www.sabblok.blogspot.com
ਫਿਰੋਜ਼ਪੁਰ : ਇੱਥੇ ਫਿਰੋਜ਼ਪੁਰ-ਫਾਜ਼ਿਲਕਾ ਜੀ ਟੀ ਰੋਡ 'ਤੇ ਪੈਂਦੇ ਪਿੰਡ ਲਾਲਚੀਆਂ ਨਜ਼ਦੀਕ ਐਤਵਾਰ ਤੜਕਸਾਰ ਵਾਪਰੇ ਸੜਕ ਹਾਦਸੇ ਵਿਚ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮੌਕੇ 'ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਫਾਜ਼ਿਲਕਾ ਵਾਸੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕੁਲਭੂਸ਼ਨ ਕੁਮਾਰ ਦਾ ਲੜਕਾ ਪ੍ਰਣਵ ਤੇ ਹੌਲਦਾਰ ਕੁਲਦੀਪ ਸਿੰਘ ਜੋ ਕਿ ਜੱਜ ਦਾ ਗਾਰਡ ਹੈ, ਅਜਨਾਲਾ ਤੋਂ ਫਾਜ਼ਿਲਕਾ ਲਈ ਆਈ-ਟੈੱਨ ਕਾਰ ਨੰਬਰ ਪੀ.ਬੀ.35 ਕੇ-6566 ਰਾਹੀਂ ਆ ਰਹੇ ਸਨ। ਇਹ ਕਾਰ ਜਦੋਂ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਪੈਂਦੇ ਪਿੰਡ ਲਾਲਚੀਆਂ ਨਜ਼ਦੀਕ ਪੁੱਜੀ ਤਾਂ ਸਾਹਮਣਿਓਂ ਅਚਾਨਕ ਆਵਾਰਾ ਪਸ਼ੂ ਆਉਣ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਦੇ ਦੂਜੇ ਕਿਨਾਰੇ 'ਤੇ ਪੁਲੀ ਵਿਚ ਜਾ ਟਕਰਾਈ ਅਤੇ ਟਕਰਾਉਣ ਤੋਂ ਬਾਅਦ ਸੜਕ ਤੋਂ ਹੇਠਾਂ ਨੀਵੇਂ ਸਥਾਨ 'ਤੇ ਡਿੱਗ ਪਈ। ਇਸ ਹਾਦਸੇ ਵਿਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਵਿਚ ਸਵਾਰ ਪ੍ਰਣਵ (15 ਸਾਲ) ਅਤੇ ਡਰਾਈਵਰ ਕੁਲਦੀਪ ਸਿੰਘ (38 ਸਾਲ) ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਸਵੇਰੇ ਸੂਚਨਾ ਮਿਲਣ 'ਤੇ ਪੁਲਸ ਥਾਣਾ ਲੱਖੋ ਕੇ ਬਹਿਰਾਮ ਦੇ ਏਐਸਆਈ ਸੁਖਚੈਨ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
No comments:
Post a Comment