www.sabblok.blogspot.com
ਸ੍ਰੀਨਗਰ : ਪਾਕਿਸਤਾਨੀ ਨੇਤਾ ਨੇ 48 ਘੰਟਿਆਂ ਦੀ ਚੁੱਪੀ ਤੋਂ ਬਾਅਦ ਸੋਮਵਾਰ ਤੜਕੇ ਉੜੀ ਸੈਕਟਰ 'ਚ ਐਲਓਸੀ 'ਤੇ ਭਾਰਤੀ ਫ਼ੌਜ ਦੀ ਗਸ਼ਤੀ ਪਾਰਟੀ ਨੂੰ ਨਿਸ਼ਾਨਾ ਬਣਾਇਆ। ਇਸ ਵਿਚ ਇਕ ਸੂਬੇਦਾਰ ਸ਼ਹੀਦ ਅਤੇ ਇਕ ਜਵਾਨ ਜ਼ਖ਼ਮੀ ਹੋ ਗਿਆ। ਭਾਰਤ ਨੇ ਵੀ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦਿੱਤਾ। ਗੋਲੀਬਾਰੀ 'ਚ ਸ਼ਹੀਦ ਸੂਬੇਦਾਰ ਦੀ ਪਛਾਣ 8 ਕੁਮਾਊਂ ਰੈਜੀਮੈਂਟ ਦੇ 45 ਸਾਲਾ ਪ੍ਰਕਾਸ਼ ਚੰਦ ਪੁੱਤਰ ਜਮਨ ਸਿਘ ਨਿਵਾਸੀ ਉਧਮਸਿੰਘ ਨਗਰ, ਖਟੀਮਾ ਤਹਿਸੀਲ, ਪਿੰਡ ਬੁੱਡਾ ਬਾਗ ਦੇ ਰੂਪ 'ਚ ਹੋਈ ਹੈ। ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਸਰਹੱਦ 'ਤੇ ਸ਼ਾਂਤ ਮੰਨੇ ਜਾਣ ਵਾਲੇ ਉੜੀ ਸੈਕਟਰ 'ਚ ਜੰਮੂ-ਕਸ਼ਮੀਰ ਅਤੇ ਮਕਬੂਜ਼ਾ ਕਸ਼ਮੀਰ ਨੂੰ ਆਪਸ 'ਚ ਜੋੜਣ ਵਾਲੇ ਅਮਨ ਕਮਾਨ ਸੇਤੂ ਕੋਲ ਕੀਤਾ। ਇਸੇ ਪੁਲ ਨਾਲ ਭਾਰਤ-ਪਾਕਿਸਤਾਨ ਵਿਚਕਾਰ ਦੋਸਤੀ ਨੂੰ ਉਤਸ਼ਾਹ ਦੇਣ ਲਈ ਸ਼ੁਰੂ ਕੀਤੀ ਗਈ ਕਾਰਵਾਂ-ਏ-ਅਮਨ ਦੀ ਬੱਸ ਅਤੇ ਕਾਰਵਾਂ-ਏ-ਤਿਜਾਰਤ ਦੇ ਟਰੱਕ ਐਲਓਸੀ ਦੇ ਆਰ-ਪਾਰ ਹੁੰਦੇ ਹਨ। ਤੜਕੇ ਤਿੰਨ ਵਜੇ ਪਾਕਿਸਤਾਨ ਨੇ ਅਮਨ ਕਮਾਨ ਸੇਤੂ ਦੇ ਇਲਾਕੇ 'ਚ ਸਥਿਤ ਸਰਹੱਦੀ ਚੌਕੀ ਭੀਮ ਤੋਂ ਐਲਓਸੀ 'ਤੇ ਨਿਯਮਤ ਗਸ਼ਤ ਲਈ ਨਿਕਲੇ 8 ਕੁਮਾਊਂ ਰੈਜੀਮੈਂਟ ਦੇ ਇਕ ਗਸ਼ਤੀ ਦਲ ਨੂੰ ਨਿਸ਼ਾਨਾ ਬਣਾਇਆ। ਪਾਕਿ ਫ਼ੌਜੀਆਂ ਵੱਲੋਂ ਪਹਿਲਾਂ ਸਨਾਈਪਰ ਰਾਈਫਲ ਤੋਂ ਫਾਇਰ ਕੀਤਾ ਗਿਆ। ਉਸ ਤੋਂ ਬਾਅਦ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਹੋ ਗਈ। ਇਸ ਗੋਲੀਬਾਰੀ 'ਚ ਸੂਬੇਦਾਰ ਪ੍ਰਕਾਸ਼ ਚੰਦ ਸ਼ਹੀਦ ਹੋ ਗਿਆ, ਜਦੋਂਕਿ ਇਕ ਜਵਾਨ ਜ਼ਖ਼ਮੀ ਹੋ ਗਿਆ। ਹੋਰ ਜਵਾਨਾਂ ਨੇ ਵੀ ਜਵਾਬੀ ਫਾਇਰ ਕੀਤਾ। ਕਰੀਬ 2 ਘੰਟੇ ਤੱਕ ਦੋਵਾਂ ਪਾਸਿਓਂ ਗੋਲੀਬਾਰੀ ਜਾਰੀ ਰਹੀ। ਰੱਖਿਆ ਮੰਤਰਾਲੇ ਨੇ ਸੂਬੇਦਾਰ ਦੇ ਸ਼ਹੀਦ ਹੋਣ ਦੀ ਪੁਸ਼ਟੀ ਕਰਦੇ ਹੋਏ ਕਿਸੇ ਹੋਰ ਜਵਾਨ ਦੇ ਜ਼ਖ਼ਮੀ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਜਵਾਬੀ ਗੋਲੀਬਾਰੀ 'ਚ ਪਾਕਿਸਤਾਨੀ ਖੇਮੇ ਨੂੰ ਵੀ ਨੁਕਸਾਨ ਹੋਣ ਦਾ ਦਾਅਵਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਪਿਛਲੇ ਦੋ ਮਹੀਨਿਆਂ 'ਚ ਐਲਓਸੀ ਅਤੇ ਕੌਮਾਂਤਰੀ ਸਰਹੱਦ 'ਤੇ ਲਗਪਗ 200 ਵਾਰ ਜੰਗਬੰਦੀ ਦੀ ਉਲੰਘਣਾ ਕਰ ਚੁੱਕਾ ਹੈ। ਪਿਛਲੇ 12 ਦਿਨਾਂ ਤੋਂ ਪਾਕਿਸਤਾਨੀ ਫ਼ੌਜ ਐਲਓਸੀ ਦੀ ਬਜਾਏ ਕੌਮਾਂਤਰੀ ਸਰਹੱਦ 'ਤੇ ਸਥਿਤ ਭਾਰਤ ਦੇ ਸਰਹੱਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀ ਸੀ ਪਰ ਸ਼ੁੱਕਰਵਾਰ ਦੀ ਰਾਤ ਤੋਂ ਬੰਦੂਕਾਂ ਸ਼ਾਂਤ ਸਨ। ਪਾਕਿਸਤਾਨ ਨੇ ਸੋਮਵਾਰ ਨੂੰ ਅਨ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।
No comments:
Post a Comment