jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 22 October 2013

ਅਣਗੌਲੇ ਇਤਿਹਾਸ ਨੂੰ ਲੋਕਾਂ ਦੀ ਨਜ਼ਰ ਕਰੇਗਾ ਪੰਜ ਰੋਜ਼ਾ 'ਮੇਲਾ ਗ਼ਦਰ ਸ਼ਤਾਬਦੀ ਦਾ'

www.sabblok.blogspot.com

 ਝੰਡੇ ਦੀ ਰਸਮ, ਸ਼ਹਿਰ 'ਚ ਮਾਰਚ ਅਤੇ ਨਾਟਕਾਂ ਭਰੀ ਰਾਤ 1 ਨਵੰਬਰ ਨੂੰ
 28 ਅਕਤੂਬਰ ਨੂੰ ਹੋਏਗਾ ਮੇਲੇ ਦਾ ਆਗਾਜ਼


ਜਲੰਧਰ:       ਅਜ਼ਾਦੀ ਸੰਗਰਾਮ 'ਚ ਵਿਲੱਖਣ, ਇਤਿਹਾਸਕ ਮੀਲ ਪੱਥਰ ਅਤੇ ਇਨਕਲਾਬੀ ਸਮਾਜਕ ਤਬਦੀਲੀ ਲਈ ਲੋਕ-ਸੰਗਰਾਮ ਜਾਰੀ ਰੱਖਣ ਦਾ ਪੈਗ਼ਾਮ ਦੇਣ ਵਾਲੀ, ਅਮਰੀਕਾ 'ਚ ਬਣੀ ਗ਼ਦਰ ਪਾਰਟੀ ਦੀ ਸੌਵੀਂ ਵਰੇ•ਗੰਢ 'ਤੇ ਲੱਗ ਰਿਹਾ 'ਮੇਲਾ ਗ਼ਦਰ ਸ਼ਤਾਬਦੀ ਦਾ' ਵੰਨ-ਸੁਵੰਨੇ ਮੁਕਾਬਲਿਆਂ, ਸੈਮੀਨਾਰਾਂ, ਕਵੀ ਦਰਬਾਰ, ਦਸਤਾਵੇਜ਼ੀ ਫ਼ਿਲਮਾਂ ਅਤੇ ਕੋਰਿਓਗ੍ਰਾਫ਼ੀਆਂ ਨੂੰ ਆਪਣੀ ਬੁੱਕਲ 'ਚ ਸਮੌਂਦਾ ਹੋਇਆ 28 ਅਕਤੂਬਰ ਤੋਂ ਸ਼ੁਰੂ ਹੋ ਕੇ ਪੰਜਵੇਂ ਦਿਨ ਪਹਿਲੀ ਨਵੰਬਰ ਨੂੰ ਸਿਖਰਾਂ ਛੋਹੇਗਾ।  ਜ਼ਿਕਰਯੋਗ ਹੈ ਕਿ ਪੰਜਾਬ ਅਤੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਲੋਕ 1 ਨਵੰਬਰ ਨੂੰ ਜਲੰਧਰ 'ਚ 'ਮੇਲਾ ਗ਼ਦਰ ਸ਼ਤਾਬਦੀ ਦਾ' ਵਿੱਚ ਸ਼ਾਮਲ ਹੋਣ ਲਈ ਜ਼ੋਰ ਸ਼ੋਰ ਨਾਲ ਤਿਆਰੀਆਂ 'ਚ ਜੁਟੇ ਹੋਏ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਗ਼ਦਰ ਸ਼ਤਾਬਦੀ ਦੀ ਮੁਹਿੰਮ ਕਮੇਟੀ ਦੇ ਕੋ-ਆਰਡੀਨੇਟਰ ਨੌਨਿਹਾਲ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ 28 ਅਕਤੂਬਰ ਗਾਇਨ, 29 ਅਕਤੂਬਰ ਸੈਮੀਨਾਰ ਸ਼ਾਮ ਕਵੀਸ਼ਰੀ ਅਤੇ ਢਾਡੀ ਰੰਗ, 30 ਅਕਤੂਬਰ ਭਾਸ਼ਣ ਮੁਕਾਬਲਾ, ਔਰਤ ਸੈਮੀਨਾਰ, ਸ਼ਾਮ ਨੂੰ ਦਸਤਾਵੇਜ਼ੀ ਫ਼ਿਲਮ, 31 ਅਕਤੂਬਰ ਕੁਇਜ਼ ਮੁਕਾਬਲਾ, ਪੇਟਿੰਗ ਮੁਕਾਬਲਾ ਅਤੇ ਸ਼ਾਮ ਨੂੰ ਕਵੀ ਦਰਬਾਰ ਦੀਆਂ ਵੰਨਗੀਆਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ•ਨ ਲਈ ਵਿਦਿਅਕ ਅਤੇ ਸਮਾਜਕ ਸੰਸਥਾਵਾਂ, ਕਲਾ ਪ੍ਰੇਮੀਆਂ ਅਤੇ ਗ਼ਦਰੀਆਂ ਦੇ ਵਾਰਸਾਂ ਨੂੰ ਵਿਸ਼ੇਸ਼ ਉੱਦਮ ਜੁਟਾਉਣ ਲਈ ਪ੍ਰਬੰਧਕੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਉਨ•ਾਂ ਨੂੰ ਖੁਦ ਇਸ ਇਤਿਹਾਸਕ ਮੌਕੇ ਅਗੇ ਹੋ ਕੇ ਹੱਥ ਵਟਾਉਣ ਲਈ ਜਨਤਕ ਅਪੀਲ ਵੀ ਕੀਤੀ ਗਈ ਹੈ।
ਉਹਨਾਂ ਦਸਿਆ ਕਿ ਇਸ ਵਾਰ ਸਾਂਝੇ ਪੰਜਾਬ ਦੀ ਵਿਰਾਸਤ ਨੂੰ ਬੁਲੰਦ ਕਰਨ ਲਈ ਸਰਹੱਦ ਪਾਰ ਤੋਂ ਵੀ ਵਿਸ਼ੇਸ਼ ਡੈਲੀਗੇਸ਼ਨ ਵਿਚਾਰ-ਚਰਚਾ 'ਚ ਭਾਗ ਲੈਣ ਲਈ ਸ਼ਤਾਬਦੀ ਮੇਲੇ 'ਚ ਪਹੁੰਚ ਰਿਹਾ ਹੈ।
ਜ਼ਿਕਰਯੋਗ ਹੈ ਕਿ 29 ਅਕਤੂਬਰ ਦਾ ਦਿਨ ਵਿਸ਼ੇਸ਼ ਤੌਰ 'ਤੇ ਦੋ ਸੈਮੀਨਾਰਾਂ ਲਈ ਹੀ ਨਿਸ਼ਚਿਤ ਕੀਤਾ ਗਿਆ ਹੈ।  ਪਹਿਲਾ ਸੈਸ਼ਨ ਜੋ ਸਵੇਰੇ 9:30 ਵਜੇ ਸ਼ੁਰੂ ਹੋਏਗਾ, ਉਸ ਵਿੱਚ ਡਾ. ਸਮਸ਼ੁਲ ਇਸਲਾਮ ਨਵੀਂ ਦਿੱਲੀ, ਡਾ. ਸੁਰਜੀਤ ਲ਼ੀ, ਡਾ. ਸੁਖਦੇਵ ਸਿਰਸਾ ਅਤੇ ਡਾ. ਹਰੀਸ਼ ਕੇ.ਪੁਰੀ ਵੱਖ ਵੱਖ ਵਿਸ਼ਿਆਂ 'ਤੇ ਵਿਚਾਰ ਚਰਚਾ ਦਾ ਆਗਾਜ਼ ਕਰਨਗੇ।
ਦੂਜੇ ਸੈਸ਼ਨ 'ਚ ਵਿਸ਼ੇਸ਼ ਤੌਰ 'ਤੇ ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਹੋਰਨਾਂ ਮੁਲਕਾਂ ਤੋਂ ਸ਼ਾਮਲ ਹੋ ਰਹੇ ਡੈਲੀਗੇਟ ਸ਼ਿਰਕਤ ਕਰਨਗੇ।  ਇਸ ਸੈਮੀਨਾਰ 'ਚ 'ਬਦੇਸ਼ਾਂ ਵਿਚ ਗ਼ਦਰ ਲਹਿਰ ਦਾ ਪਰਚਾਰ ਪਰਸਾਰ: ਲੋੜ, ਸੀਮਾਵਾਂ ਤੇ ਸਮੱਸਿਆਵਾਂ' ਵਿਸ਼ੇ ਉਪਰ ਖੁੱਲ•ਕੇ ਵਿਚਾਰ ਚਰਚਾ ਹੋਏਗੀ।  ਇਸ ਵਿਚਾਰ ਚਰਚਾ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਡਾ. ਵਰਿਆਮ ਸਿੰਘ ਸੰਧੂ (ਕੈਨੇਡਾ) ਅਤੇ ਕੁਲਬੀਰ ਸਿੰਘ ਸੰਘੇੜਾ (ਇੰਗਲੈਂਡ) ਕਰਨਗੇ।
ਇਨ•ਾਂ ਸੈਮੀਨਾਰਾਂ 'ਚ ਚਿੰਤਕਾਂ ਦੀ ਸਮਾਜਕ ਸਰੋਕਾਰਾਂ ਬਾਰੇ ਚਿੰਤਾ ਇਸ ਮੇਲੇ ਅੰਦਰ ਬੌਧਿਕ, ਇਤਿਹਾਸਕ, ਸਮਾਜਕ ਅਤੇ ਸਭਿਆਚਾਰਕ ਮੁੱਦਿਆਂ ਉਪਰ ਕੇਂਦਰਤ ਹੋਏਗੀ।
ਪਹਿਲੀ ਨਵੰਬਰ 10 ਵਜੇ ਝੰਡੇ ਦੀ ਰਸਮ ਮੌਕੇ ਪੰਜਾਬ ਦੇ ਕੋਨੇ ਕੋਨੇ ਤੋਂ 150 ਦੇ ਕਰੀਬ ਜਨਤਕ ਜੱਥੇਬੰਦੀਆਂ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ 'ਚ ਵਿਸ਼ਾਲ ਗਿਣਤੀ 'ਚ ਮਰਦਾਂ ਔਰਤਾਂ ਦੇ ਜੱਥਿਆਂ ਨਾਲ ਸ਼ਿਰਕਤ ਕਰਨਗੇ।

ਦੇਸ਼ ਭਗਤ ਯਾਦਗਾਰ ਹਾਲ ਅੰਦਰ ਬਣੇ 'ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਅਤੇ ਕਾਮਰੇਡ ਚੈਨ ਸਿੰਘ ਚੈਨ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।  ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ 'ਜੀ ਆਇਆ' ਕਹਿਣਗੇ।  ਇਸ ਮੌਕੇ ਪੰਜਾਬ ਦੇ 100 ਤੋਂ ਵੱਧ ਕਲਾਕਾਰਾਂ ਵੱਲੋਂ ਤਿਆਰ ਕੰਵਰ ਬਹਾਰ, ਨਵਦੀਪ ਧੌਲਾ ਅਤੇ ਸਾਥੀਆਂ ਦੀ ਆਵਾਜ਼ 'ਚ ਅਮੋਲਕ ਸਿੰਘ ਦਾ ਲਿਖਿਆ ਝੰਡੇ ਦਾ ਗੀਤ 'ਨਵੇਂ ਗ਼ਦਰ ਦਾ ਹੋਕਾ' ਪੇਸ਼ ਹੋਏਗਾ।
ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਇਕੱਠ ਨੂੰ ਸੰਬੋਧਨ ਕਰਨਗੇ।  ਇਸ ਉਪਰੰਤ ਡਾ. ਵਰਿਆਮ ਸਿੰਘ ਸੰਧੂ, ਡਾ. ਪਰਮਿੰਦਰ ਸਿੰਘ ਅਤੇ ਸ਼ਾਮ 6:30 ਵਜੇ ਮੰਗਤ ਰਾਮ ਪਾਸਲਾ, ਜਗਰੂਪ ਅਤੇ ਅਜਮੇਰ ਸਿੰਘ ਸੰਬੋਧਨ ਕਰਨਗੇ।
ਸਾਰਾ ਦਿਨ ਅਤੇ ਸ਼ਾਮ 6:30 ਵਜੇ ਸ਼ਰਧਾਂਜ਼ਲੀਆਂ ਅਤੇ ਬਹੁ-ਵੰਨਗੀ ਕਲਾ ਕਿਰਤਾਂ ਉਪਰੰਤ ਪੰਜ ਨਾਟਕ ਖੇਡੇ ਜਾਣਗੇ।  ਪ੍ਰਭਾਵਸ਼ਾਲੀ ਗੀਤ-ਸੰਗੀਤ ਹੋਏਗਾ।  ਇਹ ਮੇਲਾ 2 ਨਵੰਬਰ ਸਰਘੀ ਵੇਲੇ ਅੱਗੇ ਆ ਰਹੀਆਂ ਸ਼ਤਾਬਦੀਆਂ ਮਨਾਉਣ ਦੇ ਸੱਦੇ ਨਾਲ ਸਿਖ਼ਰਾਂ ਛੋਹੇਗਾ।

No comments: