www.sabblok.blogspot.com
ਬਠਿੰਡਾ/31 ਅਕਤੂਬਰ/ ਬੀ ਐਸ ਭੁੱਲਰ
ਅਵਤਾਰ ਸਿੰਘ ਬਰਾੜ ਦੀ ਦਲਬਦਲੀ ਅਜੋਕੀ ਉਸ ਮੌਕਾਪ੍ਰਸਤ ਸਿਆਸਤ ਦੀ ਭੱਦੀ ਮਿਸਾਲ ਹੈ, ਜੋ ਆਗੂਆਂ ਨੂੰ ਉਹਨਾਂ ਦੀਆਂ ਪਾਰਟੀਆਂ ਨਾਲ ਉਦੋਂ ਤੱਕ ਹੀ ਵਫ਼ਾਦਾਰ ਰਖਦੀ ਹੈ, ਜਦੋਂ ਤੱਕ ਉਹਨਾਂ ਦੀ ਚੌਧਰ ਤੇ ਸਤ੍ਹਾ ਬਰਕਰਾਰ ਰਹਿੰਦੀ ਹੈ।
ਕਿਸੇ ਸਮੇਂ ਦੇ ਜੇ ਬੀ ਟੀ ਅਧਿਆਪਕ ਸ੍ਰ: ਬਰਾੜ ਉਦੋਂ ਸੁਰਖੀਆਂ ਵਿੱਚ ਆਏ ਸਨ, ਮੁਢਲੀ ਮੈਂਬਰੀ ਨਾ ਹੋਣ ਦੇ ਬਾਵਜੂਦ ਵੀ ਜਦ ਗਿ: ਜੈਲ ਸਿੰਘ ਨੇ ਸੱਤਰਵੇਂ ਦੇ ਦੌਰ ’ਚ ਉਹਨਾਂ ਨੂੰ ਉਸ ਫਰੀਦਕੋਟ ਜਿਲ੍ਹੇ ਦੀ ਕਾਂਗਰਸ ਦਾ ਪ੍ਰਧਾਨ ਥਾਪ ਦਿੱਤਾ ਸੀ, ਅੱਜ ਦੇ ਮੁਕਤਸਰ ਅਤੇ ਮੋਗਾ ਜਿਲ੍ਹੇ ਵੀ ਜਿਸਦਾ ਹਿੱਸਾ ਹੋਇਆ ਕਰਦੇ ਸਨ। ਸ੍ਰ: ਬਰਾੜ ਬਾਰੇ ਇਹ ਜੁਮਲਾ ਮਸਹੂਰ ਹੈ ਕਿ ਉਹ ਫਰੀਦਕੋਟ ਦੇ ਰਾਜੇ ਨਾਲੋਂ ਦੁੱਗਣੇ ਸਮੇਂ ਭਾਵ ਚਾਲੀ ਵਰ੍ਹਿਆਂ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਸਤ੍ਹਾ ਦਾ ਅਨੰਦ ਮਾਣਦੇ ਰਹੇ ਹਨ।
ਸ੍ਰ: ਬਰਾੜ ਦੇ ਇਸ ਕਥਨ ਨੂੰ ਝੁਠਲਾਇਆ ਨਹੀਂ ਜਾ ਸਕਦਾ, ਕਿ ਅੱਜ ਕਾਂਗਰਸ ਪਾਰਟੀ ਦੀ ਸੂਬਾਈ ਲੀਡਰਸਿਪ ਤੇ ਪ੍ਰਤਾਪ ਸਿੰਘ ਬਾਜਵਾ ਵਰਗੇ ਉਹਨਾਂ ਆਗੂਆਂ ਦਾ ਕਬਜਾ ਹੋ ਚੁੱਕੈ, ਜਿਹਨਾਂ ਦੇ ਬਾਪ ਨਾਲੋਂ ਵੀ ਸਿਆਸਤ ਦੇ ਖੇਤਰ ਵਿੱਚ ਉਹਨਾਂ ਨੂੰ ਸੀਨੀਆਰਤਾ ਪ੍ਰਾਪਤ ਹੈ। ਪਰੰਤੂ ਇਹ ਵੀ ਇੱਕ ਹਕੀਕਤ ਹੈ ਕਿ ਪਿਛਲੇ ਕੁਝ ਸਮੇਂ ਤੋਂ ਜਿਹੜਾ ਦਰਦ ਬਰਾੜ ਸਾਹਿਬ ਹੰਢਾ ਰਹੇ ਸਨ, ਫਰੀਦਕੋਟ ਜਿਲ੍ਹੇ ਦੀ ਕਾਂਗਰਸ ਦੀ ਪ੍ਰਧਾਨਗੀ ਤੇ ਉਹਨਾਂ ਦੇ ਸਸੋਭਤ ਹੋਣ ਨਾਲ 1972 ਵਾਲੇ ਉਸ ਦੌਰ ਵਿੱਚ ਸ੍ਰ: ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਵਰਗੇ ਦਬੰਗ ਤੇ ਹਰਚਰਨ ਸਿੰਘ ਬਰਾੜ ਵਰਗੇ ਅਮੀਰ ਕਾਂਗਰਸੀਆਂ ਨੂੰ ਵੀ ਇਹੋ ਜਿਹੀ ਹੀ ਪੀੜ ਬਰਦਾਸਤ ਕਰਨੀ ਪਈ ਸੀ। ਇੱਥੇ ਹੀ ਬੱਸ ਨਹੀਂ ਬਰਾੜ ਸਾਹਿਬ ਦੀ ਚਮਕ ਦਮਕ ਨੇ ਸੁਰਿੰਦਰ ਗੁਪਤਾ ਵਰਗੇ ਉਹਨਾਂ ਟਕਸਾਲੀ ਕਾਂਗਰਸੀਆਂ ਨੂੰ ਵੀ ਹਾਸ਼ੀਏ ਤੇ ਧੱਕ ਦਿੱਤਾ ਸੀ, ਹਰ ਤਰ੍ਹਾਂ ਦੇ ਹਨੇਰ ਝੱਖੜ ਵਿੱਚ ਜਿਹਨਾਂ ਪਾਰਟੀ ਦੇ ਤਿਰੰਗੇ ਨੂੰ ਝੁਕਣ ਨਹੀਂ ਸੀ ਦਿੱਤਾ।
ਬਰਾੜ ਸਾਹਿਬ ਨੂੰ ਇਹ ਗਿਲਾ ਹੈ ਕਿ ਅੱਜਕੱਲ੍ਹ ਕਾਂਗਰਸ ਪਾਰਟੀ ਵਿੱਚ ਸੀਨੀਅਰ ਆਗੂਆਂ ਦੀ ਪੁੱਛ ਪ੍ਰਤੀਤ ਨਹੀਂ ਰਹੀ, ਪਰੰਤੂ ਇਹ ਇਲਹਾਮ ਕਰਨ ਤੋਂ ਪਹਿਲਾਂ ਉਹ ਇਸ ਹਕੀਕਤ ਨੂੰ ਭੁੱਲ ਗਏ ਕਿ ਇਹ ਕਾਂਗਰਸ ਹੀ ਸੀ, ਜਿਸਨੇ ਇੱਕ ਅਧਿਆਪਕ ਨੂੰ ਸਿੱਖਿਆ ਮਹਿਕਮੇ ਦੀ ਸਿਖਰਲੀ ਕੁਰਸੀ ਬਖ਼ਸੀ। ਇੱਥੇ ਹੀ ਬੱਸ ਨਹੀਂ, ਬਲਕਿ ਉਹਨਾਂ ਨੂੰ ਸੱਤ ਵਾਰ ਟਿਕਟ ਦੇਣ ਤੋਂ ਇਲਾਵਾ ਪੰਜਵੀਂ ਵਾਰ ਮੁੱਖ ਮੰਤਰੀ ਬਣਨ ਵਾਲੇ ਉਸ ਪ੍ਰਕਾਸ ਸਿੰਘ ਬਾਦਲ ਵਿਰੁੱਧ 1977 ਵਿੱਚ ਫਰੀਦਕੋਟ ਤੋਂ ਲੋਕ ਸਭਾ ਦੀ ਚੋਣ ਲੜਣ ਦਾ ਮਾਣ ਵੀ ਬਖਸਿਆ, ਜਿੰਦਗੀ ਦੇ ਅੰਤਿਮ ਪੜਾਅ ਵਿੱਚ ਜਿਹਨਾਂ ਸਾਹਮਣੇ ਉਹਨਾਂ ਕੱਲ ਆਤਮ ਸਮਰਪਣ ਕੀਤਾ।
ਜਿਸ ਅਸਲ ਰੰਜ ਕਾਰਨ ਬਰਾੜ ਸਾਹਿਬ ਨੇ ਕਾਂਗਰਸ ਪਾਰਟੀ ਨੂੰ ਫਤਹਿ ਬੁਲਾਈ ਹੈ, ਉਸਦਾ ਜਿਕਰ ਕਰਨਾ ਉਹਨਾਂ ਨੇ ਮੁਨਾਸਿਬ ਨਹੀਂ ਸਮਝਿਆ। ਉਹ ਇਹ ਸੀ ਕਿ 2012 ਦੀ ਪੰਜਾਬ ਵਿਧਾਨ ਸਭਾ ਦੀ ਚੋਣ ਲਈ ਫਰੀਦਕੋਟ ਸੀਟ ਦੀ ਕਾਂਗਰਸੀ ਟਿਕਟ ਦਾ ਗੁਣਾ ਪੀ ਪੀ ਪੀ ਨੂੰ ਛੱਡਣ ਵਾਲੇ ਕੁਸਲਦੀਪ ਸਿੰਘ ਢਿੱਲੋਂ ਉਰਫ ਕਿੱਕੀ ਢਿੱਲੋਂ ਦੇ ਹੱਕ ਵਿੱਚ ਪੈ ਗਿਆ ਸੀ, ਪਰੰਤੂ ਬਰਾੜ ਸਾਹਿਬ ਵੱਲੋਂ ਕੀਤੇ ਇਤਰਾਜ ਨੂੰ ਪ੍ਰਵਾਨ ਕਰਦਿਆਂ ਹਾਈਕਮਾਂਡ ਨੇ ਟਿਕਟ ਮੁੜ ਉਹਨਾਂ ਦੇ ਹਵਾਲੇ ਕਰ ਦਿੱਤੀ। ਲੇਕਿਨ ਸਫਲਤਾ ਨੇ ਉਹਨਾਂ ਦਾ ਸਾਥ ਨਾ ਦਿੱਤਾ।
ਕਾਂਗਰਸ ਪਾਰਟੀ ਵਿੱਚ ਗਾਮੇ ਮਾਜੇ ਦੀ ਔਲਾਦ ਨਾਲ ਸਬੰਧਤ ਅਜਿਹੇ ਵਰਕਰਾਂ ਦੀ ਗਿਣਤੀ ਸੈਂਕੜੇ ਨਹੀਂ ਹਜਾਰਾਂ ਵਿੱਚ ਹੈ, ਜੋ ਪਟੀਆਂ ਵਿਛਾਉਣ ਤੋਂ ਲੈ ਕੇ ਅੱਤਵਾਦ ਦੇ ਕਾਲੇ ਦੌਰ ਵਿੱਚ ਆਪਣੇ ਪਰਿਵਾਰਾਂ ਦੀ ਕੁਰਬਾਨੀ ਵੀ ਦੇ ਚੁੱਕੇ ਹਨ। ਬਰਾੜ ਸਾਹਿਬ ਬਜਾਏ ਜੇ ਅਜਿਹੇ ਦੋਸ ਉਹ ਲਾਉਂਦੇ ਤਾਂ ਗੱਲ ਸਮਝ ਆਉਦੀ, ਪਰੰਤੂ ਅਧਿਆਪਕ ਤੋਂ ਮੰਤਰੀ ਦਾ ਰੁਤਬਾ ਪਾਉਣ ਵਾਲਾ ਸਖ਼ਸ ਜਦ ਅਜਿਹੇ ਵਿਚਾਰ ਪ੍ਰਗਟਾਉਂਦਾ ਹੈ, ਤਾਂ ਉਹ ਉਸ ਸਿਆਸੀ ਮੌਕਾਪ੍ਰਸਤੀ ਦੀ ਭੱਦੀ ਮਿਸਾਲ ਹੈ, ਜਿਸਨੇ ਦੇਸ ਦੀ ਰਾਜਨੀਤੀ ਨੂੰ ਆਮ ਲੋਕਾਂ ਲਈ ਨਫ਼ਰਤ ਦੀ ਪਾਤਰ ਬਣਾ ਦਿੱਤਾ ਹੈ।

No comments:
Post a Comment