jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 27 October 2013

ਮੋਦੀ ਦੀ ‘ਹੁੰਕਾਰ ਰੈਲੀ’ ਤੋਂ ਪਹਿਲਾਂ ਧਮਾਕੇ, 5 ਦੀ ਮੌਤ

www.sabblok.blogspot.com
ਮੋਦੀ ਦੀ 'ਹੁੰਕਾਰ ਰੈਲੀ' ਤੋਂ ਪਹਿਲਾਂ ਧਮਾਕੇ, 5 ਦੀ ਮੌਤ

ਪਟਨਾ—ਪਟਨਾ ਵਿਚ ਮੋਦੀ ਦੀ ਰੈਲੀ ਤੋਂ ਪਹਿਲਾਂ ਸੱਤ ਬੰਬ ਧਮਾਕੇ ਹੋਏ, ਜਿਸ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।  ਦੂਜੇ ਪਾਸੇ ਇਨ੍ਹਾਂ ਧਮਾਕਿਆਂ ਦੀ ਖਬਰਾਂ ਵਿਚ ਮੋਦੀ ਐਂਡ ਕੰਪਨੀ ‘ਹੁੰਕਾਰ ਰੈਲੀ’ ਵਿਚ ਹਿੱਸਾ ਲੈਣ ਲਈ ਪਟਨਾ ਦੇ ਗਾਂਧੀ ਮੈਦਾਨ ‘ਚ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰੈਲੀ ਤੋਂ ਪਹਿਲਾਂ ਪਟਨਾ ‘ਚ ਲਗਾਤਾਰ ਹੋਏ ਬੰਬ ਧਮਾਕਿਆਂ ਨਾਲ ਪਟਨਾ ਕੰਬ ਗਿਆ। ਇਨ੍ਹਾਂ ‘ਚੋਂ ਇਕ ਧਮਾਕਾ ਪਟਨਾ ਦੇ ਸਟੇਸ਼ਨ ‘ਤੇ ਇਕ ਟਾਇਲਟ ‘ਚ ਬੰਬ ਧਮਾਕਾ ਹੋਇਆ, ਜਿਸ ਵਿਚ ਜ਼ਖਮੀ ਹੋਏ ਇਕ ਵਿਅਕਤੀ ਨੂੰ ਪਟਨਾ ਦੇ ਮੈਡੀਕਲ ਕਾਲਜ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਸਟੇਸ਼ਨ ‘ਤੇ  ਉੱਥੇ ਹੀ ਇਕ ਦੂਜਾ ਜ਼ਿੰਦਾ ਬੰਬ ਵੀ ਬਰਾਮਦ ਕੀਤਾ ਗਿਆ, ਜਿਸ ਨੂੰ ਬੰਬ ਰੋਕੂ ਦਸਤੇ ਨੇ ਨਸ਼ਟ ਕਰ ਦਿੱਤਾ। ਦੂਜਾ ਬੰਬ ਐਲੀਫਿਸਟਨ ਸਿਨੇਮਾ ਹਾਲ ਦੇ ਸਾਹਮਣੇ ਫਟਿਆ। ਇਸ ਤੋਂ ਇਲਾਵਾ ਵੀ ਕਈ ਥਾਂਵਾਂ ਅਤੇ ਗਾਂਧੀ ਮੈਦਾਨ ਦੇ ਨੇੜੇ ਵੀ ਧਮਾਕੇ ਹੋਣ ਦੀਆਂ ਖਬਰਾਂ ਹਨ, ਜਿੱਥੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਲੋਕਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਹਨ। ਪੁਲਸ ਨੇ ਇਨ੍ਹਾਂ ਧਮਾਕਿਆਂ ਨਾਲ ਸੰਬੰਧਤ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਇਹ ਸਾਰੇ ਧਮਾਕੇ ਦੇਸੀ ਬੰਬਾਂ ਰਾਹੀਂ ਕੀਤੇ ਗਏ ਹਨ।
ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲਾ ਇਸ ਘਟਨਾ ਨੂੰ ਅੱਤਵਾਦੀ ਵਾਰਦਾਤ ਮੰਨਣ ਤੋਂ ਮੰਨਣ ਤੋਂ ਇਨਕਾਰ ਨਹੀਂ ਕਰ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਰਾਜ ਸਰਕਾਰ ਤੋਂ ਇਸ ਸਾਰੇ ਮਾਮਲੇ ਦੀ ਰਿਪੋਰਟ ਮੰਗੀ ਹੈ। ਗਾਂਧੀ ਮੈਦਾਨ ‘ਚ ਬੰਬ ਧਮਾਕਿਆਂ ਦੇ ਕਾਰਨ ਹਫੜਾ-ਦਫੜੀ ਦਾ ਮਾਹੌਲ ਹੈ। ਹਾਲਾਂਕਿ ਮੰਚ ‘ਤੇ ਭਾਜਪਾ ਨੇਤਾਵਾਂ ਦਾ ਭਾਸ਼ਣ ਜਾਰੀ ਹੈ। ਧਮਾਕਿਆਂ ਕਾਰਨ ਪੁਲਸ ਨੇ ਗਾਂਧੀ ਮੈਦਾਨ ਵੱਲ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ।

No comments: