jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 31 October 2013

ਸਾਬਕਾ ਸਿੱਖਆ ਮੰਤਰੀ ਅਵਤਾਰ ਸਿੰਘ ਬਰਾੜ ਅਕਾਲੀ ਦਲ ਵਿਚ ਸ਼ਾਮਲ ?

www.sabblok.blogspot.com

 ਗੁਰਭੇਜ ਸਿੰਘ ਚੌਹਾਨ
 ਸੰਪਾਦਕ ਰਾਜਨੀਤਕ ਮਾਮਲੇ
 ਪੰਜਾਬੀ ਨਿਊਜ਼ ਆਨਲਾਈਨ
 98143 06545

  ਪਿਤਾ ਸ: ਨਿਰੰਜਨ ਸਿੰਘ ਵੱਲੋਂ ਆਪਣਾ ਸਾਰਾ ਜੀਵਨ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਮੋਢੇ ਨਾਲ ਮੋਢਾ ਲਾਕੇ ਤੁਰਨ ਅਤੇ ਰਜਵਾੜਾਸ਼ਾਹੀ ਵਿਰੁੱਧ ਜੰਗ ਲੜਨ ਵਾਲੇ ਬਾਪ ਦੇ ਇਸ ਬੇਟੇ ਅਵਤਾਰ ਸਿੰਘ ਬਰਾੜ ਨੇ ਆਪਣਾ ਕੈਰੀਅਰ ਇਕ ਸਰਕਾਰੀ ਅਧਿਆਪਕ ਤੋਂ ਸ਼ੁਰੂ ਕੀਤਾ ਸੀ ਅਤੇ ਉਨ੍ਰਾ ਅਧਿਆਪਕ ਯੂਨੀਅਨ ਦੇ ਆਗੂ ਵਜੋਂ ਲੰਬਾ ਸਮਾਂ ਕੰਮ ਕੀਤਾ ਸੀ। ਪਰੰਤੂ ਗਿਆਨੀ ਜ਼ੈਲ ਸਿੰਘ ਦੀ ਪ੍ਰੇਰਨਾਂ ਸਦਕਾ ਉਨਾਂ ਨੇ ਅਧਿਆਪਨ ਦੇ ਕਿੱਤੇ ਨੂੰ ਤਿਲਾਂਜਲੀ ਦੇ ਕੇ ਕਾਂਗਰਸ ਪਾਰਟੀ ਜੋਆਇਨ ਕਰ ਲਈ ਸੀ। ਜਿਸ ਵਿਚ ਹੁੰਦਿਆਂ ਉਹ ਕਈਵਾਰ ਐਮ ਐਲ ਏ ਬਣੇ। ਸ: ਬੇਅੰਤ ਸਿੰਘ ਦੀ ਸਰਕਾਰ ਚ ਸਿੱਖਿਆ ਮੰਤਰੀ ਰਹੇ ਅਤੇ ਹਜ਼ਾਰਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀਆਂ ਦਿੱਤੀਆਂ , ਸੈਂਕਡੇ ਸਕੁਲ ਅਪਗ੍ਰੇਡ ਕੀਤੇ, ਹਲਕਾ ਫਰੀਦਕੋਟ ਦਾ ਹੋਰ ਵੀ ਵਿਕਾਸ ਕਰਵਾਇਆ।  ਮੇਰੀ ਬਰਾੜ ਸਾਹਿਬ ਨਾਲ ਪਰੀਵਾਰਕ ਸਾਂਝ ਹੈ ਕਿਉਂ ਕਿ ਮੇਰੇ ਪਿੰਡ ਉਨਾਂ ਦਾ ਸਹੁਰਾ ਪਿੰਡ ਹੈ ਅਤੇ ਮੈਂ ਰਿਸ਼ਤੇਦਾਰੀ ਦੇ ਨਾਤੇ ਤਾਂ ਉਨਾਂ ਦੀ ਇੰਜ਼ਤ ਕਰਨੀ ਹੀ ਹੈ, ਇਸਤੋਂ ਇਲਾਵਾ ਮੈਂ ਉਨ•ਾਂ ਦੇ ਮਿੱਠ ਬੋਲੜੇ ਸੁਭਾਅ ਅਤੇ ਹਲੀਮੀ ਦਾ ਵੀ ਕਦਰਦਾਨ ਹਾ। ਇਹ ਘੁਸਰ ਮੁਸਰ ਕੁੱਝ ਸਮੇਂ ਤੋਂ ਚੱਲ ਰਹੀ ਸੀ ਕਿ ਬਰਾੜ ਸਾਹਿਬ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਪਹਿਲਾਂ ਗੁਰੂ ਕੀ ਢਾਬ ਮੇਲੇ ਤੇ ਸ਼ਾਮਲ ਹੋਣ ਦੀ ਗੱਲ ਚੱਲੀ ਸੀ। ਪਰ ਮੈਨੂੰ ਇਹ ਬਿੱਲਕੁਲ ਗੱਲ ਹਜ਼ਮ ਨਹੀਂ ਹੋ ਰਹੀ ਸੀ। ਸਬੱਬ ਨਾਲ ਬਰਾੜ ਸਾਹਿਬ ਨਾਲ ਮੇਲ ਵੀ ਨਾਂ ਹੋਇਆ ਨਹੀਂ ਤਾਂ ਮੈਂ ਉਨਾਂ ਨਾਲ ਇਸ ਬਾਰੇ ਗੱਲ ਸਾਂਝੀ ਕਰਦਾ। ਇਸ ਚਰਚਾ ਸੰਬੰਧੀ ਬਰਾੜ ਸਾਹਿਬ ਨੇ ਅਖਬਾਰਾਂ ਵਿਚ ਬਿਆਨ ਵੀ ਦਿੱਤਾ ਕਿ ਉਹ ਸਾਰੀ ਉਮਰ ਕਾਂਗਰਸ ਵਿਚ ਰਹੇ ਹਨ ਹੁਣ ਇਹ ਕਦਮ ਨਹੀਂ ਚੁੱਕਣਗੇ। ਪਰ  ਅੱਜ ਜਦੋਂ ਕਿਸੇ ਜਾਣਕਾਰ ਸੱਜਣ ਨੇ ਮੈਨੂੰ ਉਨਾਂ ਦੇ ਸ਼ਾਮਲ ਹੋਣ ਬਾਰੇ ਫੋਨ ਕੀਤਾ ਤਾਂ ਮੇਰਾ ਮਨ ਫੇਰ ਵੀ ਦੁਚਿੱਤੀ ਵਿਚ ਸੀ ਕਿ ਉਹ ਅਜਿਹਾ ਨਹੀਂ ਕਰ ਸਕਦੇ ਪਰ  ਅਜਿਹਾ ਹੋ ਗਿਆ ਹੈ। ਮੈਨੂੰ ਬਰਾੜ ਸਾਹਬ ਦਾ ਇਹ ਫੈਸਲਾ ਬਿੱਲਕੁਲ ਗਲਤ ਲੱਗਿਆ ਹੈ, ਉਨਾਂ ਨੇ ਅਜਿਹਾ ਕੀ ਸੋਚਕੇ ਕੀਤਾ ਹੈ ਇਸ ਬਾਰੇ ਮੈਂ ਕੁੱਝ ਕਹਿ ਨਹੀਂ ਸਕਦਾ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਮੇਲ ਸਾਡੇ ਵੱਡੇ ਭਰਾ ਸ: ਬਾਬੂ ਸਿੰਘ ਮਾਨ ਹੋਰਾਂ ਦੀ ਕੋਸ਼ਿਸ਼ ਸਦਕਾ ਨੇਪਰੇ ਚੜਿਆ ਹੈ। ਵੈਸੇ ਤਾਂ ਮਾਨ ਸਾਹਬ ਵੀ ਕੱਟੜ ਕਾਂਗਰਸੀ ਹਨ ਪਰ ਹਰਭਜਨ ਮਾਨ ਰਾਹੀਂ ਉਨਾਂ ਦੀ ਸੁਖਬੀਰ ਨਾਲ ਨੇੜਤਾ ਬਣੀ ਹੈ। ਮੇਰੇ ਖਿਆਲ ਅਨੁਸਾਰ ਜੇ ਬਰਾੜ ਸਾਹਬ ਦੀ ਕਿਸੇ ਕਾਰਨ ਕਾਂਗਰਸ ਵਿਚ ਦਾਲ ਨਹੀਂ ਗਲਦੀ ਸੀ ਤਾਂ ਉਨਾਂ ਨੂੰ ਚੁੱਪ ਕਰਕੇ ਘਰ ਬੈਠ ਜਾਣਾ ਚਾਹੀਦਾ ਸੀ। ਇਸ ਫੈਸਲੇ ਨੇ ਉਨਾਂ ਦੇ ਬਾਪ ਸ: ਨਿਰੰਜਨ ਸਿੰਘ ਦੀ ਰੂਹ ਨੂੰ ਅੱਜ ਦੁੱਖ ਜਰੂਰ ਪਹੁੰਚਾਇਆ ਹੋਵੇਗਾ। ਸੋਚਣ ਵਾਲੀ ਗੱਲ ਹੈ ਕਿ ਜੇ ਐਡੇ ਵੱਡੇ ਥੰਮ ਡੋਲ ਗਏ ਹਨ ਤਾਂ ਸਮਝੋ ਕਿ ਅਕਾਲੀ ਦਲ ਦਾ ਰਾਜ ਲੰਮਾਂ ਚੱਲੇਗਾ ਹੀ।  

No comments: