jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 20 October 2013

ਪ੍ਰਗਟ ਹੋਈ ਆਸਾਰਾਮ ਦੀ ਬੇਟੀ : : ਕੋਈ ਲੜਕੀ ਆਪਣੇ ਪਿਤਾ ਕੋਲ ਲੜਕੀਆਂ ਨਹੀਂ ਭੇਜ ਸਕਦੀ –ਭਾਰਤੀ

www.sabblok.blogspot.com
ਸੂਰਤ ਦੀਆਂ ਦੋ ਭੇਣਾਂ ਵੱਲੋਂ ਬਲਾਤਕਾਰ ਦੇ ਕੇਸ ਵਿੱਚ ਹੁਣ ਤੱਕ ਗਾਇਬ ਰਹੀ ਆਸਾਰਾਮ ਦੀ ਬੇਟੀ ਭਾਰਤੀ  ਅਦਾਲਤ ਵਿੱਚ  ਆਗਾਮੀ ਜਮਾਨਤ ਮਿਲਣ ਦੇ asaram-daughterਇੱਕ ਦਿਨ  ਬਾਅਦ   ਅਚਾਨਕ ਮੀਡੀਆ  ਦੇ ਸਾਹਮਣੇ  ਆਈ ।
 ਭਾਰਤੀ ਨੇ ਸੂਰਤ ਦੀਆਂ ਦੋ ਭੇਣਾਂ ਵੱਲੋਂ  ਉਸਦੀ ਮਾਂ  ਅਤੇ ਉਸਦੇ ਬਾਪ ਆਸਾਰਾਮ  ਅਤੇ ਭਾਈ ਨਰਾਇਣ ਸਾਈ ਨੂੰ ਲੜਕੀਆਂ ਸਪਲਾਈ ਕਰਨ ਦੇ ਦੋਸ਼ਾਂ ਨੂੰ ਨਿਰਾਧਾਰ ਦੱਸਿਆ ਹੈ।
 ਇੱਕ ਟੀਵੀ ਚੈਨਲ ਨਾਲ  ਇੰਟਰਵਿਊ ,’ ਤੁਸੀ ਸੋਚ ਕੇ ਦੇਖੋ , ਕੀ ਕੋਈ  ਮਾਂ ਬੇਟੀ  ਆਪਣੇ ਬਾਪ ਅਤੇ ਭਾਈ  ਦੇ ਲਈ ਅਜਿਹਾ ਕਰੇਗੀ ?
 ਗੱਲਬਾਤ ਦੇ ਦੌਰਾਨ  ਉਹ ਆਸਾਰਾਮ ਬਾਪੂ ਤੋਂ ਕਿਨਾਰਾ ਕਰਦੀ ਨਜ਼ਰ ਆਈ ।
  ਭਾਰਤੀ ਨੇ ਕਿਹਾ  ਸੂਰਤ ਦੀਆਂ  ਭੈਣਾਂ ਵੱਲੋਂ ਲਾਏ ਬਲਾਤਕਾਰ ਦੇ ਦੋਸ਼ ਝੂਠੇ ਹਨ  । ਉਹਨਾਂ ਕਿਹਾ ਉਹ ਇਹਨਾ ਦੋਸ਼ਾਂ ਤੋਂ  ਹੈਰਾਨ ਹੈ। ਆਸ਼ਰਮ ਵਿੱਚ ਆ ਕੇ  ਤਾਂ ਚਰਿੱਤਰ ਦਾ ਨਿਰਮਾਣ ਹੁੰਦਾ ਹੈ ਫਿਰ ਇਸ ਤਰ੍ਹਾਂ ਦੇ ਕਿੱਤੇ ਕਿਵੇਂ ਹੋ ਸਕਦੇ ਹਨ । 
ਜਦੋਂ ਉਸਨੂੰ ਪੁੱਛਿਆ ਗਿਆ ਕਿ ਕੀ ਹੁਣ ਭਗਤ ਤੁਹਾਡੇ ਤੋਂ ਦੂਰ ਹੋ ਜਾਣਗੇ , ਤਾਂ ਉਹਨਾ ਕਿਹਾ ਕਿ ਇਹਨਾਂ ਦੋਸ਼ਾਂ ਨਾਲ  ਬਾਬਾ ਦੇ ਭਗਤਾਂ ਤੇ ਕੋਈ ਅਸਰ ਹੋਣ ਵਾਲਾ ਨਹੀਂ । ਬਾਬਾ ਦਾ ਪੰਜ ਕਰੋੜ ਭਗਤਾਂ ਦਾ ਪਰਿਵਾਰ ਹੈ।  20-25 ਲੋਕਾਂ ਦੇ ਕਹਿਣਾ ਨਾਲ ਕੋਈ ਫਰਕ ਨਹੀਂ ਪੈਣ ਵਾਲਾ ।
 ਭਾਰਤੀ ਇਸ ਮਾਮਲੇ ਵਿੱਚ ਫਸੇ ਆਪਣੇ ਬਾਪ  ਨਾਲੋਂ ਕਿਨਾਰਾ ਕਰਦੀ ਵੀ ਨਜ਼ਰ ਆਈ । ਉਹਨੇ ਕਿਹਾ ਮੇਰਾ ਅਲੱਗ ਵਜੂਦ ਹੈ। ਮੈਂ ਬਹੁਤ ਸਾਲਾਂ ਤੋਂ  ਆਸ਼ਰਮ ਦੀ ਮੈਨੇਜਮੈਂਟ ਤੋਂ ਦੂਰ ਹਾਂ। ਇਸ ਮਾਮਲੇ ਵਿੱਚ ਮੇਰਾ ਨਾਮ ਆਸਾਰਾਮ ਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ । ਮੇਰੀ ਪਹਿਚਾਣ ਬਾਬਾ ਤੋਂ ਅਲੱਗ ਹੈ ।ਅੱਜ ਮੈਂ ਜੋ ਕੁਝ ਵੀ ਹਾਂ , ਆਪਣੇ ਦਮ ਤੇ ਹਾਂ। ਮੈਂ ਕਦੇ ਆਸਾਰਾਮ ਦੇ ਨਾਂਮ ਦਾ ਸਹਾਰਾ ਨਹੀਂ ਲਿਆ ।
  ਜਦੋਂ ਇਹ ਪੁੱਛਿਆ ਗਿਆ ਕਿ ਤੁਸੀ  ਹੁਣ ਤੱਕ ਕਿੱਥੇ ਸੀ ਤਾਂ ਉਸਨੇ ਜਵਾਬ ਦਿੱਤਾ ਕਿ ਮੈਂ  ਕਿਤੇ ਗਾਇਬ ਨਹੀਂ ਹੋਈ ਸੀ। ਮੈਂ ਇਹ ਇੱਥੇ ਹੀ ਸੀ । ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ।  
ਜਦੋਂ  ਪੱਛਿਆ ਕਿ ਆਸਾਰਾਮ ਅਤੇ ਨਰਾਇਣ ਸਾਈ ਉਪਰ ਇਸ ਤਰ੍ਹਾਂ ਦੇ ਦੋਸ਼ ਕਿਉਂ ਲੱਗ ਰਹੇ ਹਨ ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ।
ਜਿ਼ਕਰਯੋਗ ਹੈ ਕਿ ਗੁਜਰਾਤ ਵਿੱਚ ਸੂਰਤ  ਦੀਆਂ ਦੋ ਭੈਣਾਂ ਨੇ ਆਸਾਰਾਮ ਅਤੇ ਉਸਦੇ ਬੇਟੇ ਖਿਲਾਫ਼ ਯੋਨ ਸੋਸ਼ਣ ਦੇ ਦੋਸ਼ ਲਾਏ ਹਨ। ਗੁਜਰਾਤ ਪੁਲੀਸ ਨੇ ਇਸ ਮਾਮਲੇ ਵਿੱਚ ਸਾਜਿਸ਼ ਵਿੱਚ  ਵਿੱਚ ਸ਼ਾਂਮਿਲ ਹੋਣ  ਦੇ ਲਈ   ਆਸਾਰਾਮ ਦੀ ਪਤਨੀ  ਲਕਸ਼ਮੀ ਅਤੇ ਧੀ  ਭਾਰਤੀ ਦੇ ਖਿਲਾਫ਼ ਵੀ ਮਾਮਲਾ ਦਰਜ ਕੀਤਾ ਸੀ । 
 ਹਾਲਾਂਕਿ ,  ਵੀਰਵਾਰ ਨੂੰ ਗਾਂਧੀਨਗਰ ਦੀ ਇੱਕ ਅਦਾਲਤ ਨੇ ਇਸ ਮਾਮਲੇ  ਆਸਾਰਾਮ ਦੀ ਪਤਨੀ ਲਕਸ਼ਮੀ ਅਤੇ ਬੇਟੀ  ਭਾਰਤੀ ਨੂੰ ਜਮਾਨਤ ਮਿਲ ਗਈ ਸੀ  ।
 ਦੂਜੇ ਪਾਸੇ  ਆਸਾਰਾਮ ਨੇ ਇਸ ਵੀਰਵਾਰ ਨੂੰ ਇਹ ਕਬੂਲ ਕੀਤਾ ਕਿ ਉਸਨੇ ਪੀੜਤ ਕੁੜੀ ਦੇ ਸ਼ਰੀਰ  ਤੇ ਹੱਥ ਫੇਰ ਕੇ ਮੰਤਰ ਪੜ੍ਹੇ ਸੀ ।  
 ਅਹਿਮਦਾਬਾਦ ਪੁਲੀਸ ਨੇ  ਆਸਾਰਾਮ ਅਤੇ ਪੀੜਤ ਕੁੜੀ  ਨੂੰ ਸਾਹਮਣੇ ਬਿਨਾ ਕੇ ਪੁੱਛਗਿੱਛ  ਕੀਤੀ ।

No comments: