jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 21 October 2013

ਪਟਿਆਲਾ ਤੋਂ ਰਾਜੋਆਣਾ ਦੀ ਭੈਣ ਦੇ ਚੋਣ ਲੜਨ ਨਾਲ ਕੋਈ ਫਰਕ ਨਹੀਂ : ਸੁਖਬੀਰ

www.sabblok.blogspot.com
ਚੰਡੀਗੜ੍ਹ.21 ਅਕਤੂਬਰ.ਗਗਨਦੀਪ ਸੋਹਲ. - ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੇ Sukhbir_Badal_1377103082_1382355012ਕਿੰਨੀਆਂ ਸੀਟਾਂ ਤੇ ਅਕਾਲੀ ਦਲ ਚੋਣ ਲੜੇਗਾ, ਇਸ ਬਾਰੇ ਅਜੇ ਕੋਈ ਅੰਤਮ ਫੈਸਲਾ ਨਹੀਂ ਹੋਇਆ ਹੈ ਪਰ ਇਹ ਚੋਣਾਂ ਅਕਾਲੀ ਦਲ ਆਪਣੇ ਚੋਣ ਨਿਸ਼ਾਨ ਤੱਕੜੀ ਤੇ ਹੀ ਲੜੇਗਾ। ਭਾਜਪਾ ਨਾਲੋਂ ਵੱਖਰੇ ਹੋ ਕੇ ਚੋਣਾਂ ਲੜਨ ਤੋਂ ਇਨਕਾਰ ਕਰਦਿਆਂ ਸੁਖਬੀਰ ਨੇ ਕਿਹਾ ਕਿ ਚੋਣਾਂ ਭਾਜਪਾ ਨਾਲ ਮਿਲਕੇ ਹੀ ਲੜੀਆਂ ਜਾਣਗੀਆਂ। ਪਟਿਆਲਾ ਤੋਂ ਰਾਜੋਆਣਾ ਵਲੋਂ ਆਪਣੀ ਭੈਣ ਨੂੰ ਉਮੀਦਵਾਰ ਬਣਾਏ ਜਾਣ ਤੇ ਉਨ੍ਹਾਂ ਕਿਹਾ ਕਿ ਇਸ ਨਾਲ ਅਕਾਲੀ ਦਲ ਨੂੰ ਕੋਈ ਫਰਕ ਪੈਂਦਾ। ਗੈਰਕਾਨੂੰਨੀ ਮਾਈਨਿੰਗ ਤੇ ਸਖਤੀ ਪ੍ਰਗਟਾਉਂਦਿਆਂ ਸੁਖਬੀਰ ਨੇ ਕਿਹਾ ਕਿ ਜੋ ਵੀ ਇਹ ਕੰਮ ਕਰੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ, ਭਾਵੇਂ ਉਹ ਕੋਈ ਵੀ ਹੋਵੇ। 
ਪੰਜਾਬ ਸੈਕਟਰੀਏਟ ਵਿਖੇ ਕੈਬਨਿਟ ਮੀਟਿੰਗ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਨੇ ਕਿਹਾ ਕਿ ਦਿੱਲੀ ਚ ਪਿਛਲੀ ਵਾਰ ਅਕਾਲੀ ਦਲ ਨੇ 4 ਸੀਟਾਂ ਤੇ ਚੋਣ ਲੜੀ ਸੀ ਤੇ ਇਸ ਵਾਰ ਵੀ ਇੰਨੀਆਂ ਹੀ ਸੀਟਾਂ ਤੇ ਗੱਲ ਚੱਲ ਰਹੀ ਹੈ। ਭਾਜਪਾ ਤੋਂ ਅਕਾਲੀ ਦਲ ਵਲੋਂ ਵੱਧ ਸੀਟਾਂ ਮੰਗਣ ਤੇ ਕੁਝ ਸੀਟਾਂ ਵੱਖਰੇ ਤੌਰ ਤੇ ਲੜਨ ਸਬੰਧੀ ਛਪੀਆਂ ਮੀਡੀਆ ਰਿਪੋਰਟਾਂ ਬਾਰੇ ਸੁਖਬੀਰ ਨੇ ਕਿਹਾ ਕਿ ਦਿੱਲੀ ਦੀਆਂ ਚੋਣਾਂ ਅਕਾਲੀ ਦਲ ਭਾਜਪਾ ਨਾਲ ਮਿਲਕੇ ਹੀ ਲੜੇਗਾ ਪਰ ਇਹ ਲੜੀਆਂ ਤੱਕੜੀ ਦੇ ਨਿਸ਼ਾਨ ਤੇ ਹੀ ਜਾਣਗੀਆਂ। ਕੁੱਲ ਸੀਟਾਂ ਦੀ ਮੰਗ ਬਾਰੇ ਦੱਸਣ ਤੋਂ ਇਨਕਾਰ ਕਰਦਿਆਂ ਸੁਖਬੀਰ ਨੇ ਕਿਹਾ ਕਿ ਇਸ ਸਬੰਧੀ ਫੈਸਲਾ ਇਕ ਦੋ ਹਫਤੇ ਚ ਹੋ ਜਾਵੇਗਾ। 
ਪਟਿਆਲਾ ਤੋਂ ਬਲਵੰਤ ਸਿੰਘ ਰਾਜੋਆਣਾ ਵਲੋਂ ਆਪਣੀ ਭੈਣ ਕਮਲਦੀਪ ਨੂੰ ਚੋਣ ਲੜਾਏ ਜਾਣ ਦੇ ਐਲਾਨ ਬਾਰੇ ਅਕਾਲੀ ਦਲ ਦੇ ਸਟੈਂਡ ਬਾਰੇ ਪੁੱਛੇ ਸਵਾਲ ਦੇ ਜੁਆਬ ਚ ਉਨ੍ਹਾਂ ਕਿਹਾ ਕਿ ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਆਪਣਾ ਉਮੀਦਵਾਰ ਖੜ੍ਹਾ ਕਰਨਾ ਹੈ, ਸਾਨੂੰ ਰਾਜੋਆਣਾ ਦੇ ਉਮੀਦਵਾਰ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਅਕਾਲੀ ਦਲ ਇਕ ਵੱਖਰੀ ਪਾਰਟੀ ਹੈ ਤੇ ਉਥੋਂ ਸਾਡਾ ਆਪਣਾ ਉਮੀਦਵਾਰ ਖੜ੍ਹਾ ਕੀਤਾ ਜਾਵੇਗਾ। ਨਵੀਂ ਇੰਡਸਟਰੀਅਲ ਪਾਲਸੀ ਦੇ ਬਾਰੇ ਚ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪਾਲਸੀ ਨਾਲ ਉਦਯੋਗਪਤੀਆਂ ਨੂੰ ਸੂਬੇ ਚ ਬਹੁਤ ਫੈਦਾ ਹੋਵੇਗਾ ਤੇ ਇਸ ਸਬੰਧੀ ਨੋਟੀਫਿਕੇਸ਼ਨ ਦਸੰਬਰ ਚ ਮੋਹਾਲੀ ਵਿਖੇ ਹੋਣ ਵਾਲੀ 3 ਦਿਨਾ ਗਲੋਬਲ ਇਨਵੈਸਟਮੈਂਟ ਮੀਟ ਤੋਂ ਪਹਿਲਾਂ-ਪਹਿਲਾਂ ਕਰ ਦਿਤਾ ਜਾਵੇਗਾ। 
ਮਾਈਨਿੰਗ ਦੇ ਮੁੱਦੇ ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਐਸ.ਐਸ.ਪੀਜ਼ ਨੂੰ ਹੁਕਮ ਦਿਤੇ ਗਏ ਹਨ ਕਿ ਜੋ ਵੀ ਗੈਰਕਾਨੂੰਨੀ ਮਾਈਨਿੰਗ ਜਾਂ ਗੁੰਡਾ ਟੈਕਸ ਜਾਂ ਹੋਰ ਕਿਸੇ ਤਰ੍ਹਾਂ ਦੇ ਗੈਰਕਾਨੂੰਨੀ ਕੰਮ ਚ ਸ਼ਾਮਲ ਹੈ ਤਾਂ ਉਸ ਖਿਲਾਫ ਤੁਰੰਤ ਤੇ ਸਖਤ ਕਾਰਵਾਈ ਕੀਤੀ ਜਾਵੇ, ਭਾਵੇਂ ਉਹ ਕੋਈ ਵੀ ਹੈ। ਇਸ ਸਬੰਧੀ ਆਈਜੀ ਦੀ ਅਗਵਾਈ ਚ ਇਕ ਕਮੇਟੀ ਵੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਮਾਈਨਿੰਗ, ਗੁੰਡਾ ਟੈਕਸ ਆਦਿ ਤੇ ਸੂਬਾ ਸਰਕਾਰ ਸਖਤ ਕਾਰਵਾਈ ਕਰ ਰਹੀ ਹੈ, ਪਿਛਲੇ ਦਿਨੀਂ 100 ਤੋਂ ਵੱਧ ਕਰੱਸ਼ਰ ਮਾਲਕਾਂ ਤੇ ਮਾਮਲੇ ਦਰਜ ਹੋਣਾ ਇਸ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਜਿੰਨੇ ਮਾਮਲੇ ਪੰਜਾਬ ਚ ਗੈਰਕਾਨੂੰਨੀ ਮਾਈਨਿੰਗ ਦੇ ਸਬੰਧ ਚ ਦਰਜ ਹੋਏ ਹਨ, ਉਹ ਹੋਰ ਕਿਤੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਖੁਦਾਈ ਦੇ ਕਿਸੇ ਵੀ ਮਾਮਲੇ ਨਾਲ ਤੁਰੰਤ ਨਜਿੱਠਣ ਲਈ ਸਬੰਧਿਤ ਆਈ.ਜੀ ਜ਼ੋਨਲ ਨੂੰ ਅਧਿਕਾਰਤ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁੰਡਾ ਟੈਕਸ ਦੇ ਦੋਸ਼ਾਂ ਬਾਰੇ ਜਾਂਚ ਚੱਲ ਰਹੀ ਹੈ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। 
ਉਨ੍ਹਾਂ ਦੱਸਿਆ ਕਿ ਉਹ ਅੱਜ ਹੀ ਮੁੰਬਈ ਲਈ ਰਵਾਨਾ ਹੋ ਰਹੇ ਹਨ ਤੇ ਉਥੇ ਟਾਟਾ ਗਰੁੱਪ, ਅੰਬਾਨੀ ਭਰਾਵਾਂ, ਗੋਦਰੇਜ ਤੇ ਹੋਰ ਵੱਡੇ ਉਦਯੋਗਕ ਗਰੁੱਪਾਂ ਨਾਲ ਮੀਟਿੰਗਾਂ ਕਰਕੇ ਉਹ ਪੰਜਾਬ ਚ ਨਿਵੇਸ਼ ਲਈ ਪ੍ਰੇਰਤ ਕਰਨਗੇ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਆਈਟੀ ਹੱਬ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਤੇ ਅਗਲੇ ਸਮਿਆਂ ਚ ਇਸ ਖਿੱਤੇ ਚ ਬੇਸ਼ੁਮਾਰ ਨੌਕਰੀਆਂ ਪੈਦਾ ਹੋਣਗੀਆਂ। ਉਨ੍ਹਾਂ ਕਿਹਾ ਕਿ ਬੈਂਗਲੌਰ ਤੇ ਦੂਜੇ ਸੂਬਿਆਂ ਚ ਪੰਜਾਬ ਦੇ ਕਈ ਨੌਜਵਾਨ ਨੌਕਰੀਆਂ ਕਰਨ ਜਾਂਦੇ ਹਨ, ਪਰ ਸਾਡਾ ਟੀਚਾ ਇਹ ਹੈ ਕਿ ਨੌਜਵਾਨਾਂ ਨੂੰ ਆਈਟੀ ਸੈਕਟਰ ਚ ਅਜਿਹਾ ਇਨਫਰਾਸਟਰਕਚਰ ਪੰਜਾਬ ਚ ਹੀ ਤਿਆਰ ਕਰਕੇ ਦਿਤਾ ਜਾਵੇ ਕਿ ਉਨ੍ਹਾਂ ਨੁੰ ਨੌਕਰੀਆਂ ਲਈ ਦੂਜੇ ਸੂਬਿਆਂ ਚ ਜਾਣਾ ਹੀ ਨਾ ਪਵੇ। ਇਸ ਸਬੰਧੀ ਲਈ ਇਨਫੋਸਿਸ ਵਲੋਂ ਮੋਹਾਲੀ ਵਿਖੇ ਸਾਈਟ ਦੀ ਚੋਣ ਵੀ ਕਰ ਲਈ ਗਈ ਹੈ। 
ਕਾਂਗਰਸ ਵਲੋਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਸੀਟਾਂ ਤੋਂ ਨਾਮੀ ਹਸਤੀਆਂ ਨੂੰ ਚੋਣ ਲੜਾਉਣ ਦੇ ਚਰਚਿਆਂ ਬਾਰੇ ਸ. ਬਾਦਲ ਨੇ ਕਿਹਾ ਕਿ ਅਕਾਲੀ ਦਲ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਭਾਵੇਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ ਤੇ ਜਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਪੰਜਾਬ ਦੀ ਕਿਸੇ ਵੀ ਸੀਟ ਤੋਂ ਚੋਣ ਲੜਾ ਲਵੇ, ਕਾਂਗਰਸ ਨੂੰ ਇਕ ਵੀ ਸੀਟ ਨਹੀਂ ਮਿਲੇਗੀ। 

No comments: