www.sabblok.blogspot.com
ਨਿੱਜੀ ਪੱਤਰ ਪ੍ਰੇਰਕ
ਜਲੰਧਰ, 29 ਅਕਤੂਬਰ
ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਪੰਜ ਦਿਨ ਚੱਲਣ ਵਾਲਾ ਗ਼ਦਰ ਲਹਿਰ ਨੂੰ ਸਮਰਪਿਤ ‘ਮੇਲਾ ਗ਼ਦਰ ਸ਼ਤਾਬਦੀ ਦਾ’ ਨਵੇਂ ਗ਼ਦਰ ਲਈ ਤਿਆਰ ਰਹਿਣ ਦੇ ਸੱਦੇ ਨਾਲ ਸ਼ੁਰੂ ਹੋਇਆ। ਪ੍ਰਬੰਧਕਾਂ ਨੇ ਮੇਲੇ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮੌਜੂਦਾ ਸਿਸਟਮ ਨੂੰ ਮੁੱਢੋਂ ਹੀ ਬਦਲਣ ਦੀ ਲੋੜ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਨਵੇਂ ਗ਼ਦਰ ਲਈ ਕਮਰਕੱਸੇ ਕਰਨ ਦੀ ਅਪੀਲ ਕੀਤੀ। ਗ਼ਦਰ ਸ਼ਤਾਬਦੀ ਮੇਲੇ ਨੂੰ ਦੇਖਣ ਲਈ ਦੁਨੀਆਂ ਭਰ ’ਚੋਂ ਪਰਵਾਸੀ ਭਾਰਤੀ ਪਹੁੰਚ ਚੁੱਕੇ ਹਨ। ਗ਼ਦਰ ਸ਼ਤਾਬਦੀ ਮੇਲੇ ਦਾ ਆਗਾਜ਼ ਵਿਦਿਆਰਥੀਆਂ ਦੇ ਗਾਇਨ ਮੁਕਾਬਲਿਆਂ ਨਾਲ ਹੋਇਆ। ਸਵੇਰੇ ਦਸ ਵਜੇ ਯੁਗਾਂਤਰ ਆਸ਼ਰਮ ਦੇ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ’ਚ ਦੇਸ਼ ਭਗਤ ਕਮੇਟੀ ਦੇ ਪ੍ਰਧਾਨ ਐਡਵੋਕੇਟ ਦਰਬਾਰਾ ਸਿੰਘ ਢਿੱਲੋਂ ਤੇ ਸ਼ਤਾਬਦੀ ਕਮੇਟੀ ਦੇ ਕੋਆਰਡੀਨੇਟਰ ਨੌਨਿਹਾਲ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ, ਸ਼ਤਾਬਦੀ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ, ਖ਼ਜ਼ਾਨਚੀ ਰਘਬੀਰ ਸਿੰਘ ਛੀਨਾ, ਸਹਾਇਕ ਸਕੱਤਰ ਹਰਵਿੰੰਦਰ ਭੰਡਾਲ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਵੱਲੋਂ ਸ਼ਮਾ ਰੌਸ਼ਨ ਕਰਕੇ ਮੇਲੇ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਕਮੇਟੀ ਮੈਂਬਰ ਕੁਲਬੀਰ ਸੰਘੇੜਾ, ਪ੍ਰੋ. ਵਰਿਆਮ ਸਿੰਘ ਸੰਧੂ, ਅਜਮੇਰ ਸਿੰਘ ਸਮਰਾਏ, ਗੁਰਮੀਤ ਢੱਡਾ, ਮੰਗਤ ਰਾਮ ਪਾਸਲਾ, ਪ੍ਰਿਥੀਪਾਲ ਮਾੜੀਮੇਘਾ, ਰਣਜੀਤ ਸਿੰਘ, ਸੁਰਿੰਦਰ ਕੁਮਾਰੀ ਕੋਛੜ ਆਦਿ ਵੀ ਹਾਜ਼ਰ ਸਨ।
ਇਸ ਦੌਰਾਨ ਸੀਨੀਅਰ ਤੇ ਜੂਨੀਅਰ ਵਰਗਾਂ ਦੇ ਵਿਦਿਆਰਥੀਆਂ ਦੇ ਗਾਇਨ ਮੁਕਾਬਲੇ ਹੋਏ। ਸੀਨੀਅਰ ਵਰਗ ਦੀ ਸੋਲੋ ਆਈਟਮ ’ਚ 24 ਟੀਮਾਂ ਤੇ ਗਰੁੱਪ ’ਚ ਅੱਠ ਟੀਮਾਂ ਨੇ ਹਿੱਸਾ ਲਿਆ ਜਦੋਂ ਕਿ ਜੂਨੀਅਰ ਵਰਗ ’ਚ ਸੋਲੋ ’ਚ 21 ਟੀਮਾਂ ਤੇ ਗਰੁੱਪ ’ਚ ਛੇ ਟੀਮਾਂ ਨੇ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਗਾਇਨ ਵਰਗ ਦੇ ਜੂਨੀਅਰ ਵਰਗ ਸੋਲੋ ’ਚ ਓਂਕਾਰ ਬੈਂਸ(ਮੈਕਡੋਲ ਮਿਊਜ਼ਿਕ ਅਕੈਡਮੀ ਜਲੰਧਰ) ਨੇ ਪਹਿਲਾ, ਹਰਜੀਤ ਕੌਰ(ਗੌਰਮਿੰਟ ਸੀਨੀਅਰ ਸੈਕੰਡਰੀ ਸਕੂੁਲ ਬਿਲਗਾ) ਨੇ ਦੂਜਾ ਤੇ ਸੁਸ਼ਮਾ(ਮਿਊਜ਼ਿਕ ਅਕੈਡਮੀ ਚੋਮੋਂ, ਆਦਮਪੁਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਵਰਗ ਦੇ ਉਤਸ਼ਾਹ ਵਧਾਊ ਇਨਾਮ ਗੁਰਕਮਲ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਸਕੂਲ ਸਰਹਾਲੀ, ਚੇਤਨਾ ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਤੇ ਚੰਦਨ ਭਗਤ ਐਸ.ਪੀ. ਪ੍ਰਾਈਮ ਸਕੂਲ ਜਲੰਧਰ ਨੂੰ ਦਿੱਤੇ ਗਏ। ਜੂਨੀਅਰ ਗਰੁੱਪ ’ਚ ਸਾਹਿਬਜ਼ਾਦਾ ਅਜੀਤ ਸਿੰਘ ਸਕੂਲ ਸਰਹਾਲੀ ਦੀ ਟੀਮ ਪਹਿਲੇ, ਗੌਰਮਿੰਟ ਹਾਈ ਸਕੂਲ ਸੁੰਨੜ ਕਲਾਂ ਦੀ ਟੀਮ ਦੂਜੇ ਤੇ ਐਸ.ਪੀ. ਪ੍ਰਾਈਮ ਸੀਨੀਅਰ ਸਕੂਲ ਦਿਓਲ ਨਗਰ ਜਲੰਧਰ ਦੀ ਟੀਮ ਤੀਜੇ ਸਥਾਨ ’ਤੇ ਰਹੀ। ਸੀਨੀਅਰ ਵਰਗ ਗਰੁੱਪ ਦੇ ਉਤਸ਼ਾਹ ਵਧਾਊ ਇਨਾਮ ਗਰਚਾ ਮਿਊਜ਼ਿਕ ਅਕੈਡਮੀ ਬੰਗਾ, ਮਾਨਵ ਸਹਿਯੋਗ ਸਕੂੁਲ ਜਲੰਧਰ ਤੇ ਗੌਰਮਿੰਟ ਪ੍ਰਾਇਮਰੀ ਸਕੂਲ ਗੁੰਮਟਾਲੀ ਦੀਆਂ ਟੀਮਾਂ ਨੂੰ ਦਿੱਤੇ ਗਏ। ਸੀਨੀਅਰ ਵਰਗ ਸੋਲੋ ’ਚ ਰੇਨੂ ਬਾਲਾ, ਬੰਗਾ ਨੇ ਪਹਿਲਾ ਸਥਾਨ, ਰਾਜਦੀਪ ਸਿੰਘ (ਸੰਤ ਹੀਰਾ ਦਾਸ ਕਾਲਜ ਕਾਲਾ ਸੰਘਿਆਂ) ਤੇ ਸਿਮਰਦੀਪ ਸਿੰਘ (ਐਸ ਪੀ ਪ੍ਰਾਈਮ ਸਕੁੂਲ ਨਕੋਦਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਵਰਗ ਦੇ ਉਤਸ਼ਾਹ ਵਧਾਊ ਇਨਾਮ ਰੁਪਿੰਦਰ ਕੌਰ ਸੰਤ ਹੀਰਾ ਦਾਸ ਕਾਲਜ ਕਾਲਾ ਸੰਘਿਆਂ, ਪਰਮਜੀਤ ਪਾਲ (ਸ਼ਹੀਦ ਮੇਜਰ ਕੁਲਬੀਰ ਸਿੰਘÎ ਰਾਣਾ ਐਸਐਸ ਸਕੂਲ), ਰਾਜਨ ਕੁਮਾਰ ਆਰਟਸ ਤੇ ਸਪੋਰਟਸ ਕਾਲਜ ਜਲੰਧਰ ਨੂੰ ਦਿੱਤਾ ਗਿਆ। ਸੀਨੀਅਰ ਵਰਗ ਗਰੁੱਪ ’ਚ ਪਹਿਲਾ ਸਥਾਨ ਹੀਰਾ ਦਾਸ ਕੰਨਿਆਂ ਮਹਾਵਿਦਿਆਲਾ ਕਾਲਾ ਸੰਘਿਆ, ਦੂਜਾ ਸਥਾਨ ਗਰਚਾ ਮਿਊਜ਼ਿਕ ਅਕੈਡਮੀ ਬੰਗਾ ਤੇ ਤੀਜਾ ਸਥਾਨ ਮਾਤਾ ਗੰਗਾ ਜੀ ਸਕੂਲ ਮਾਓ ਸਾਹਿਬ ਜਲੰਧਰ ਦੀ ਟੀਮ ਨੇ ਪ੍ਰਾਪਤ ਕੀਤੇ। ਇਸ ਵਰਗ ਦੇ ਹੌਸਲਾ ਵਧਾਊ ਇਨਾਮ ਐਮਜੀ ਐਸਐਮ ਜਨਤਾ ਕਾਲਜ ਕਰਤਾਰਪੁਰ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੀਆਂ ਟੀਮਾਂ ਨੂੰ ਦਿੱਤਾ ਹੈ
।

No comments:
Post a Comment