jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 31 October 2013

ਅਖੌਤੀ ਜੱਥੇਬੰਦੀਆਂ ਵਲੋਂ ਦੂਜੇ ਸੂਬਿਆਂ ਤੋਂ ਪੰਜਾਬ ਆਉਦੇਂ ਪਸ਼ੂਆਂ ਦੇ ਵਪਾਰੀਆਂ ਦੀ ਕੀਤੀ ਜਾ ਰਹੀ ਕੁੱਟ ਮਾਰ ਬਰਦਾਸ਼ਤ ਨਹੀ ਹੋਵੇਗੀ-ਸਦਰਪੁਰਾ

www.sabblok.blogspot.com


ਪੰਜਾਬ ਸਰਕਾਰ ਵਲੋਂ ਧਿਆਨ ਨਾ ਦੇਣ ਤੇ ਪੀ.ਡੀ.ਐੱਫ.ਏ ਕਰੇਗੀ ਵਿਚਾਰ

ਜਗਰਾਉਂ 31 ਅਕਤੂਬਰ (ਹਰਵਿੰਦਰ ਸਿੰਘ ਸੱਗੂ )- ਪੰਜਾਬ ਅੰਦਰ ਚਿੱਟੀ ਕ੍ਰਾਂਤੀ ਲਿਆਉਣ ਵਿਚ ਵੱਡਮੁੱਲਾ ਯੋਗਦਾਨ ਪਾ ਕੇ ਕਿਸਾਨਾਂ ਨੂੰ ਸਵੈ-ਰੁਜ਼ਗਾਰੀ ਬਣਾਉਣ ਵਾਲੀ ਸੰਸਥਾਂ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ.ਡੀ.ਐੱਫ.ਏ) ਜੋ ਕਿ ਦੁੱਧ ਪੈਦਾ ਕਰਨ ਦੇ ਨਾਲ-ਨਾਲ ਭਾਰਤ ਅੰਦਰ ਵਧੀਆ ਕਿਸਮ ਦੀਆਂ ਵੱਛੀਆਂ ਪੈਦਾ ਕਰਨ ਅਤੇ ਉਨ੍ਹਾਂ ਦੀ ਨਸਲ ਵਿਚ ਸੁਧਾਰ ਕਰਨ ਦਾ ਕੰਮ ਵੀ ਕਰਦੀ ਹੈ ਵਲੋਂ ਇਕ ਮੀਟਿੰਗ ਦੌਰਾਨ ਪੰਜਾਬ ਅੰਦਰ ਦੂਜੇ ਸੂਬਿਆਂ ਤੋਂ ਵੱਛੀਆਂ ਦਾ ਅਦਾਨ-ਪ੍ਰਦਾਨ ਕਰਨ ਆਉਦੇਂ ਵਪਾਰੀਆਂ ਦੀ ਕੁਝ ਅਖੌਤੀ ਜੱਥੇਬੰਦੀਆਂ ਵਲੋਂ ਕੁੱਟ ਮਾਰ ਕਰਨ ਤੇ ਗੰਭੀਰ ਨੋਟਿਸ ਲਿਆ ਗਿਆ। ਸੰਸਥਾਂ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਉਨ੍ਹਾਂ ਅਜਿਹੀਆਂ ਅਖੌਤੀ ਜੱਥੇਬੰਦੀਆਂ ਦੀ ਸਖ਼ਤ ਸ਼ਬਦਾਂ ਵਿਚ ਤਾੜਨਾ ਕਰਦਿਆਂ ਆਖਿਆ ਕਿ ਸੰਸਥਾਂ ਵਲੋਂ ਕਿਸਾਨਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨ ਲਈ ਬਹੁਤ ਮਿਹਨਤ ਕਰਨੀ ਪਈ ਹੈ ਪਰ ਬਾਹਰੋਂ ਵੱਛੀਆਂ ਦੀ ਵਧੀਆ ਨਸਲ ਲੈਣ ਜਾ ਦੇਣ ਲਈ ਪੰਜਾਬ ਅੰਦਰ ਕੀਤੇ ਜਾ ਰਹੇ ਪਸ਼ੂਆਂ ਦੇ ਅਦਾਨ-ਪ੍ਰਦਾਨ ਕਰਨ ਆਏ ਵਪਾਰੀਆਂ ਦੀ ਕੁੱਟਮਾਰ ਹੋਣ ਨਾਲ ਵਪਾਰੀ ਪੰਜਾਬ ਅੰਦਰ ਆਉਣਾ ਬੰਦ ਹੋ ਗਏ ਹਨ ਜਿਸ ਕਾਰਨ ਪਸ਼ੂ ਪਾਲਕਾਂ ਅਤੇ ਵਪਾਰੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੇਅਰੀ ਕਿਸਾਨਾਂ ਅਤੇ ਵਪਾਰੀਆਂ ਜਿਨ੍ਹਾਂ ਨੂੰ ਕਿ ਪਸ਼ੂਆਂ ਦੇ ਵੇਚਣ ਖ੍ਰੀਦਣ ਨਾਲ ਵਧੀਆ ਮੁਨਾਫਾ ਮਿਲ ਰਿਹਾ ਸੀ ਅਜਿਹੀਆਂ ਘਟਨਾਵਾਂ ਨਾਲ ਉਹ ਵਿੱਤੀ ਸੰਕਟ ਵਿਚੋਂ ਗੁਜ਼ਰ ਰਹੇ ਹਨ ਜਿਸ ਲਈ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਅਪੀਲ ਵੀ ਕੀਤੀ ਗਈ ਹੈ ਅਤੇ ਸਰਕਾਰ ਵਲੋਂ ਧਿਆਨ ਨਾ ਦੇਣ ਤੇ 14 ਨਵੰਬਰ ਨੂੰ ਲੰਘੇਆਣਾ ਨੇੜੇ ਬਾਘਾਪੁਰਾਣਾ ਵਿਖੇ ਹੋਰ ਰਹੀ ਸੰਸਥਾਂ ਦੀ ਮੀਟਿੰਗ ਦੌਰਾਨ ਅਗਲਾ ਐਕਸ਼ਨ ਲੈਣ ਲਈ ਵਿਚਾਰ ਕੀਤੀ ਜਾਵੇਗੀ। ਇਸ ਸਮੇਂ ਬਲਵੀਰ ਸਿੰਘ ਨਵਾਂ ਸ਼ਹਿਰ ਜਨਰਲ ਸਕੱਤਰ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਰੋਡੇ, ਡਾ.ਦਲਵੀਰ ਸਿੰਘ, ਅਮਨਦੀਪ ਸਿੰਘ, ਅਜੈਪਾਲ ਸਿੰਘ ਢਿੱਲੋਂ, ਗੁਰਦਾਸ ਸਿੰਘ, ਬਲਰਾਜ ਸਿੰਘ, ਰੇਸ਼ਮ ਸਿੰਘ ਭੁੱਲਰ, ਭੁਪਿੰਦਰ ਸਿੰਘ, ਕਮਲਪ੍ਰੀਤ ਸਿੰਘ, ਬਲਜਿੰਦਰ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ।

No comments: