jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 27 October 2013

ਬਾਦਲ ਸਾਹਬ ,ਏਡਿਡ ਸਕੂਲਾਂ ਵਿੱਚ ਪੜਦੀਆਂ ਵਿਦਿਆਰਥਣਾਂ ਨੂੰ ਸਾਇਕਲ ਕਿਊ ਨਹੀਂ ?

www.sabblok.blogspot.com

ਪੰਜਾਬ ਸਰਕਾਰ ਮਾਈ ਭਾਗੋ ਸਕੀਮ ਅਧੀਨ ਸਰਕਾਰੀ ਸਕੂਲਾਂ ਵਿੱਚ ਪੜ ਰਹੀਆਂ ਵਿਦਿਆਰਥਣਾਂ ਨੂੰ ਮੁਫਤ ਸਾਇਕਲ ਦੇ ਰਹੀ ਹੈ। ਇਸ ਤੋਂ ਪਹਿਲਾਂ 2011 ਵਿੱਚ ਵੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੀ ਸਰਕਾਰ ਨੇ ਇਸੇ ਤਰਾਂ ਸਾਇਕਲ ਵੰਡੇ ਸਨ ਪਰੰਤੂ ਬਹੁਤ ਅਫਸੋਸ ਦੀ ਗੱਲ ਹੈ ਕਿ ਨਾ ਤਾਂ 2011 ਵਿੱਚ ਅਤੇ ਨਾਂ ਹੀ 2013 ਵਿੱਚ ਸਰਕਾਰ ਨੂੰ ਏਡਿਡ ਸਕੂਲਾਂ ਵਿੱਚ ਪੜ ਰਹੀਆਂ  ਵਿਦਿਆਰਥਣਾਂ ਦਾ ਖਿਆਲ ਆਇਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਏਡਿਡ ਸਕੂਲ ਵੀ ਸਰਕਾਰ ਵੱਲੋਂ 95 ਪ੍ਰਤਿਸ਼ਤ ਪ੍ਰਾਪਤ ਸਹਾਇਤਾ ਨਾਲ ਹੀ ਚਲਦੇ ਹਨ ਅਤੇ ਇਹਨਾਂ ਸਕੂਲਾਂ ਤੇ ਵੀ ਸਰਕਾਰੀ ਸਕੂਲਾਂ ਵਾਲੇ ਨਿਯਮ ਲਾਗੂ ਹੁੰਦੇ ਹਨ।  ਇਸ ਤਰਾਂ ਏਡਿਡ ਸਕੂਲਾਂ ਦੀਆਂ ਲੜਕੀਆਂ ਨਾਲ ਭੇਦਭਾਵ ਕਿਊੰ ਕੀਤਾ ਜਾ ਰਿਹਾ ਹੈ ? ਏਡਿਡ ਸਕੂਲਾਂ ਵਿੱਚ ਪੜਦੀਆਂ ਵਿਦਿਆਰਥਣਾਂ ਨੂੰ  ਇਸ ਸਕੀਮ ਤੋਂ ਵਾਂਝਾ ਰਖਣ ਕਾਰਣ ਉਹਨਾਂ ਦੇ ਮਾਪਿਆ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਸਰਕਾਰ ਇਸ ਸਾਲ ਕੁੱਲ 41.9 ਕਰੋੜ ਰੁਪਏ ਖਰਚ ਕਰਕੇ  152330 ਗਰੀਬ ਵਿਦਿਆਰਥਣਾਂ  ਨੂੰ ਸਾਇਕਲ ਵੰਡ ਰਹੀ ਹੈ ਪਰੰਤੂ ਏਡਿਡ ਸਕੂਲਾਂ ਵਿੱਚ ਪੜਦੀਆਂ ਵਿਦਿਆਰਥਣਾਂ ਨੂੰ   ਇਸ ਸਕੀਮ ਤੋਂ ਕਿਊੰ ਵਾਂਝਾ ਰੱਖਿਆ ਜਾ ਰਿਹਾ ਹੈ ਇਹ ਗੱਲ ਸਮਝ ਤੋਂ ਬਾਹਰ ਹੈ। ਕੀ ਏਡਿਡ ਸਕੂਲਾਂ ਵਿੱਚ ਪੜਦੀਆਂ ਵਿਦਿਆਰਥਣਾਂ  ਪੰਜਾਬ ਦੀਆਂ ਨਹੀ ਹਨ ?  ਕੀ ਪੰਜਾਬ ਦੇ ਮੁਖਮੰਤਰੀ ਦੀ ਨੂੰਹ ਅਤੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਦਾ ਨੰਹੀ ਛਾਂ ਦਾ ਲੜਕੀਆਂ ਪ੍ਰਤਿ ਕੇਵਲ ਵਿਖਾਵਾ ਹੀ ਹੈ ? ਜੇਕਰ ਸਰਕਾਰ ਸੱਚ ਵਿੱਚ ਲੜਕੀਆਂ ਦੀ ਹਿਤੈਸ਼ੀ ਹੈ ਤਾਂ  ਸਰਕਾਰ ਨੂੰ ”ਏਡਿਡ ਸਕੂਲਾਂ ਵਿੱਚ ਪੜਦੀਆਂ ਵਿਦਿਆਰਥਣਾਂ ਨੂੰ ਵੀ ਸਾਇਕਲ ਦੇਣੇ ਚਾਹੀਦੇ ਹਨ। ਜੇਕਰ ਸਰਕਾਰ ਆਉਣ ਵਾਲੀਆ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਸਾਇਕਲ ਵੰਡ ਰਹੀ ਹੈ ਤਾਂ ਕੀ ਸਰਕਾਰ ਨੂੰ ਏਡਿਡ ਸਕੂਲਾਂ ਵਿੱਚ ਪੜਦੀਆਂ ਵਿਦਿਆਰਥਣਾਂ ਦੇ ਮਾਪਿਆਂ ਦੀਆਂ ਵੋਟਾਂ ਦੀ ਜਰੂਰਤ ਨਹੀ ਹੈ?
    ਇਸ ਵਿਸ਼ੇ ਤੇ ਏਡਿਡ ਸਕੂਲ ਅਧਿਆਪਕ ਦਵਿੰਦਰ ਰਿਹਾਨ ਨੇ ਕਿਹਾ ਕਿ ਸਰਕਾਰ ਇਹਨਾਂ ਸਕੂਲਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨਾਲ ਤਾਂ ਸ਼ੁਰੂ ਤੋਂ ਹੀ ਭੇਦਭਾਵ ਕਰਦੀ ਆ ਰਹੀ ਹੈ ਅਥੇ ਹੁਣ ਇਹਨਾਂ ਸਕੂਲਾਂ  ਵਿੱਚ ਪੜਦੇ ਵਿਦਿਆਰਥਾਂ ਨਾਲ ਵੀ ਭੇਦਭਾਵ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਸਾਲ ਸਰਕਾਰ ਵਲੋਂ ਸ਼ੁਰੂ ਡਾ. ਹਰਗੋਬਿੰਦ ਖੁਰਾਣਾ ਸਕਾਲਰਸ਼ਿਪ ਸਕੀਮ ਜਿਸ ਤਹਿਤ ਹੋਣਹਾਰ ਵਿਦਿਆਰਥੀਆਂ ਨੂੰ ਸਰਕਾਰ ਨੇ ਵਜੀਫਾ ਦੇਣਾ ਸ਼ੁਰੂ ਕੀਤਾ ਹੈ, ਤੋਂ ਵੀ  ਏਡਿਡ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਾਂਝਾ ਰੱਖਿਆ ਹੈ। ਉਹਨਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਏਡਿਡ ਸਕੂਲਾਂ ਵਿੱਚ ਵੀ ਮਾਈ ਭਾਗੋ ਸਕੀਮ ਅਤੇ ਡਾ. ਹਰਗੋਬਿੰਦ ਖੁਰਾਣਾ ਸਕਾਲਰਸ਼ਿਪ ਸਕੀਮ  ਲਾਗੂ ਕਰੇ। ਜੇਕਰ ਸਰਕਾਰ ਨੋ ਇਸ ਤਰਾਂ ਨਾ ਕੀਤਾ ਤਾਂ ਆਉਣ ਵਾਲੀਆਂ ਚੋਣਾ ਵਿੱਚ ਸਰਕਾਰ ਨੂੰ ਇਸ ਦਾ ਜਵਾਬ ਦਿੱਤਾ ਜਾਵੇਗਾ ।

No comments: