www.sabblok.blogspot.com
ਹਿੰਦੂਤਵੀ ਮੀਡੀਏ ਵੱਲੋਂ ਸਾਕਾ ਦਰਬਾਰ ਸਾਹਿਬ ਬਾਰੇ ਕੀਤੇ ਕੂਝ ਪ੍ਰਚਾਰ ‘ਤੇ ਸਿੱਖ ਕੌਮ ਚੁੱਪ ਕਿਉਂ ?
ਸਿੱਖ ਕੌਮ ਦੀ ਚੁੱਪ ਕਾਰਨ ਹਿੰਦੂਤਵੀ ਮੀਡੀਆ ਹੋਰ ਅੱਗੇ ਵਧੇਗਾ
ਬਰਨਾਲਾ, 19 ਅਕਤੂਬਰ (ਜਗਸੀਰ ਸਿੰਘ ਸੰਧੂ) : ਭਾਰਤੀ ਹਿੰਦੂ ਮੀਡੀਆ ਨੇ ਫੇਰ ਸਿੱਖਾਂ ‘ਤੇ ਵਾਰ ਕਰਦਿਆਂ ਸਾਕਾ ਦਰਬਾਰ ਸਾਹਿਬ ਸਬੰਧੀ ਅਜਿਹੀ ਝੂਠੀ ਡਾਕੂਮੈਂਟਰੀ ਪੇਸ਼ ਕੀਤੀ ਹੈ, ਜਿਸ ਨਾਲ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ ਹੈ। ਸਟਾਰ ਨਿਊਜ ਤੋਂ ਨਾਮ ਬਦਲ ਕੇ ਏ. ਬੀ. ਪੀ. ਨਿਊਜ ਬਣੇ ਟੀ. ਵੀ ਚੈਨਲ ਨੇ ‘ਪ੍ਰਧਾਨ ਮੰਤਰੀ’ ਪ੍ਰੋਗਰਾਮ ਤਹਿਤ ਸਾਕਾ ਦਰਬਾਰ ਸਾਹਿਬ ਬਾਰੇ ਜੋ ਡਾਕੂਮੈਂਟਰੀ ਦਿਖਾਈ ਹੈ, ਉਸ ਵਿੱਚ ਸਿਵਾਏ ਝੂਠ ਤੋਂ ਹੋਰ ਕੁਝ ਵੀ ਪੇਸ਼ ਨਹੀਂ ਕੀਤਾ ਗਿਆ। ਕਰੀਬ ਇੱਕ ਘੰਟੇ ਦੀ ਇਸ ਡਾਕੂਮੈਂਟਰੀ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕਾਂਗਰਸ ਦਾ ਏਜੰਟ ਦਰਸਾਉਣ ਦੀ ਪੁਰਜੋਰ ਕੋਸਿਸ਼ ਕੀਤੀ ਗਈ ਹੈ। ਪਹਿਲੀ ਵਾਰ ਨਾਟਕੀ ਰੂਪ ਵਿੱਚ ਸੰਤ ਭਿੰਡਰਾਂਵਾਲਿਆਂ ਦਾ ਕਿਰਦਾਰ ਪੇਸ਼ ਕਰਕੇ ਸੰਤਾਂ ਨੂੰ, ਅਣਪੜ, ਅੱਖੜ ਅਤੇ ਜਾਲਮ ਵਿਅਕਤੀ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਸੇਖਰ ਕਪੂਰ ਵੱਲੋਂ ਪੇਸ਼ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਦਰਬਾਰ ‘ਤੇ ਹੋਏ ਫੌਜੀ ਹਮਲੇ ਨੂੰ ਦੁਰਸਤ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਹਿੰਦੂਆਂ ਦਾ ਕਾਤਲ ਦਰਸਾਉਣ ਦੀ ਪੂਰੀ ਵਾਹ ਲਾਈ ਗਈ ਹੈ। ਕਾਂਗਰਸ ਪਾਰਟੀ ਦੀ ਆਪਸੀ ਧੜੇਬੰਦੀ ਨੂੰ ਹੀ ਸਾਰੇ ਘਟਨਾਕ੍ਰਮ ਦਾ ਸੂਤਰਧਾਰ ਦਿਖਾ ਕੇ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ ਕੀਤੀ ਗਈ ਹੈ ਅਤੇ ਅਕਾਲੀ ਆਗੂਆਂ ਨੂੰ ਇਸ ਵਰਤਾਰੇ ‘ਚੋਂ ਬਰੀ ਕਰਨ ਦਾ ਯਤਨ ਕੀਤਾ ਗਿਆ ਹੈ। ਸਾਰੀ ਡਾਕੂਮੈਂਟਰੀ ਨੂੰ ਪੂਰੀ ਤਰਾਂ ਵਾਚਣ ਉਪਰੰਤ ਇਹ ਗੱਲ ਨਿਖਰ ਕੇ ਸਾਹਮਣੇ ਆਉਂਦੀ ਹੈ ਕਿ ਅਗਾਮੀ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹਿੰਦੂਵਾਦੀ ਆਗੂਆਂ ਖਾਸ ਕਰਕੇ ਭਾਜਪਾ ਅਤੇ ਨਰਿੰਦਰ ਮੋਦੀ ਨੂੰ ਫਾਇਦਾ ਦੇਣ ਲਈ ਇਹ ਡਾਕੂਮੈਂਟਰੀ ਫਿਲਮ ਤਿਆਰ ਕੀਤੀ ਗਈ ਹੈ। ਇਸ ਡਾਕੂਮੈਂਟਰੀ ਵਿੱਚ ਵਾਰ ਵਾਰ ਇਹ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਹਥਿਆਰ ਇੱਕਠੇ ਕਰਨ ਕਾਰਨ ਹੀ ਫੌਜ ਨੂੰ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਕਰਨਾ ਪਿਆ ਹੈ, ਪਰ ਇਹ ਡਾਕੂਮੈਂਟਰੀ ਬਣਾਉਣ ਵਾਲੇ ਸਾਇਦ ਇਸ ਗੱਲ ਦਾ ਜਵਾਬ ਕਦੇ ਵੀ ਨਹੀਂ ਦੇ ਸਕਣਗੇ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਇਲਾਵਾ ਤਿੰਨ ਦਰਜਨ ਹੋਰ ਗੁਰਦੁਆਰਾ ਸਾਹਿਬਾਨ ‘ਤੇ ਫੌਜ ਨੇ ਹਮਲਾ ਕਿਉਂ ਕੀਤਾ ਸੀ। ਇਸ ਡਾਕੂਮੈਂਟਰੀ ਵਿੱਚ ਜਨਰਲ ਸੁਬੇਗ ਸਿੰਘ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡਾਕੂਮੈਂਟਰੀ ਬਣਾਉਣ ਵਾਲਿਆਂ ਨੇ ਦੋ ਤਿੰਨ ਸਿੱਖ ਵਿਰੋਧੀ ਪੱਤਰਕਾਰਾਂ ਨੂੰ ਪੇਸ਼ ਕਰਕੇ ਉਹਨਾਂ ਤੋਂ ਸਿੱਖਾਂ ਅਤੇ ਸੰਤ ਭਿੰਡਰਾਂਵਾਲਿਆਂ ਦੇ ਵਿਰੁੱਧ ਰੱਜ ਕੇ ਜ਼ਹਿਰ ਉਗਲਾਈ ਗਈ ਹੈ, ਸਿੱਖਾਂ ਦੇ 1984 ‘ਚ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੀ ਗੱਲ ਕਰਦਿਆਂ ਤਸਵੀਰਾਂ ਅਜੋਕੇ ਸਮੇਂ ਦੌਰਾਨ ਸਿੱਖਾਂ ਦੀ ਤਰਜਮਾਨੀ ਕਰ ਰਹੇ ਪੱਤਰਕਾਰ ਜਰਨੈਲ ਸਿੰਘ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ ਹੋਰਾਂ ਵੱਲੋਂ ਸੱਜਣ ਕੁਮਾਰ ਖਿਲਾਫ ਕੀਤੇ ਰੋਸ ਪ੍ਰਦਰਸਨਾਂ ਦੀਆਂ ਦਿਖਾਕੇ ਸਿੱਖ ਵਿਰੋਧ ਸੋਚ ਨੂੰ ਨੰਗਾ ਕੀਤਾ ਗਿਆ ਹੈ। ਹੋਰ ਤਾਂ ਹੋਰ ਡਾਕੂਮੈਂਟਰੀ ਬਣਾਉਣ ਵਾਲਿਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਤੱਤਕਲੀਨ ਜਥੇਦਾਰ ਕ੍ਰਿਪਾਲ ਸਿੰਘ ਦੀ ਬਿਜਾਏ ਕ੍ਰਿਪਾਲ ਸਿੰਘ ਬਡੂੰਗਰ ਦੀ ਫੋਟੋ ਦਿਖਾਈ ਗਈ ਹੈ। ਇਸ ਸਾਰੀ ਡਾਕੂਮੈਂਟਰੀ ਨੂੰ ਦੇਖਣ ਤੋਂ ਬਾਅਦ ਇਸ ਨੂੰ ਬਣਾਉਣ ਵਾਲਿਆਂ ਦਾ ਅਸਲ ਮੰਤਵ ਸਹਿਜੇ ਹੀ ਸਮਝ ਆ ਜਾਂਦਾ ਹੈ, ਪਰ ਇਸ ਤਰਾਂ ਦੀ ਪੇਸ਼ਕਾਰੀ ਨਾਲ ਸਿੱਖ ਜਗਤ ਵਿੱਚ ਇੱਕ ਸਵਾਲ ਪੈਦਾ ਹੋ ਰਿਹਾ ਹੈ ਕਿ ਜਦੋਂ ਸਿੱਖ ਕੌਮ ਦੇ ਧਾਰਮਿਕ ਆਗੂਆਂ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ਹੀਦ ਐਲਾਨਿਆਂ ਗਿਆ ਹੈ ਅਤੇ ਉਹਨਾਂ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਸਥਾਪਿਤ ਕੀਤੀ ਜਾ ਚੁੱਕੀ ਹੈ ਅਤੇ ਇਸ ਤੋਂ ਵੀ ਅੱਗੇ ਸਾਕਾ ਦਰਬਾਰ ਸਾਹਿਬ ਦੇ ਸ਼ਹੀਦਾਂ ਦੀ ਯਾਦਗਾਰ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਜਦੀਕ ਉਸਾਰੀ ਜਾ ਚੁੱਕੀ ਹੈ ਤਾਂ ਸਿੱਖ ਕੌਮ ਦੇ ਸ਼ਹੀਦਾਂ ਪ੍ਰਤੀ ਇਸ ਤਰਾਂ ਦਾ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਦੂਸਰੇ ਤਖਤ ਸਾਹਿਬਾਨ ਦੇ ਜਥੇਦਾਰਾਂ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਦਮਦਮੀ ਟਕਸਾਲ ਸਮੇਤ ਸਮੂੰਹ ਸਿੱਖ ਜਥੇਬੰਦੀਆਂ ਅਤੇ ਪੰਥਕ ਧਿਰਾਂ ਵੱਲੋਂ ਅਜੇ ਤੱਕ ਕੋਈ ਵੀ ਪ੍ਰਤੀਕਿਰਿਆ ਜਾਂ ਟਿੱਪਣੀ ਵੀ ਨਹੀਂ ਕੀਤੀ ਗਈ। ਸਿੱਖ ਕੌਮ ਦੀ ਇਸ ਤਰਾਂ ਧਾਰੀ ਚੁੱਪ ਨੂੰ ਦੇਖਦਿਆਂ ਹਿੰਦੂਤਵੀ ਮੀਡੀਆ ਦੇ ਹੌਸਲੇ ਹੋਰ ਬੁਲੰਦ ਹੋਣਗੇ ਅਤੇ ਸਿੱਖ ਕੌਮ ਦੇ ਦੂਸਰੇ ਸ਼ਹੀਦਾਂ ਬਾਰੇ ਵੀ ਇਹੋ ਜਿਹੇ ਪ੍ਰੋਗਰਾਮ ਪੇਸ਼ ਕਰਨ ਦਾ ਰਾਹ ਖੁੱਲ ਜਾਵੇਗਾ। ਜੇ ਅੱਜ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਿੰਦੋਸਤਾਨ ਦੀ ਸਰਕਾਰ ਲਈ ਅੱਤਵਾਦੀ ਹਨ ਤਾਂ ਕਿਸੇ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਅਠਾਰਵੀਂ ਸਦੀ ਦੇ ਸਿੱਖ ਸ਼ਹੀਦ ਵੀ ਮੁਗਲ ਹਾਕਮਾਂ ਲਈ ਬਾਗੀ ਸਨ। ਜੇਕਰ ਸਿੱਖ ਕੌਮ ਨੇ ਅੱਜ ਹਿੰਦੂਤਵੀ ਮੀਡੀਆ ਨੂੰ ਰੋਕਣ ਦੀ ਕੋਸ਼ਿਸ ਨਾ ਕੀਤੀ ਤਾਂ ਹੋ ਸਕਦਾ ਹੈ ਕਿ ਕੱਲ ਨੂੰ ਮੁਸਲਿਮ ਪੱਖੀ ਮੀਡੀਏ ਵੱਲੋਂ ਸਾਡੇ ਅਠਾਰਵੀਂ ਸਦੀ ਦੇ ਸ਼ਹੀਦਾਂ ਬਾਰੇ ਵੀ ਇਹੋ ਜਿਹੇ ਪ੍ਰੋਗਰਾਮ ਬਣਾਏ ਜਾਣ ਲੱਗ ਪੈਣ। ਇਸ ਲਈ ਸਮਾਂ ਮੰਗ ਕਰਦਾ ਹੈ ਕਿ ਆਪਸੀ ਵਿਖਰੇਵੇਂ ਛੱਡਕੇ ਸਮੁੱਚੀ ਕੌਮ ਨੂੰ ਇੱਕਜੁਟ ਹੋ ਕੇ ਹਿੰਦੂਤਵੀ ਮੀਡੀਏ ਦੀ ਇਸ ਹਰਕਤ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ
No comments:
Post a Comment