www.sabblok.blogspot.com
ਭਿੱਖੀਵਿੰਡ (ਹਰਜਿੰਦਰ ਸਿੰਘ ਗੋਲਣ)- ਪਾਕਿਸਤਾਨ ਦੀ ਕੋਟ ਲੱਖਪਤ ਜੇਲ ਅੰਦਰ ਮਾਰੇ ਗਏ ਤੇ ਪੰਜਾਬ ਸਰਕਾਰ ਵੱਲੋ ਸ਼ਹੀਦ ਕਰਾਰ ਦਿੱਤੇ ਗਏ ਸਰਬਜੀਤ ਸਿੰਘ ਭਿੱਖੀਵਿੰਡ ਤੇ ਅਧਾਰਿਤ ਬਣਾਈ ਜਾ ਰਹੀ ਫਿਲਮ 11 ਫਰਵਰੀ 2014 ਨੂੰ ਭਿੱਖੀਵਿੰਡ ਵਿਖੇ ਸ਼ੁਰੂ ਹੋਵੇਗੀ।ਇਹਨਾ ਸ਼ਬਦਾ ਦਾ ਪ੍ਰਗਟਾਵਾ ਸ਼ਹੀਦ ਸਰਬਜੀਤ ਸਿੰਘ ਦੀ ਭੈਣ ਬੀਬੀ ਦਲਬੀਰ ਕੌਰ ਭਿੱਖੀਵਿੰਡ ਨੇ ਆਪਣੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ ਤੇ ਆਖਿਆ ਕਿ ਸਰਬਜੀਤ ਸਿੰਘ ਦੇ ਜੀਵਨ ਤੇ ਬਣਾਈ ਜਾ ਰਹੀ ਇਸ ਫਿਲਮ ਦੀ ਸਟੋਰੀ ਰਾਜੇਸ਼ ਬੇਰੀ ਵੱਲੋ ਲਿਖੀ ਗਈ ਹੈ ਤੇ ਇਸ ਫਿਲਮ ਦੇ ਡਾਇਰੈਕਟਰ ਸੁਭਾਸ਼ ਘਈ,ਪ੍ਰੋਡਿਊਸਰ ਸੁਵੱਪਨਦੀਪ ਕੌਰ ਹੋਣਗੇ।ਇਸ ਫਿਲਮ ਵਿੱਚ ਸਰਬਜੀਤ ਸਿੰਘ ਦਾ ਰੋਲ ਹਿੰਦੀ ਫਿਲਮਾ ਦਾ ਮਹਾਨ ਨਾਇਕ ਅਮਿਤਾਬ ਬੱਚਨ ਤੇ ਬੀਬੀ ਦਲਬੀਰ ਕੌਰ ਦਾ ਰੋਲ ਸੋਨਾਖਸ਼ੀ ਸਿਨਾ ਕਰਨਗੇ।ਬੀਬੀ ਦਲਬੀਰ ਕੌਰ ਨੇ ਫਿਲਮ ਦੀ ਸਮੁੱਚੀ ਟੀਮ ਨੂੰ ਅਪੀਲ਼ ਕੀਤੀ ਕਿ ਇਸ ਫਿਲਮ ਦੀ ਸ਼ੁਰੂਆਤ ਸਰਬਜੀਤ ਸਿੰਘ ਦੇ ਬਚਪਨ ਦੇ ਭਿੱਖੀਵਿੰਡ ਸਕੂਲ਼ ਤੋਂ ਕੀਤੀ ਜਾਵੇ।ਪ੍ਰੈਸ ਕਾਨਫਰੰਸ ਦੌਰਾਨ ਸਰਪੰਚ ਸ਼ਰਨਜੀਤ ਸਿੰਘ ਸੰਨੂ,ਅਕਾਲੀ ਆਗੂ ਅਮਰਜੀਤ ਸਿੰਘ ਢਿਲੋਂ ਨੇ ਆਖਿਆਂ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਤੇ ਸ਼ਹੀਦ ਸਰਬਜੀਤ ਸਿੰਘ ਨੇ ਆਪਣੇ ਦੇਸ਼ ਭਾਰਤ ਲਈ ਕੁਰਬਾਨੀ ਕਰਕੇ ਵਿਲੱਖਣ ਮਿਸਾਲ ਪੈਦਾ ਕੀਤੀ ਹੈ ਤੇ ਇਸ ਕੁਰਬਾਨੀ ਨੂੰ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਰੱਖਣਗੇ।
No comments:
Post a Comment