jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 28 October 2013

ਸਰਬਜੀਤ ਸਿੰਘ ਦੀ ਸੱਚਾਈ ਜਗ ਜਾਹਿਰ ਕਰੇਗੀ ਉਸ ਦੀ ਜਿੰਦਗੀ ਤੇ ਕੁਰਬਾਨੀ ਤੇ ਅਧਾਰਿਤ ਫਿਲਮ

www.sabblok.blogspot.com  
 ਸ਼ਹੀਦ ਸਰਬਜੀਤ ਸਿੰਘ ਭਿੱਖੀਵਿੰਡ ਦੀ ਜਿੰਦਗੀ ਤੇ ਸ਼ਹਾਦਤ ਤੇ ਬਣ ਰਹੀ ਫਿਲਮ ਸੰਬੰਧੀ ਜਾਣਕਾਰੀ ਦਿੰਦੀ ਹੋਈ ਬੀਬੀ ਦਲਬੀਰ ਕੌਰ ਆਦਿ। 
ਭਿੱਖੀਵਿੰਡ 27 ਅਕਤੂਬਰ ( ਭੁਪਿੰਦਰ ਸਿੰਘ )- ਪਾਕਿਸਤਾਨ ਦੀ ਕੋਟ ਲਖਪਤ ਜੇਲ• ਅੰਦਰ ਜਾਲਮ ਦਰਿੰਦਿਆਂ ਹੱਥੋ ਸ਼ਹੀਦ ਹੋਏ ਸਰਬਜੀਤ ਸਿੰਘ ਭਿੱਖੀਵਿੰਡ ਦੀ ਜਿੰਦਗੀ ਤੇ ਕੁਰਬਾਨੀ ਤੇ ਅਧਾਰਿਤ ਬਣਾਈ ਜਾ ਰਹੀ ਫਿਲਮ ਸਰਬਜੀਤ ਸਿੰਘ ਦੀ ਸੱਚਾਈ ਜਗ ਜਾਹਿਰ ਕਰੇਗੀ ਤੇ ਇਹ ਫਿਲਮ 11 ਫਰਵਰੀ 2014 ਨੂੰ ਭਿੱਖੀਵਿੰਡ ਵਿਖੇ ਸ਼ੁਰੂ ਹੋਵੇਗੀ।ਇਹਨਾ ਸ਼ਬਦਾ ਦਾ ਪ੍ਰਗਟਾਵਾ ਸ਼ਹੀਦ ਸਰਬਜੀਤ ਸਿੰਘ ਦੀ ਭੈਣ ਬੀਬੀ ਦਲਬੀਰ ਕੌਰ ਭਿੱਖੀਵਿੰਡ ਨੇ ਆਪਣੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ ਤੇ ਆਖਿਆ ਕਿ ਸਰਬਜੀਤ ਸਿੰਘ ਦੀ ਸ਼ਹਾਦਤ ਸੰਬੰਧੀ ਬਣਾਈ ਜਾ ਰਹੀ ਇਸ ਫਿਲਮ ਦੀ ਸਟੋਰੀ ਰਾਜੇਸ਼ ਬੇਰੀ ਵੱਲੋ ਤਿਆਰ ਕੀਤੀ ਗਈ ਹੈ ਤੇ ਇਸ ਫਿਲਮ ਦੇ ਡਾਇਰੈਕਟਰ ਸੁਭਾਸ਼ ਘਈ,ਪ੍ਰੋਡਿਊਸਰ ਸਰਬਜੀਤ ਸਿੰਘ ਦੀ ਲੜਕੀ ਸੁਵੱਪਨਦੀਪ ਕੌਰ ਹੋਣਗੇ।ਇਸ ਫਿਲਮ ਵਿੱਚ ਸ਼ਹੀਦ ਸਰਬਜੀਤ ਸਿੰਘ ਦਾ ਰੋਲ  ਹਿੰਦੀ ਫਿਲਮਾ ਦਾ ਮਹਾਨ ਨਾਇਕ ਅਮਿਤਾਬ ਬੱਚਨ ਤੇ ਸਰਬਜੀਤ ਸਿੰਘ ਦੀ ਭੈਣ ਬੀਬੀ ਦਲਬੀਰ ਕੌਰ ਦਾ ਰੋਲ ਸੋਨਾਖਸ਼ੀ ਸਿਨ•ਾ ਕਰਨਗੇ।ਬੀਬੀ ਦਲਬੀਰ ਕੌਰ ਨੇ ਫਿਲਮ ਦੀ ਸਮੁੱਚੀ ਟੀਮ ਨੂੰ ਅਪੀਲ਼ ਕੀਤੀ ਕਿ ਇਸ ਫਿਲਮ ਦੀ ਸ਼ੁਰੂਆਤ ਸਰਬਜੀਤ ਸਿੰਘ ਦੇ ਬਚਪਨ ਦੇ ਸਕੂਲ਼ ਤੋਂ ਕੀਤੀ ਜਾਵੇ।ਪ੍ਰੈਸ ਕਾਨਫਰੰਸ ਦੌਰਾਨ ਮੌਜੂਦ ਸਰਪੰਚ ਸ਼ਰਨਜੀਤ ਸਿੰਘ ਸੰਨੂ,ਅਕਾਲੀ ਆਗੂ ਅਮਰਜੀਤ ਸਿੰਘ ਢਿਲੋਂ ਨੇ ਆਖਿਆਂ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਤੇ ਸ਼ਹੀਦ ਸਰਬਜੀਤ ਸਿੰਘ ਨੇ ਆਪਣੇ ਦੇਸ਼ ਭਾਰਤ ਲਈ ਕੁਰਬਾਨੀ ਕਰਕੇ ਵਿਲੱਖਣ ਮਿਸਾਲ ਪੈਦਾ ਕੀਤੀ ਹੈ ਤੇ ਇਸ ਕੁਰਬਾਨੀ ਨੂੰ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਰੱਖਣਗੇ। 
 ਸ਼ਹੀਦ ਸਰਬਜੀਤ ਸਿੰਘ ਭਿੱਖੀਵਿੰਡ ਦੀ ਜਿੰਦਗੀ ਤੇ ਸ਼ਹਾਦਤ ਤੇ ਬਣ ਰਹੀ ਫਿਲਮ ਸੰਬੰਧੀ ਜਾਣਕਾਰੀ ਦਿੰਦੀ ਹੋਈ ਬੀਬੀ ਦਲਬੀਰ ਕੌਰ ਆਦਿ। 

No comments: