www.sabblok.blogspot.com
ਅਹਿਮਦਾਬਾਦ, 22 ਅਕਤੂਬਰ (ਏਜੰਸੀ) - ਜਿਣਸੀ ਸ਼ੋਸ਼ਣ ਤੇ ਜਬਰ ਜਨਾਹ ਦੇ ਦੋਸ਼ਾਂ ਨਾਲ ਘਿਰੇ ਆਸਾਰਾਮ ਦੇ ਗੁਜਰਾਤ 'ਚ ਵਲਸਾੜ ਦੇ ਪਾਰਡੀ ਪਿੰਡ ਸਥਿਤ ਆਸ਼ਰਮ ਨੂੰ ਸਾੜ ਦਿੱਤਾ ਗਿਆ ਹੈ। ਆਸ਼ਰਮ 'ਚ ਬਣੀ ਆਸਾਰਾਮ ਦੀ ਸ਼ਾਂਤੀ ਝੌਂਪੜੀ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਆਸਾਰਾਮ ਦੇ ਭਗਤਾਂ ਨੇ ਇਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਪੰਜ ਸਾਲ ਪਹਿਲਾਂ ਦੋ ਲੋਕਾਂ ਨੇ ਆਸਾਰਾਮ ਨੂੰ ਪਿੰਡ 'ਚ ਆਸ਼ਰਮ ਬਣਾਉਣ ਲਈ ਜ਼ਮੀਨ ਦਿੱਤੀ ਸੀ। ਆਸਾਰਾਮ 'ਤੇ ਜਬਰ ਜਨਾਹ ਦਾ ਇਲਜ਼ਾਮ ਲੱਗਣ ਤੋਂ ਬਾਅਦ ਦੋਵਾਂ ਨੇ ਆਸ਼ਰਮ 'ਚ ਰਹਿ ਰਹੇ ਚੇਲਿਆਂ ਨੂੰ ਜ਼ਮੀਨ ਖਾਲੀ ਕਰਨ ਨੂੰ ਕਿਹਾ। ਪਰ ਆਸ਼ਰਮ 'ਚ ਰਹਿ ਰਹੇ ਚੇਲਿਆਂ ਨੇ ਆਸ਼ਰਮ ਖਾਲੀ ਨਹੀਂ ਕੀਤਾ। ਜਿਸ ਕਰਕੇ ਪਿਛਲੇ ਇੱਕ ਹਫਤੇ ਤੋਂ ਜ਼ਮੀਨ ਦੇ ਮਾਲਿਕਾਂ ਤੇ ਆਸ਼ਰਮ 'ਚ ਟਕਰਾਓ ਚੱਲ ਰਿਹਾ ਸੀ। ਅੱਜ ਜ਼ਮੀਨ ਦੇ ਮਾਲਿਕਾਂ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਆਸ਼ਰਮ ਨੂੰ ਤੋੜ ਦਿੱਤਾ ਤੇ ਆਸ਼ਰਮ ਦੇ ਕੁੱਝ ਹਿੱਸਿਆਂ ਨੂੰ ਸਾੜ ਦਿੱਤਾ। ਆਸ਼ਰਮ ਸਾੜਨ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਆਸ਼ਰਮ 'ਚ ਮੱਚ ਰਹੇ ਘਮਾਸਾਨ 'ਤੇ ਕਾਬੂ ਪਾਇਆ। ਪਰ ਆਸ਼ਰਮ 'ਚ ਅੱਗ ਲਗਾਉਣ ਵਾਲੇ ਭੱਜ ਗਏ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
No comments:
Post a Comment