www.sabblok.blogspot.com
ਭਿੱਖੀਵਿੰਡ 28ਅਕਤੂਬਰ (ਭੁਪਿੰਦਰ ਸਿੰਘ)-ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮ ਨਾਲ ਬੰਦ ਪੀਟਰ ਰੇਹੜੇ ( ਘੜੁਕਾ ) ਜਿਥੇ ਸੜਕਾ ਤੇ ਚੱਲ ਕੇ ਕਾਨੂੰਨ ਦੀਆਂ ਧੱਜੀਆ ਉਡਾ ਰਹੇ ਹਨ,ਉਥੇ ਗੈਰ ਕਾਨੂੰਨੀ ਤੌਰ ਤੇ ਚੱਲ ਰਹੇ ਘੜੁਕੇ ਐਕਸੀਡੈਂਟਾ ਨੂੰ ਵਧਾ ਰਹੇ ਹਨ।ਪ੍ਰਾਪਤ ਜਾਣਕਾਰੀ ਅਨਾਸਾਰ ਅੱਜ ਸਵੇਰੇ ਗਿਆਰਾਂ ਵਜੇ ਦੇ ਕਰੀਬ ਜਦੋ ਇੱਕ ਪੀਟਰ ਰੇਹੜਾ ਜਿਸ ਉਪਰ ਕਣਕ ਲੱਦੀ ਹੋਈ ਸੀ,ਜੋ ਭਿੱਖੀਵਿੰਡ ਤੋਂ ਅੰਮ੍ਰਿਤਸਰ ਰੋਡ ਦੀ ਤਰਫ ਜਾ ਰਿਹਾ ਸੀ,ਤਾਂ ਜਦੋ ਅੰਮ੍ਰਿਤਸਰ ਰੋਡ ਨੇੜੇ ਅੰਮ੍ਰਿਤ ਬਰਫ ਵਾਲਾ ਕਾਰਖਾਨਾ ਨੇੜੇ ਪੁਹੰਚਿਆ ਤਾਂ ਉਸ ਸਮੇ ਇੱਕ ਸਾਈਕਲ ਸਵਾਰ ਜਿਸ ਦਾ ਨਾਮ ਪੁਲਿਸ ਸੂਤਰਾਂ ਅਨੁਸਾਰ ਮੰਗਤ ਸਿੰਘ ਵਾਸੀ ਮਾੜੀ ਮੇਘਾ ਦੱਸਿਆਂ ਜਾਦਾਂ ਹੈ ਵਿੱਚ ਸਾਈਡ ਵੱਜਣ ਨਾਲ ਗੰਭੀਰ ਜਖਮੀ ਹੋ ਗਿਆਂ।ਜਿਸ ਨੂੰ ਤਰੁੰਤ ਲੋਕਾਂ ਚੁੱਕ ਕੇ ਨਜਦੀਕ ਸੰਧੂ ਹਸਪਤਾਲ ਵਿਖੇ ਪਹੁੰਚਾਇਆ ਤਾਂ ਉਕਤ ਵਿਅਕਤੀ ਕੁਝ ਚਿਰ ਬਾਅਦ ਦਮ ਤੋੜ ਗਿਆ।ਇਸ ਸਮੇ ਘਟਨਾ ਸਥਾਨ ਤੇ ਪਹੁੰਚੇ ਐਸ.ਐਚ.À ਸਿਵਦਰਸ਼ਣ ਸਿੰਘ ਨੇ ਮ੍ਰਿਤ ਮੰਗਤ ਸਿੰਘ ਸੰਬੰਧੀ ਆਖਿਆ ਕਿ ਘੜੁਕਾ ਚਾਲਕ ਜੋ ਮੌਕੇ ਤੇ ਫਰਾਰ ਹੋ ਗਿਆ ਹੈ ਦੇ ਘੜੁੱਕੇ ਨੂੰ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਬੰਦ ਕਰ ਦਿੱਤਾ ਹੈ,ਜਾਂਚ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।ਮ੍ਰਿਤ ਮੰਗਤ ਸਿੰਘ ਦੀ ਲਾਸ਼ ਦਾ ਪੋਸਟ ਮਾਸਟਮ ਕਰਵਾਉਣ ਤੋਂ ਉਪਰੰਤ ਲਾਸ਼ ਵਾਰਸਾ ਨੂੰ ਸੌਪ ਦਿੱਤੀ ਜਾਵੇਗੀ।
ਮ੍ਰਿਤ ਮੰਗਤ ਸਿੰਘ ਮਾੜੀ ਮੇਘਾ ਦੀ ਲਾਸ਼ ਤੇ ਪੀਟਰ ਰੇਹੜੇ ਦੀ ਫੋਟੋ |
No comments:
Post a Comment