jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 31 October 2013

ਪੰਜਾਬ ਐਂਡ ਸਿੰਧ ਬੈਂਕ ਨੇ ਪਿੰਡ ਕੀੜੀ ਭੁਮਾਲ ਵਿਖੇ ਖੋਲੀ 1199ਵੀਂ ਬਰਾਂਚ

www.sabblok.blogspot.com

ਐਸ.ਡੀ.ਐਮ ਜਗਰਾਓ ਅਪਨੀਤ ਰਿਆਤ ਨੇ ਕੀਤਾ ਉਦਘਾਟਨ



ਜਗਰਾਉਂ 31 ਅਕਤੂਬਰ (ਹਰਵਿੰਦਰ ਸਿੰਘ ਸੱਗੂ )- ਅੱਜ ਪੰਜਾਬ ਐਂਡ ਸਿੰਧ ਬੈਂਕ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੀੜੀ ਭੁਮਾਲ ਨੇੜੇ ਸਿੱਧਵਾਂਬੇਟ ਤਹਿਸੀਲ ਜਗਰਾਂਓ ਵਿਖੇ ਬੈਂਕ ਦੀ 1199ਵੀਂ ਬਰਾਂਚ ਖੋਲੀ, ਜਿਸ ਦਾ ਉਦਘਾਟਨ ਅਪਨੀਤ ਰਿਆਤ ਐਸ.ਡੀ.ਐਮ. ਜਗਰਾਂਓ ਨੇ ਕੀਤਾ। ਲੁਧਿਆਣਾ ਜ਼ਿਲ੍ਹੇ ਵਿੱਚ ਬੈਂਕ ਦੀ ਇਹ 63ਵੀਂ ਬਰਾਂਚ ਹੈ। ਇਸ ਮੌਕੇ ਤੇ ਇੱਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਅਪਨੀਤ ਰਿਆਤ ਨੇ ਕਿਹਾ ਕਿ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਖੋਲੀ ਗਈ ਇਸ ਨਵੀਂ ਬਰਾਂਚ ਨਾਲ 2000 ਦੀ ਵਸੋਂ ਵਾਲੇ ਇਸ ਪਿੰਡ ਨੂੰ ਬੈਕਿੰਗ ਸੇਵਾਵਾਂ ਦਾ ਲਾਭ ਮਿਲੇਗਾ। ਉਹਨਾਂ ਕਿਹਾ ਕਿ ਜਦੋਂ ਬੈਂਕਾਂ ਦੀਆਂ ਸੇਵਾਵਾਂ ਦੂਰ-ਦੁਰਾਡੇ ਦੇ ਪਿੰਡਾਂ ਦੇ ਲੋਕਾਂ ਨੂੰ ਮਿਲਣਗੀਆਂ ਤਾਂ ਇਹਨਾਂ ਪਿੰਡਾਂ ਵਿੱਚ ਵੀ ਹੋਰ ਤਰੱਕੀ ਦੀ ਲਹਿਰ ਆਏਗੀ। ਪੰਜਾਬ ਐਂਡ ਸਿੰਧ ਬੈਂਕ ਦੇ ਜੌਨਲ ਮੈਨੇਜ਼ਰ ਸ੍ਰੀ ਜਗਜੀਤ ਸਿੰਘ ਭੱਲਾ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਅਧਾਰ ਕਾਰਡ ਦੇ ਨੰਬਰ ਬੈਂਕਾਂ ਅਤੇ ਗੈਸ ਏਜੰਸੀਆਂ ਵਿੱਚ ਜਰੂਰ ਦਰਜ਼ ਕਰਵਾਉਣ ਤਾਂ ਜੋ ਉਹਨਾਂ ਨੂੰ ਸਿੱਧਾ ਹੀ ਸਬਸਿਡੀ ਦਾ ਲਾਭ ਬੈਂਕ ਖਾਤਿਆਂ ਰਾਹੀਂ ਮਿਲ ਸਕੇ। ਇਸ ਮੌਕੇ ਤੇ ਐਸ.ਪੀ.ਐਸ. ਚਾਵਲਾ ਚੀਫ਼ ਮੈਨੇਜ਼ਰ, ਸ੍ਰੀ ਮਨਜੀਤ ਸਿੰਘ ਜੱਗੀ ਲੀਡ ਜਿਲਾ ਮੈਨੇਜ਼ਰ ਵੀ ਇਸ ਮੌਕੇ ਤੇ ਹਾਜ਼ਰ ਸਨ।

No comments: