www.sabblok.blogspot.com
ਸਰਕਾਰੀ ਖਜ਼ਾਨਿਆਂ ‘ਚੋ ਐਸ-ਪ੍ਰਸਤੀ ਕਰਨ ਵਾਲੇ ਵਜ਼ੀਰ ਤੇ ਅਧਿਕਾਰੀ ਸਮਾਜ ਦਾ ਕੁੱਝ ਸਵਾਰਨ ਦੇ ਸਮਰੱਥ ਨਹੀ ਹੁੰਦੇ : ਮਾਨ
ਫਤਹਿਗੜ੍ਹ ਸਾਹਿਬ, 19 ਅਕਤੂਬਰ – “ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਆਪਣੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਅੱਗੇ ਬੇਵੱਸ ਹਨ। ਇਨਾਂ ਦੋਵਾਂ ਭੈਣ ਭਰਾਵਾਂ ਨੇ ਪੰਜਾਬ ਦੀ ਸਿਆਸਤ ਤੇ ਪੂਰੀ ਤਰਾਂ ਕਬਜ਼ਾ ਕਰ ਲਿਆ ਹੈ, ਬਿਕਰਮ ਸਿੰਘ ਮਜੀਠੀਆ ਵੱਲੋਂ ਸਰਕਾਰੀ ਖਰਚੇ ਉਤੇ ਵਰਤੇ ਬੇ-ਹਿਸਾਬਾ ਹੈਲੀਕਾਪਟਰ ਦੇ ਝੂਟਿਆਂ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ। ਜਿਸ ਕਾਰਨ ਬਾਦਲ ਦਲ ਦੇ ਟਕਸਾਲੀ ਜਥੇਦਾਰ ਆਪਣੇ ਆਪ ਨੂੰ ਬੌਣੇ ਮਹਿਸੂਸ ਕਰ ਰਹੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕੀਤਾ। ਉਨਾਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਮੁਲਾਜ਼ਮ, ਗਰੀਬ ਲੋਕ ਅਤੇ ਜਿੰਮੀਂਦਾਰ ਹੱਦੋਂ ਵੱਧ ਚੁੱਕੀ ਮਹਿੰਗਾਈ ਤੋਂ ਪ੍ਰੇਸ਼ਾਨ ਹਨ। ਸਰਕਾਰ ਵੱਲੋਂ ਇਨਾਂ ਵਰਗਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕੋਈ ਪ੍ਰੋਗਰਾਮ ਨਹੀਂ । ਸਰਕਾਰ ਦੇ ਵਜੀਰ ਨਾਜਾਇਜ਼ ਤਰੀਕਿਆਂ ਨਾਲ ਪੰਜਾਬ ਦੇ ਸਰਕਾਰੀ ਖਜ਼ਾਨੇ ਦੀ ਸਿੱਧੇ ਤੌਰ ਤੇ ਲੁੱਟ ਕਰ ਰਹੇ ਹਨ। ਸ. ਮਾਨ ਨੇ ਕਿਹਾ ਕਿ ਸ. ਮਜੀਠੀਆ ਵੱਲੋਂ ਨਾਜਾਇਜ਼ ਤੌਰ ਤੇ ਵਰਤੇ ਹੈਲੀਕਾਪਟਰ ਦੇ ਖਰਚੇ ਨੂੰ ਸਰਕਾਰੀ ਖਜ਼ਾਨੇ ਵਿਚ ਪਾਉਣ ਦੀ ਬਜਾਏ ਬਿਕਰਮ ਸਿੰਘ ਮਜੀਠੀਆ ਨੂੰ ਆਪਣੇ ਨਿੱਜੀ ਖਾਤੇ ਵਿਚ ਰੱਖਣਾ ਚਾਹੀਦਾ ਹੈ। ਜਿਸ ਤਰਾਂ ਦੀ ਐਸ਼ ਪਸਤੀ ਅਤੇ ਮਨ-ਮਰਜੀਆਂ ਸ. ਮਜੀਠੀਆ ਕਰ ਰਹੇ ਹਨ ਇਹ ਪੰਜਾਬ ਦੇ ਹਿਤ ਵਿਚ ਨਹੀਂ ਇਸ ਮਸਲੇ ਤੇ ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਵੱਲੋ ਚੁੱਪ ਰਹਿਣਾ ਹੋਰ ਵੀ ਦੁੱਖਦਾਂਇਕ ਵਰਤਾਰਾ ਹੈ । ਕਾਂਗਰਸ ਨੂੰ ਇਸ ਮੁੱਦੇ ਉਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ।”
No comments:
Post a Comment