jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 28 October 2013

ਐੱਸ.ਐੱਸ.ਏ., ਰਮਸਾ ਦੇ ਮੁਲਾਜ਼ਮਾਂ ਨੂੰ ਸਰਕਾਰ ਨੇ ਕੀਤਾ ਅੱਖੋਂ ਪਰੋਖੇ

www.sabblok.blogspot.com
ਬਰਨਾਲਾ, 28 ਅਕਤੂਬਰ (ਬੇਅੰਤ ਸਿੰਘ ਬਾਜਵਾ)-ਸਰਵ ਸਿੱਖਿਆ ਦਫ਼ਤਰੀ ਕਰਮਚਾਰੀਆਂ ਦੀ ਕਲਮਛੋੜ ਹੜਤਾਲ ਅੱਜ ਅੱਠਵੇਂ ਦਿਨ ਵੀ ਜਾਰੀ ਰਹੀ | 21 ਅਕਤੂਬਰ ਤੋਂ ਲਗਾਤਾਰ ਚੱਲ ਰਹੀ ਹੜਤਾਲ ਕਾਰਨ ਦਫ਼ਤਰਾਂ ਦਾ ਕੰਮ-ਕਾਜ ਠੱਪ ਰਿਹਾ | ਜ਼ਰੂਰੀ ਡਾਕਾਂ ਦਾ ਕੰਮ ਨਿਪਟਾਉਣ ਲਈ ਕਈ ਜ਼ਿਲਿ੍ਹਆਂ ਵਿਚ ਅਧਿਕਾਰੀਆਂ ਵੱਲੋਂ ਕਰਮਚਾਰੀਆਂ ਨਾਲ ਅੰਦਰ ਖਾਤੇ ਰਾਬਤਾ ਕਾਇਮ ਕਰ ਕੇ ਕੰਮ ਕਢਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰੰਤੂ ਹੜਤਾਲ ਤੇ ਬੈਠੇ ਕਰਮਚਾਰੀ ਟੱਸ ਤੋਂ ਮੱਸ ਨਹੀਂ ਹੋ ਰਹੇ | ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿੱਤੀ ਕੰਮ ਲਟਕ ਗਿਆ ਹੈ | ਇਨ੍ਹਾਂ ਅਹਿਮ ਵਿੱਤੀ ਰਿਪੋਰਟਾਂ ਦੇ ਆਧਾਰ 'ਤੇ ਹੀ ਅਗਲੇ ਸਾਲ ਲਈ ਬਜਟ ਦੀ ਪਲਾਨਿੰਗ ਬਣਨੀ ਹੁੰਦੀ ਹੈ | ਇਹ ਰਿਪੋਰਟਾਂ ਹਰ ਸਾਲ ਸਤੰਬਰ ਮਹੀਨੇ ਤੱਕ ਭੇਜਣੀਆਂ ਹੁੰਦੀਆਂ ਹਨ ਜਦੋਂਕਿ ਇਸ ਸਾਲ ਹੜਤਾਲ ਕਾਰਨ ਇਹ ਅਹਿਮ ਵਿੱਤੀ ਕੰਮ ਲਟਕ ਗਿਆ ਹੈ | ਉਨ੍ਹਾਂ ਦੱਸਿਆ ਕਿ 29 ਅਕਤੂਬਰ ਨੂੰ ਕੇਂਦਰ ਸਰਕਾਰ ਵੱਲੋਂ ਆ ਰਹੀ ਐਮ.ਐੱਚ.ਆਰ.ਡੀ. ਦੀ ਟੀਮ ਨੇ ਜ਼ਿਲਿ੍ਹਆਂ ਦੇ ਡੀ.ਐੱਸ.ਈਜ਼ (ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਡਿਸਟਿ੍ਕ ਸਪੈਸ਼ਲ ਐਜੂਕੇਟਰ) ਨਾਲ ਅਹਿਮ ਮੀਟਿੰਗ ਕਰਨੀ ਹੈ, ਪ੍ਰੰਤੂ ਹੜਤਾਲ ਕਾਰਨ ਸਮੂਹ ਡੀ.ਐੱਸ.ਈਜ਼. ਨੇ ਮੀਟਿੰਗ ਵਿਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਦੇ ਅਧਿਆਪਕਾਂ ਵਾਂਗ ਦਫ਼ਤਰੀ ਕਰਮਚਾਰੀਆਂ ਨੂੰ ਸਕੇਲ ਬਰਾਬਰ ਤਨਖ਼ਾਹ ਨਾ ਦੇ ਕੇ ਪੱਖਪਾਤ ਕਰਨ ਵਾਲੀ ਸਰਕਾਰ ਅਤੇ ਵਿਭਾਗ ਦੀ ਪੋਲ ਖੋਲ੍ਹਣ ਲਈ 31 ਅਕਤੂਬਰ ਨੂੰ ਮੋਗਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਪੰਜਾਬ ਸਰਕਾਰ ਦੀ ਵਿਤਕਰੇਬਾਜ਼ੀ ਦਾ ਸ਼ਿਕਾਰ ਦਫ਼ਤਰੀ ਕਰਮਚਾਰੀਆਂ ਨੇ ਆਪਣੀ ਹੱਕੀ ਮੰਗਾਂ ਲਈ ਸਮੂਹ ਭਰਾਤਰੀ ਜਥੇਬੰਦੀਆਂ ਤੋਂ ਹਮਾਇਤ ਦੀ ਅਪੀਲ ਕੀਤੀ ਹੈ ਕਿ ਉਹ 31 ਅਕਤੂਬਰ ਨੂੰ ਮੋਗਾ ਰੋਸ ਪ੍ਰਦਰਸ਼ਨ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ

No comments: