www.sabblok.blogspot.com
ਨਵੀਂ ਦਿੱਲੀ- ਦਿੱਲੀ ਹਾਈ ਕੋਰਟ 16/12 ਸਮੂਹਿਕ ਬਲਾਤਕਾਰ ਮਾਮਲੇ ‘ਚ ਹੇਠਲੀ ਅਦਾਲਤ ਵੱਲੋਂ ਚਾਰ ਦੋਸ਼ੀਆਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਵਾਲੇ ਫੈਸਲੇ ‘ਤੇ 28 ਅਕਤੂਬਰ ਤੋਂ ਸੁਣਵਾਈ ਕਰੇਗੀ। ਹਾਈ ਕੋਰਟ ਨੇ ਹੇਠਲੀ ਅਦਾਲਤ ਤੋਂ ਸਜ਼ਾ ਪਾਉਣ ਵਾਲੇ ਦੋ ਦੋਸ਼ੀਆਂ ਦੇ ਵਕੀਲ ਵੱਲੋਂ ਪਟੀਸ਼ਨ ਦਾਇਰ ਕਰਨ ਲਈ ਜ਼ਰੂਰੀ ਦਸਤਾਵੇਜ਼ ਤਿਆਰ ਕਰਨ ‘ਚ ਲੱਗਣ ਵਾਲੀ ਜ਼ਿਆਦਾ ਮੋਹਲਤ ਦੀ ਮੰਗ ਕੀਤੇ ਜਾਣ ‘ਤੇ ਇਹ ਆਦੇਸ਼ ਦਿੱਤਾ। 16/12 ਸਮੂਹਿਕ ਬਲਾਤਕਾਰ ਮਾਮਲੇ ਦੇ ਦੋਸ਼ੀਆਂ ਮੁਕੇਸ਼ ਅਤੇ ਪਵਨ ਗੁਪਤਾ ਵੱਲੋਂ ਵਕੀਲ ਐਮ.ਐਲ ਸ਼ਰਮਾ ਜੱਜ ਰੇਵਾ ਖੇਤਰਪਾਲ ਅਤੇ ਜੱਜ ਪ੍ਰਤਿਭਾ ਰਾਣੀ ਦੀ ਬੈਂਚ ਸਾਹਮਣੇ ਪੇਸ਼ ਹੋਏ ਅਤੇ ਕਿਹਾ ਕਿ ਉਨ੍ਹਾਂ ਨੇ ਸਜ਼ਾ ਨਾਲ ਸਬੰਧਿਪ ਕੁਝ ਆਦੇਸ਼ਾਂ ਦੇ ਹਿੰਦੀ ਅਨੁਵਾਦ ਲਈ ਵੀ ਹਾਈ ਕੋਰਟ ਸਾਹਮਣੇ ਬੇਨਤੀ ਕੀਤੀ ਹੈ।
ਸ਼ਰਮਾ ਨੇ ਓਪਚਾਰਿਕ ਪਟੀਸ਼ਨ ਦਾਇਰ ਕੀਤੇ ਜਾਣ ‘ਚ ਲੱਗਣ ਵਾਲੇ ਸਮੇਂ ਤੱਕ ਮਾਮਲੇ ਦੀ ਸੁਣਵਾਈ ਮੁਲਤਵੀ ਕਰਨ ਦੀ ਮੰਗ ਕੀਤੀ। ਹਾਈ ਕੋਰਟ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ 28 ਅਕਤੂਬਰ ਤੱਕ ਲਈ ਮੁਲਤਵੀ ਕਰ ਦਿੱਤੀ ਅਤੇ ਕਿਹਾ ਕਿ ਹਾਈ ਕੋਰਟ ਇਸ ਮਾਮਲੇ ਦੀ ਤੁਰੰਤ ਸੁਣਵਾਈ ਨਹੀਂ ਕਰ ਸਕਦਾ ਕਿਉਂਕਿ ਸੁਣਵਾਈ ਕਰਨ ਵਾਲੇ ਇਕ ਜੱਜ ਨੂੰ ਤੇਜ਼ ਬੁਖਾਰ ਹੈ।
No comments:
Post a Comment