jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 28 October 2013

ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਘਿਰਾਓ

www.sabblok.blogspot.com
ਮਾਨਸਾ, 28 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਬੀ. ਐਡ. ਅਧਿਆਪਕ ਫ਼ਰੰਟ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਅ) ਦਾ ਸਾਲਾਨਾ ਤਰੱਕੀਆਂ ਰੋਕਣ ਤੇ ਪਰਖ ਕਾਲ ਸਮਾਂ ਪੂਰਾ ਕਰਨ ਦਾ ਪੱਤਰ ਨਾ ਜਾਰੀ ਕਰਨ ਦੇ ਰੋਸ ਵਜੋਂ ਘਿਰਾਓ ਕੀਤਾ ਗਿਆ | ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਖ ਸਮਾਂ 1 ਅਪ੍ਰੈਲ 2013 ਨੂੰ ਪੂਰਾ ਹੋ ਚੁੱਕਿਆ ਹੈ, ਪਰ ਦਫ਼ਤਰ ਵੱਲੋਂ ਇਸ ਸਬੰਧੀ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ ਤੇ ਇਸ ਬਹਾਨੇ ਉਨ੍ਹਾਂ ਦਾ ਸਾਲਾਨਾ ਭੱਤਾ ਜੋ 1 ਅਕਤੂਬਰ 2013 ਨੂੰ ਲੱਗਣਾ ਸੀ, ਨਹੀਂ ਲਗਾਇਆ ਜਾ ਰਿਹਾ | ਜ਼ਿਲ੍ਹਾ ਪ੍ਰਸ਼ਾਸਨ ਨੇ ਅਧਿਆਪਕਾਂ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਗੱਲਬਾਤ ਕਰਵਾਈ | ਇਸ ਮੌਕੇ ਕਰਮਜੀਤ ਸਿੰਘ ਤਾਮਕੋਟ, ਕਮਲਦੀਪ ਸਿੰਘ, ਰਾਜਵਿੰਦਰ ਸਿੰਘ ਬੁਰਜ ਭਲਾਈਕੇ, ਸਿਕੰਦਰ ਸਿੰਘ ਧਾਲੀਵਾਲ, ਜਗਤਾਰ ਸਿੰਘ ਔਲਖ, ਨਵਨੀਤ ਕੱਕੜ, ਹਰਮੀਤ ਸਿੰਘ, ਖੁਸ਼ਵਿੰਦਰ ਕੌਰ, ਅਮਨਦੀਪ ਕੌਰ, ਜਗਜੀਵਨ ਸਿੰਘ ਹੋਡਲਾ, ਜਤਿੰਦਰਪਾਲ ਭੀਖੀ, ਹਰਜਿੰਦਰ ਸਿੰਘ ਅਨੂਪਗੜ੍ਹ, ਅਮਰੀਕ ਸਿੰਘ ਭਲਾਈਕੇ, ਜੱਗਾ ਸਿੰਘ ਆਦਮਕੇ, ਕੁਲਦੀਪ ਸਿੰਘ ਅੱਕਾਂਵਾਲੀ, ਬੇਅੰਤ ਸਿੰਘ ਰੜ੍ਹ, ਗੁਰਜੀਤ ਮਾਨਸਾ ਆਦਿ ਹਾਜ਼ਰ ਸਨ

No comments: