jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 28 October 2013

ਪਟਨਾ ਧਮਾਕੇ : ਮੁੱਖ ਦੋਸ਼ੀ ਗ੍ਰਿਫ਼ਤਾਰ ਕਰਨ ਦਾ ਦਾਅਵਾ

www.sabblok.blogspot.com

ਬਿਹਾਰ ਪੁਲੀਸ ਨੇ ਐਤਵਾਰ ਨੂੰ ਹੋਏ ਲੜੀਵਾਰ ਧਮਾਕਿਆਂ ਦੇ ਸਿਲਸਿਲੇ ਵਿੱਚ ਮੁੱਖ  ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। 
ਪਟਨਾ ਦੇ ਪੁਲੀਸ ਅਧਿਕਾਰੀ  ਮਨੂ ਮਹਾਰਾਜ ਦੇ ਮੁਤਾਬਿਕ   ਗ੍ਰਿਫ਼ਤਾਰ ਕੀਤੇ ਵਿਅਕਤੀ ਨੇ ਆਪਣਾ ਗੁਨਾਹ ਕਬੂਲ ਲਿਆ ਹੈ।
ਧਮਾਕਿਆਂ  ਦੇ ਸਿਲਸਿਲੇ ਵਿੱਚ ਬਿਹਾਰ ਦੇ ਇੱਕ  ਹੋਰ ਵਿਅਕਤੀ ਨੂੰ ਗਿਫ੍ਰ਼ਤਾਰ ਕੀਤਾ ਗਿਆ ਹੈ।
 ਪੁਲੀਸ ਨੇ ਬੀਬੀਸੀ ਨੂੰ ਦੱਸਿਆ ਕਿ   ਪੁਲੀਸ ਹਾਲੇ ਫੜੇ ਗਏ ਵਿਅਕਤੀਆਂ ਤੋ ਪੁੱਛਗਿੱਛ ਕਰ ਰਹੀ ਹੈ ਅਤੇ ਇਹਨਾਂ ਧਮਾਕਿਆਂ ਦੇ ਪਿੱਛੇ ਕੀ ਮਕਸਦ ਹੈ ਇਹ ਪਤਾ ਲਗਾਉਣ ਵਿੱਚ ਜੁੱਟੀ ਹੈ। ਉਨ੍ਹਾਂ ਕਿਹਾ ਕਿ  ਇਹ ਵਿਅਕਤੀਆਂ ਦੀ ਯੋਜਨਾ ਭਗਦੜ ਕਰਾਉਣ ਅਤੇ ਕਾਨੂੰਨ ਵਿਵਸਥਾ  ਵਿਗਾੜਣ ਦੀ ਸੀ ।
 ਝਾਰਖੰਡ ਪੁਲੀਸ ਨੇ ਵੀ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
 ਰਾਂਚੀ ਪੁਲੀਸ ਨੇ  ਉੱਥੋਂ ਇਮਤਿਆਜ਼ ਦੇ ਪਿਤਾ ਕਮਾਲੂਦੀਨ ਅਤੇ ਭਾਈ ਅਖਤਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇਹਨਾਂ ਧਮਾਕਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 6 ਹੋ ਗਈ ਹੈ

No comments: