www.sabblok.blogspot.com
ਯੂਥ ਕਾਂਗਰਸੀਆਂ ਵੱਲੋਂ ਐਸ.ਐਮ.ਓ. ਅਤੇ ਐਸ.ਡੀ.ਐਮ. ਨੂੰ ਮੰਗ ਪੱਤਰ
ਜਗਰਾਉਂ 31 ਅਕਤੂਬਰ (ਹਰਵਿੰਦਰ ਸਿੰਘ ਸੱਗੂ )- ਸਥਾਨਕ ਨਗਰ ਵਿੱਚ ਮੌਸਮ 'ਚ ਤਬਦੀਲੀ ਕਾਰਨ ਡੇਂਗੂ ਵਰਗੀਆਂ ਕਈ ਪ੍ਰਕਾਰ ਦੀਆ ਭਿਆਨਕ ਬਿਮਾਰੀਆਂ ਨੇ ਹਜਾਰਾਂ ਲੋਕ ਆਪਣੀ ਲਪੇਟ 'ਚ ਲਏ ਹੋਏ ਹਨ । ਪੀੜ੍ਹਤਾਂ ਵੱਲੋਂ ਡਾਕਟਰੀ ਸਲਾਹ ਮੁਤਾਬਿਕ ਬਲੱਡ ਟੈਸਟ ਕਰਾਉਣ ਲਈ ਕਿਹਾ ਜਾਂਦਾ ਹੈ ਜੋ ਕਿ ਸ਼ਹਿਰ ਦੇ ਪ੍ਰਾਈਵੇਟ ਲੈਬਾਰਟਰੀਆਂ 'ਚ ਜਾਣ ਲਈ ਮਜਬੂਰ ਹੁੰਦੇ ਹਨ । ਇਨਾਂ ਗੱਲਾਂ ਦਾ ਫਾਇਦਾ ਉਠਾਉਂਦਿਆਂ ਉਕਤ ਲੈਬਾਰਟਰੀਆਂ ਆਪਣੀਆਂ ਮਨਚਾਹੀਆਂ ਫੀਸਾਂ ਨਿਰਧਾਰਿਤ ਕਰਕੇ ਪੀੜਤਾਂ ਦੀ ਲੁੱਟ ਕਰਦੇ ਹਨ, ਜਿਨਾਂ 'ਚ ਸ਼ਹਿਰ ਦੀ ਮਸ਼ਹੂਰ ਲੈਬਾਰਟਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਉਕਤ ਮਾਮਲੇ ਨੂੰ ਲੈ ਕੇ ਅੱਜ ਸਥਾਨਕ ਸਿਵਲ ਹਸਪਤਾਲ ਦੇ ਐਸ.ਐਮ.ਓ. ਕਰਮਜੀਤ ਗੋਇਲ ਅਤੇ ਐਸ.ਡੀ.ਐਮ. ਜਗਰਾਉਂ ਕੋਲ ਯੂਥ ਕਾਂਗਰਸੀਆਂ ਦਾ ਇੱਕ ਗਰੁੱਪ ਮਨਜਿੰਦਰ ਸਿੰਘ ਡੱਲਾ ਪ੍ਰਧਾਨ ਯੂਥ ਕਾਂਗਰਸ ਅਤੇ ਪੰਜਾਬ ਯੂਥ ਕਾਂਗਰਸ ਦੇ ਡੈਲੀਗੇਟ ਸਾਜਨ ਮਲਹੋਤਰਾ ਦੀ ਅਗਵਾਈ ਹੇਠ ਪ੍ਰਾਈਵੇਟ ਲੈਬਾਰਟਰੀਆਂ ਵੱਲੋਂ ਬਲੱਡ ਟੈਸਟ ਕਰਨ ਤੇ ਕੀਤੀ ਜਾ ਰਹੀ ਨਜਾਇਜ ਵਸੂਲੀ ਦੇ ਖਿਲਾਫ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਸ਼ਹਿਰ ਦੀਆਂ ਪ੍ਰਾਈਵੇਟ ਲੈਬਾਰਟਰੀਆਂ ਬਲੱਡ ਟੈਸਟ ਕਰਨ ਦਾ ਆਮ ਲੋਕਾਂ ਕੋਲੋ ਸਰਕਾਰੀ ਰੇਟ ਨਾਲੋਂ 300 ਤੋਂ 350 ਰੁਪਏ ਜਿਆਦਾ ਵਸੂਲ ਕਰ ਰਹੀਆ ਹਨ ਜਦ ਕਿ ਸਰਕਾਰੀ ਰੇਟ 70 ਤੋਂ 90 ਰੁਪਏ ਹੈ । ਸਾਜਨ ਅਤੇ ਡੱਲਾ ਨੇ ਕਿਹਾ ਕਿ ਗਰੀਬ ਆਦਮੀ ਅਗਰ ਡਾਕਟਰ ਨੂੰ ਘੱਟ ਰੇਟ ਕਰਨ ਲਈ ਕਹਿੰਦਾ ਹੈ ਤੇ ਡਾਕਟਰ ਘੱਟ ਰੇਟ ਕਰਨ ਦੀ ਬਜਾਏ ਉਨ੍ਹਾਂ ਦੇ ਗਲ ਪੈਦੇ ਹਨ ਅਤੇ ਕਈ ਲੋਕ ਤਾਂ ਟੈਸਟ ਕਰਵਾਏ ਬਿਨ੍ਹਾਂ ਹੀ ਆਪਣੇ-ਆਪਣੇ ਘਰਾਂ ਨੂੰ ਵਾਪਸ ਆ ਜਾਂਦੇ ਹਨ । ਉਨ੍ਹਾਂ ਕਿਹਾ ਕਿ ਗਰੀਬ ਆਦਮੀ ਜਿਸਦੀ ਦਿਹਾੜੀ 200 ਤੋਂ 300 ਰੁਪਏ ਹੈ । ਉਹ ਆਪਣੀ ਦੋ ਦਿਹਾੜੀਆਂ ਦੀ ਪੂੰਜੀ ਇਕੱਲੇ ਬਲੱਡ ਟੈਸਟ ਤੇ ਡਾਕਟਰਾਂ ਨੂੰ ਦੇ ਜਾਂਦਾ ਹੈ । ਉਪਰੋਂ ਦਵਾਈਆਂ ਦਾ ਖਰਚ, ਡਾਕਟਰੀ ਫੀਸ ਆਦਿ ਨਾ-ਝੱਲਣਯੋਗ ਹਨ । ਉਨਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਜਗਰਾਉਂ ਹਸਪਤਾਲ ਪ੍ਰਸ਼ਾਸਨ ਇਨਾਂ ਲੈਬਾਰਟਰੀ ਮਾਲਕਾਂ ਵੱਲੋਂ ਕੀਤੀ ਜਾਂਦੀ ਨਜਾਇਜ ਵਸੂਲੀ ਤੇ ਨੱਥ ਨਹੀਂ ਪਾਉਣਗੇ ਤਾਂ ਯੂਥ ਕਾਂਗਰਸੀ ਇਸ ਦੇ ਵਿਰੋਧ 'ਚ ਆਪਣਾ ਪ੍ਰਦਰਸ਼ਨ ਜਾਰੀ ਰੱਖੇਗੀ । ਉਕਤ ਜੱਥੇਬੰਦੀ ਐਸ.ਐਮ.ਓ. ਨੂੰ ਮਿਲਣ ਲਈ ਤਕਰੀਬਨ ਤਿੰਨ ਘੰਟੇ ਇੰਤਜਾਰ ਕਰਨਾ ਪਿਆ ਕਿਉਂਕਿ ਐਸ.ਐਮ.ਓ. ਗੋਇਲ ਰੋਜ ਦੀ ਤਰ੍ਹਾਂ ਲੇਟ ਸਨ । ਜਦੋਂ ਡੈਲੀਗੇਟ ਸਾਜਨ ਮਲਹੋਤਰਾ ਨੇ ਐਸ.ਐਮ.ਓ. ਦੇ ਲੇਟ ਆਉਣ ਸਬੰਧੀ ਸਿਵਲ ਸਰਜਨ ਲੁਧਿਆਣਾ ਡਾ. ਬੱਤਾ ਨੂੰ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਆਪਣਾ ਮੰਗ ਪੱਤਰ ਡਾ. ਅਰੁਨ ਗੁਪਤਾ ਨੂੰ ਦੇ ਦੇਣ । ਯੂਥ ਕਾਂਗਰਸੀਆਂ ਨੇ ਐਸ.ਐਮ.ਓ. ਦੇ ਲੇਟ ਆਉਣ ਤੇ ਨਰਾਜਗੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਹਸਪਤਾਲ ਕਿਵੇਂ ਚੱਲੇਗੇ ਜਿਸ ਦਾ ਮੁਖੀ ਹੀ ਆਪਣੀ ਡਿਊਟੀ ਤੇ ਲੇਟ ਆਵੇ । ਪਰ ਐਸ.ਐਮ.ਓ ਦੁਆਰਾ ਸੰਪਰਕ ਕਰਨ ਤੇ ਉਨਾਂ ਨੇ ਆਪਣੇ ਆਪ ਨੂੰ ਕੋਰਟ 'ਚ ਆਪਣਾ ਨਿੱਜੀ ਕੰਮ ਕਰਦਿਆਂ ਦੱਸਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਟੀਨੂ ਮਲਹੋਤਰਾ, ਸੰਜੀਵ ਕੁਮਾਰ ਗੁੱਜਰ, ਅਰਸ਼ਦੀਪ ਸਿੰਘ, ਅਨੰਦ ਸ਼ਰਮਾ, ਭਗਵੰਤ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਯਾਦਵੀਰ ਸਿੰਘ, ਸਿਮਰਦੀਪ ਸਿੰਘ, ਵਿੱਕੀ ਕੁਮਾਰ, ਮੰਨੂੰ ਚੀਮਾ, ਪ੍ਰੀਤ ਢਿੱਲੋ, ਰਿੱਕੀ ਕੁਮਾਰ, ਅਵੀਨਾਵ ਸੱਘਰ, ਸੁੰਘਮ ਸ਼ਰਮਾ, ਅਭੀਸ਼ੇਕ ਕੁਮਾਰ, ਮਨਦੀਪ ਧਾਲੀਵਾਲ, ਆਰੁਨ ਗੁਪਤਾ ਆਦਿ ਹਾਜਰ ਸਨ ।

No comments:
Post a Comment