www.sabblok.blogspot.com
ਜਲੰਧਰ, 27 ਅਕਤੂਬਰ (ਮੇਜਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਅਕਾਲੀ ਦਲ 'ਚ ਸ਼ਾਮਿਲ ਹੋ ਚੁੱਕੀ ਲੋਕ ਭਲਾਈ ਪਾਰਟੀ ਦੇ ਪੁਰਾਣੇ ਵਰਕਰਾਂ, ਅਹੁਦੇਦਾਰਾਂ, ਇਸਤਰੀ ਵਿੰਗ, ਯੂਥ ਵਿੰਗ ਦੇ ਜ਼ਿਲ੍ਹਾ ਪੱਧਰ ਦੇ ਪੁਰਾਣੇ ਆਹੁਦੇਦਾਰਾਂ ਨੂੰ ਕੁਝ ਜ਼ਿਲ੍ਹਆਂ 'ਚ ਤੇ ਕੁਝ ਹੋਰ ਥਾਵਾਂ ਤੋਂ ਬਣਦਾ ਮਾਨ-ਸਨਮਾਨ ਨਾ ਮਿਲਣ ਤੇ ਅਕਾਲੀ ਦਲ ਦੇ ਕੰਮ-ਕਾਜ 'ਚ ਬਰਾਬਰ ਦੀਆਂ ਪਦਵੀਆਂ ਨਾ ਦੇਣ ਬਾਰੇ ਲੰਮੀਆਂ ਵਿਚਾਰਾਂ ਕੀਤੀਆਂ | ਨਵੀਂ ਦਿੱਲੀ 'ਚ ਪ੍ਰਧਾਨ ਅਕਾਲੀ ਦਲ ਨਾਲ ਹੋਈ ਮੀਟਿੰਗ ਦੌਰਾਨ ਰਾਮੂਵਾਲੀਆ ਨੇ ਦੱਸਿਆ ਕਿ ਲੋਕ ਭਲਾਈ ਪਾਰਟੀ ਦੇ ਅਨੇਕਾਂ ਲੀਡਰ ਅਜਿਹੇ ਹਨ, ਜਿਨ੍ਹਾਂ 2007 ਦੀਆਂ ਵਿਧਾਨ ਸਭਾ ਚੋਣਾਂ 'ਚ 10 ਤੋਂ 17 ਹਜ਼ਾਰ ਤੱਕ ਵੋਟਾਂ ਲਈਆਂ | ਇਸੇ ਤਰ੍ਹਾਂ ਲੋਕਾਂ ਦੇ ਵਿਦੇਸ਼ਾਂ 'ਚ ਫਸੇ ਧੀਆਂ-ਪੁੱਤਰਾਂ ਦੀ ਮੱਦਦ, ਵਿਆਹ 'ਚ ਹੋਏ ਧੋਖਿਆਂ ਦੀਆਂ ਸ਼ਿਕਾਰ ਲੜਕੀਆਂ ਦੀ ਮੱਦਦ, ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯੋਗਦਾਨ ਪਾਉਣ ਵਿਆਪਕ ਸ਼ਲਾਘਾ ਵਾਲੀ ਭੂਮਿਕਾ ਨਿਭਾਉਣ ਬਾਰੇ ਦੱਸਿਆ | ਰਾਮੂਵਾਲੀਆ ਨੇ ਕਿਹਾ ਕਿ ਚੋਣਵੇਂ ਪੁਰਾਣੇ ਆਗੂਆਂ ਦੀ ਛੇਤੀ ਹੀ ਪ੍ਰਧਾਨ ਅਕਾਲੀ ਦਲ ਨਾਲ ਮੁਲਾਕਾਤ ਕਰਵਾ ਕੇ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ

No comments:
Post a Comment