਰੋਂ ਐਮ. ਪੀ. ਨਵਜੋਤ ਸਿਧੂ ਵਲੋਂ ਐਸ. ਈ. ਜੈਡਾਂ ਸਬੰਧੀ ਕੀਤੀ ਟਿਪਣੀ ਦੇ ਮਾਮਲੇ ਤੇ ਕੋਈ ਸਿਧਾ ਜੁਆਬ ਨਹੀਂ ਦਿਤਾ ਸਗੋਂ ਇਨ੍ਹਾਂ ਦੋਵਾਂ ਸੁਆਲਾਂ ਨੂੰ ਟਾਲ ਦਿਤਾ।

ਚੰਡੀਗੜ੍ਹ ਚ ਕੈਬਨਿਟ ਮੀਟਿੰਗ ਉਪਰੰਤ ਚ ਮੁਲਾਜ਼ਮਾਂ ਦਾ ਡੀਏ ਬਾਰੇ ਪੁੱਛੇ ਸੁਆਲ ਦੇ ਜੁਆਬ ਚ ਸੁਖਬੀਰ ਨੇ ਸਿਧਾ ਜੁਆਬ ਨਹੀਂ ਦਿਤਾ। ਉਨ੍ਹਾਂ ਜਵਾਬ ਚ ਐਨਾ ਹੀ ਕਿਹਾ ਕਿ ਸੂਬੇ ਦੀ ਆਰਥਕ ਹਾਲਤ ਵਧੀਆ ਹੈ। ਤਰੀਕਾਂ ਅੱਗੇ-ਪਿਛੇ ਹੁੰਦੀਆਂ ਰਹਿੰਦੀਆਂ ਹਨ।
ਇਸ ਦੇ ਨਾਲ ਹੀ ਨਵਜੋਤ ਸਿਧੂ ਵਲੋਂ ਬੀਤੇ ਦਿਨੀਂ ਅੰਮ੍ਰਿਤਸਰ ਚ ਕੀਤੀ ਟਿਪਣੀ ਕਿ ਪੰਜਾਬ ਸਰਕਾਰ ਸੂਬੇ ਚ ਇਕ ਵੀ ਐਸ. ਈ. ਜੈਡ ਨਹੀਂ ਲਿਆ ਸਕੀ ਤੇ ਇਸ ਤੇ ਡਿਪਟੀ ਮੁੱਖ ਮੰਤਰੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ, ਬਾਰੇ ਵੀ ਸੁਖਬੀਰ ਨੇ ਹਸਦਿਆਂ ਐਨਾ ਹੀ ਕਿਹਾ ਕਿ ਉਹ ਸਿਧੂ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ। ਉਂਝ ਬਾਬੂਸ਼ਾਹੀ ਦੇ ਉਚ ਪੱਧਰੀ ਸਰਕਾਰੀ ਸੂਤਰਾਂ ਅਨੁਸਾਰ ਸਰਕਾਰ ਦਾ ਇਰਾਦਾ ਹੈ ਕਿ ਦੀਵਾਲੀ ਤੋਂ ਪਹਿਲਾਂ-ਪਹਿਲਾਂ ਡੀ. ਏ. ਦੀ ਇਕ ਕਿਸ਼ਤ ਮੁਲਾਜ਼ਮਾਂ ਨੂੰ ਜਾਰੀ ਕਰ ਦਿਤੀ ਜਾਵੇ ਤੇ ਦੂਜੀ ਅਗਲੇ ਵਰ੍ਹੇ ਭਾਵ ਜਨਵਰੀ ਤਕ ਰਿਲੀਜ਼ ਕਰ ਦਿਤੀ ਜਾਵੇ।

ਇਥੇ ਦੱਸਣਾ ਬਣਦਾ ਹੈ ਕਿ ਲੋਕ ਸਭਾ ਚੋਣਾਂ ਵੀ ਸਿਰ ਤੇ ਹਨ ਤੇ ਸਰਕਾਰ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਦੀ ਨਰਾਜ਼ਗੀ ਹਰਗਿਜ਼ ਮੁੱਲ ਨਹੀਂ ਲੈਣਾ ਚਾਹੇਗੀ।

No comments: