jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 28 October 2013

ਚੋਣਾਂ ਜਿੱਤਣ ਲਈ ਸਮੂਹਿਕ ਲੀਡਰਸਿਪ ਦੀ ਸਮੂਲੀਅਤ ਜਰੂਰੀ-ਕੈਪਟਨ ਅਮਰਿੰਦਰ ਸਿੰਘ

www.sabblok.blogspot.com 

ਬਠਿੰਡਾ/27 ਅਕਤੂਬਰ/ ਬੀ ਐਸ ਭੁੱਲਰ

ਪੰਜਾਬ ਦੀ ਕਾਂਗਰਸ ਨੂੰ ਚਲਾਉਣਾ ਕਿਸੇ ਇੱਕ ਵਿਅਕਤੀ ਦੇ ਵੱਸ ਦਾ ਰੋਗ ਨਹੀਂ, ਆ ਰਹੀਆਂ ਪਾਰਲੀਮੈਂਟ ਦੀਆਂ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਵਾਸਤੇ ਸਮੂਹਿਕ ਲੀਡਰਸਿਪ ਦੀ ਸਰਗਰਮ ਸਮੂਲੀਅਤ ਜਰੂਰੀ ਹੈ। ਇਹ ਪ੍ਰਗਟਾਵਾ ਕੁਲ ਹਿੰਦ ਕਾਂਗਰਸ ਕਮੇਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੇਰ ਸਾਮ ਭੁੱਚੋ ਕਲਾਂ ਵਿਖੇ ਕੀਤਾ।

        ਡੇਰਾ ਰੂਮੀ ਵਿਖੇ ਅਕੀਦਤ ਭੇਂਟ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਜਿੱਥੇ ਲੋਕਾਂ ਵਿੱਚ ਅਕਾਲੀ ਭਾਜਪਾ ਗੱਠਜੋੜ ਵਿਰੁੱਧ ਵਿਆਪਕ ਬੇਚੈਨੀ ਪੱਸਰੀ ਹੋਈ ਹੈ, ਉ¤ਥੇ ਕਾਂਗਰਸੀ ਵਰਕਰਾਂ ਦੇ ਹੌਸਲੇ ਬੁ¦ਦ ਹਨ। ਇਹ ਪੁੱਛਣ ਤੇ ਕਿ ਕੀ ਉਹ ਵਿਕਾਸ ਯਾਤਰਾ ਦੀ ਤਰਜ ਤੇ ਇੱਕ ਵਾਰ ਮੁੜ ਪੰਜਾਬ ਦਾ ਸੜਕੀ ਦੌਰਾ ਸੁਰੂ ਕਰਨਗੇ, ਹਾਂ ਵਿੱਚ ਉਤਰ ਦਿੰਦਿਆਂ ਉਹਨਾਂ ਕਿਹਾ ਕਿ ਪਾਰਲੀਮੈਂਟ ਦੀਆਂ ਚੋਣਾਂ ਜਿੱਤਣ ਲਈ ਅਜਿਹਾ ਕਰਨਾ ਜਰੂਰੀ ਹੈ। ਉਹਨਾਂ ਦੇ ਰੌਂਅ ਤੋਂ ਇਉਂ ਪ੍ਰਤੀਤ ਹੁੰਦਾ ਸੀ, ਜਿਵੇਂ ਹਾਈਕਮਾਂਡ ਉਹਨਾਂ ਨੂੰ ਲੋਕ ਸਭਾ ਚੋਣ ਲਈ ਕੋਈ ਵੱਡੀ ਜੁਮੇਵਾਰੀ ਸੌਂਪਣ ਦਾ ਇਸਾਰਾ ਦੇ ਚੁੱਕੀ ਹੈ।

        ਇੱਕ ਹੋਰ ਸੁਆਲ ਦੇ ਜਵਾਬ ਵਿੱਚ ਪ੍ਰਦੇਸ ਕਾਂਗਰਸ ਕਮੇਟੀ ਵਿਚਲੀ ਧੜੇਬਾਜੀ ਤੋਂ ਇਨਕਾਰ ਕਰਦਿਆਂ ਕੈਪਟਨ ਸਿੰਘ ਨੇ ਦਾਅਵਾ ਕੀਤਾ ਕਿ ਸਮੁੱਚੀ ਪਾਰਟੀ ਇੱਕਮੁੱਠ ਹੈ। ਸਮੂਹਿਕ ਲੀਡਰਸਿਪ ਤੇ ਜੋਰ ਦਿੰਦਿਆਂ ਉਹਨਾਂ ਕਿਹਾ ਕਿ ਰਾਜ ਦੀ ਕਾਂਗਰਸ ਨੂੰ ਚਲਾਉਣਾ ਕਿਸੇ ਇੱਕ ਵਿਅਕਤੀ ਦੇ ਵੱਸ ਦਾ ਰੋਗ ਨਹੀਂ। ਪਾਰਲੀਮੈਂਟ ਦੀਆਂ ਚੋਣਾਂ ਜਿੱਤਣ ਵਾਸਤੇ ਸਾਰੇ ਹੀ ਆਗੂਆਂ ਨੂੰ ਸਰਗਰਮ ਭੂਮਿਕਾ ਨਿਭਾਉਣੀ ਪਵੇਗੀ। ਇਹ ਪੁੱਛਣ ਤੇ ਕਿ ਕਾਂਗਰਸ ਤੇਰਾਂ ਚੋਂ ਕਿੰਨੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ, ਉਹਨਾਂ ਕਿਹਾ ਕਿ ਹਾਲ ਦੀ ਘੜੀ ਕੁਝ ਨਹੀਂ ਕਿਹਾ ਜਾ ਸਕਦਾ, ਸਭ ਕੁੱਝ ਪਾਰਟੀ ਏਕਤਾ ਤੇ ਨਿਰਭਰ ਹੈ।

        ਸੂਬਾ ਪ੍ਰਧਾਨ ਸ੍ਰ: ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਵੱਲੋਂ ਅਲੱਗ ਅਲੱਗ ਕੀਤੀ ਜਾ ਰਹੀ ਸਰਗਰਮੀ ਬਾਰੇ ਪੁੱਛਣ ਤੇ ਕੈਪਟਨ ਸਿੰਘ ਨੇ ਕਿਹਾ ਕਿ ਪ੍ਰਦੇਸ ਕਾਂਗਰਸ ਆਪਣੇ ਪੱਧਰ ਤੇ ਰੈਲੀਆਂ ਦੀ ਮੁਹਿੰਮ ਚਲਾ ਰਹੀ ਹੈ ਜਦ ਕਿ ਉਹ ਪਾਰਟੀ ਵਰਕਰਾਂ ਨੂੰ ਉਤਸਾਹਿਤ ਅਤੇ ਜਥੇਬੰਦ ਕਰਨ ਲਈ ਮੀਟਿੰਗਾਂ ਕਰ ਰਹੇ ਹਨ। ਦੁਆਬਾ ਮਾਝਾ ਅਤੇ ਮਾਲਵਾ ਖਿੱਤੇ ਦੀਆਂ ਮੀਟਿੰਗਾਂ ਤੇ ਪੂਰੀ ਤਸੱਲੀ ਪ੍ਰਗਟ ਕਰਦਿਆਂ ਡੇਰੇ ਦੇ ਵਿਹੜੇ ਵਿੱਚ ਜੁੜੀ ਵੱਡੀ ਭੀੜ ਵੱਲ ਇਸਾਰਾ ਕਰਕੇ ਉਹਨਾਂ ਕਿਹਾ ਕਿ ਇਹਨਾਂ ਕਾਂਗਰਸੀਆਂ ਨੂੰ ਉਹਨਾਂ ਦਾ ਆਪਣੇ ਆਉਣ ਬਾਰੇ ਵੀ ਨਹੀਂ ਸੀ ਦੱਸਿਆ, ਉਤਸ਼ਾਹ ਦਾ ਅੰਦਾਜਾ ਪੱਤਰਕਾਰ ਖ਼ੁਦ ਹੀ ਲਾ ਲੈਣ।

        ਇਸ ਮੌਕੇ ਉਹਨਾਂ ਦੇ ਸਾਬਕਾ ਮੀਡੀਆ ਸਲਾਹਕਾਰ ਸ੍ਰੀ ਭਰਤ ਇੰਦਰ ਸਿੰਘ ਚਹਿਲ, ਧੂਰੀ ਦੇ ਵਿਧਾਇਕ ਅਰਵਿੰਦ ਖੰਨਾ, ਭੁੱਚੋ ਦੇ ਵਿਧਾਇਕ ਅਜੈਬ ਸਿੰਘ ਭੱਟੀ, ਬਰਨਾਲਾ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ ਤੋਂ ਇਲਾਵਾ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ, ਜਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਲਖਵਿੰਦਰ ਸਿੰਘ ਲੱਖਾ, ਬਲਾਕ ਗੋਨਿਆਨਾ ਕਾਂਗਰਸ ਦੇ ਪ੍ਰਧਾਨ ਅਵਤਾਰ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਆਗ ਵੀ ਮੌਜੂਦ ਸਨ।

No comments: