www.sabblok.blogspot.com
ਭਿੱਖੀਵਿੰਡ ੩੧ ਅਕਤੂਬਰ (ਭੁਪਿੰਦਰ ਸਿੰਘ)- “ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ”।ਇਹ ਸ਼ਬਦ ਦਲਿਤ ਜਾਤੀ ਨਾਲ ਸੰਬੰਧਿਤ ਬਦਨਸੀਬ ਵਿਅਕਤੀ ਚਰਨ ਸਿੰਘ (70) ਪੁੱਤਰ ਸਵ:ਲਛਮਣ ਸਿੰਘ ਵਾਸੀ ਕੱਚਾ ਪੱਕਾ ਜਿਲ•ਾ ਤਰਨ ਤਾਰਨ ਜੋ ਆਪਣੇ ਟੁੱਟੇ-ਫੁੱਟੇ ਮਕਾਨ ਜਿਸ ਵਿੱਚ ਪੀਣ ਲਈ ਪਾਣੀ,ਲਾਈਟ,ਫਲੱਸ਼,ਘਰ ਦੀ ਚਾਰਦੀਵਾਰੀ ਆਦਿ ਸਹੂਲਤਾਂ ਤੋ ਸੱਖਣੇ ਵਿਅਕਤੀ ਨੇ ਆਪਣੀ ਹੱਡ ਬੀਤੀ ਪੱਤਰਕਾਰਾਂ ਨੂੰ ਸੁਣਾਉਦਿਆਂ ਕਹੇ ਤੇ ਆਖਿਆ ਕਿ ਜਿਥੇ ਪ੍ਰਮਾਤਮਾ ਨੇ ਮੈਨੂੰ ਪੁੱਤਰ ਦਾ ਮੂੰਹ ਨਹੀ ਦਿਖਾਇਆ ਤੇ ਦੋ ਧੀਆਂ ਰਾਣੋ,ਮਨਜੀਤ ਜੋ ਪਿੰਡ ਨਾਰਲ਼ੀ,ਕੰਡਿਆਲਾ (ਤਰਨ ਤਾਰਨ) ਵਿਖੇ ਵਿਆਹੀਆ ਹਨ।ਮੇਰੀ ਘਰਵਾਲੀ ਫੂਲਵਤੀ ਜੋ ਕੱਚਾ ਪੱਕਾ ਦੇ ਬਿਜਲੀ ਘਰ ਵਿਖੇ ਝਾੜੂ ਫੇਰਨ ਦਾ ਕੰਮ ਕਰਦੀ ਸੀ ਜਿਸ ਦੀ ਸੱਤ ਸਾਲ ਪਹਿਲਾ ਮੌਤ ਹੋ ਜਾਣ ਉਪਰੰਤ ਮੇਰੀ ਸੜਕ ਹਾਦਸੇ ਵਿੱਚ ਲੱਤ ਟੁੱਟ ਗਈ ਤੇ ਮੈ ਜਿਥੇ ਕੰਮ ਕਰਨ ਤੋ ਵਾਂਝਾ ਹੋ ਗਿਆਂ ਉਥੇ ਦੋ ਡੰਗ ਦੀ ਰੋਟੀ ਤੋ ਵੀ ਮੁਥਾਜ ਹੋ ਕੇ ਰਹਿ ਗਿਆਂ ਹਾਂ।ਚਰਨ ਸਿੰਘ ਨੇ ਸਿਸਕੀਆਂ ਭਰਦਿਆਂ ਕਿਹਾ ਕਿ ਮੇਰੀ ਘਰਵਾਲ਼ੀ ਜੋ ਮੇਰੀ ਡੰਗੋਰੀ ਦਾ ਸਹਾਰਾ ਸੀ ਉਸ ਨੂੰ ਵੀ ਪ੍ਰਮਾਤਮਾ ਨੇ ਮੈਥੋ ਖੋਹ ਲਿਆ ਹੈ।ਚਰਨ ਸਿੰਘ ਨੂੰ ਪੈਨਸ਼ਨ ਆਦਿ ਸਰਕਾਰੀ ਸਹੂਲਤਾਂ ਬਾਰੇ ਪੁੱਛੇ ਜਾਣ ਤੇ ਉਸਨੇ ਕਿਹਾ ਕਿ ਮੈਨੂੰ ਸਿਰਫ ਤਾਂ ਸਿਰਫ ਮਾਮੂਲੀ ਪੈਨਸ਼ਨ 250 ਰੁਪਏ ਮਿਲਦੀ ਹੈ ਉਹੀ ਵੀ ਸਰਕਾਰ ਵੱਲੋ ਸਮੇ ਸਿਰ ਨਾ ਮਿਲਣ ਤੇ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਦੀਆਂ ਹਨ ਤੇ ਹੋਰਨਾਂ ਸਰਕਾਰੀ ਸਹੂਲਤਾਂ ਸੰਬੰਧੀ ਪੁੱਛੇ ਜਾਣ ਤੇ ਉਸਨੇ ਕਿਹਾ ਕਿ ਸਰਕਾਰ ਵੱਲੋ ਭਾਵੇ ਮਕਾਨ ਤੇ ਫਲੱਸ਼ਾਂ ਬਣਾਉਣ ਲਈ ਗਰਾਂਟ ਮਹੁੱਇਆਂ ਕਰਵਾਈ ਜਾਦੀ ਹੈ ਪਰ ਮੇਰੇ ਲਈ ਸਰਕਾਰ ਦਾ ਖਜਾਨਾ ਖਾਲੀ ਹੈ।ਦੋ ਡੰਗ ਦੀ ਰੋਟੀ ਸੰਬੰਧੀ ਉਸ ਨੇ ਕਿਹਾ ਕਿ ਮੇਰੇ ਗੁਆਢ ਵਿੱਚ ਰਹਿੰਦੇ ਮਿਲਖਾ ਸਿੰਘ ਦੇ ਪਰਿਵਾਰ ਵੱਲੋ ਦਿੱਤੀ ਜਾਦੀ ਹੈ।ਚਰਨ ਸਿੰਘ ਨੇ ਰੱਬ ਤੇ ਗਿਲਾ ਕਰਦਿਆਂ ਕਿਹਾ ਜੇਕਰ ਮੈਨੂੰ ਡੰਗੋਰੀ ਦਾ ਸਹਾਰਾ ਪੁੱਤ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਮੈਨੂੰ ਇਹ ਦਿਨ ਨਾ ਵੇਖਣੇ ਪੈਦੇਂ ਤੇ ਐਸੀ ਜਿੰਦਗੀ ਨਾਲੋ ਤਾਂ ਮੈਨੂੰ ਮੌਤ ਹੀ ਬਿਹਤਰ ਹੈ।
ਪਿੰਡ ਕੱਚਾ ਪੱਕਾ ਦਾ ਵਸਨੀਕ ਚਰਨ ਸਿੰਘ ਦਾਸਤਾਨ ਸੁਣਾਉਦਾ ਹੋਇਆ। |
No comments:
Post a Comment