jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 26 October 2013

ਅਜੋਕੀਆਂ ਚੁਣੌਤੀਆਂ ਕਬੂਲਣ ਦਾ ਹੋਕਾ ਦੇਵੇਗਾ ਮੇਲਾ ਗ਼ਦਰ ਸ਼ਤਾਬਦੀ ਦਾ

www.sabblok.blogspot.com

ਜਲੰਧਰ, 26 ਅਕਤੂਬਰ :     ਗ਼ਦਰ ਪਾਰਟੀ ਦੀ ਸਥਾਪਨਾ ਤੋਂ ਸੌ ਵਰੇ• ਬੀਤ ਜਾਣ ਮਗਰੋਂ ਵੀ ਸਾਮਰਾਜੀ ਮੱਕੜਜਾਲ, ਜਾਗੀਰੂ ਜਕੜ, ਕਾਰਪੋਰੇਟ ਘਰਾਣਿਆਂ ਦੇ ਨਿੱਤ ਫੈਲਦੇ ਪੰਜੇ, ਸਮਾਜਕ ਵਿਤਕਰੇਬਾਜ਼ੀ, ਅਨਿਆਂ, ਜਾਤ ਪਾਤ, ਜ਼ਬਰ-ਜ਼ੁਲਮ ਦੇ ਟੁੱਟਦੇ ਪਹਾੜਾਂ ਨੂੰ ਭਾਰਤੀ ਲੋਕਾਂ ਦੇ ਸਿਰਾਂ ਤੋਂ ਵਗਾਹ ਮਾਰਨ ਲਈ ਉੱਠ ਖੜੇ• ਹੋਣ ਦਾ ਸੱਦਾ ਦੇਵੇਗਾ 'ਮੇਲਾ ਗ਼ਦਰ ਸ਼ਤਾਬਦੀ ਦਾ'।
ਦੇਸ਼ ਭਗਤ ਯਾਦਗਾਰ ਹਾਲ ਅੰਦਰ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕਰਦਿਆਂ ਕਿਹਾ ਕਿ ਪਰੰਪਰਾਗਤ ਤੌਰ 'ਤੇ ਉਹ ਸੌਂਵੀ ਵਰੇ•ਗੰਢ ਨਹੀਂ ਮਨਾ ਰਹੇ ਨਾ ਹੀ ਨਿਸ਼ਕਾਮ ਸੇਵਕ, ਕੁਰਬਾਨੀ ਦੇ ਪੁੰਜ, ਗ਼ਦਰੀ ਇਨਕਲਾਬੀਆਂ ਨੂੰ 'ਮਹਿਜ਼ ਯਾਦ' ਕਰਨ ਦੀ ਕੋਈ ਭੁੱਖ-ਪਿਆਸ ਸੀ।  ਗ਼ਦਰ ਸ਼ਤਾਬਦੀ ਦਾ ਮੇਲਾ, ਨਗਾਰੇ ਚੋਟ ਲਗਾਕੇ ਇਹ ਕਹਿਣ ਜਾ ਰਿਹਾ ਹੈ ਕਿ ਸਾਡੇ ਮੁਲਕ ਦੇ ਵੰਨ-ਸੁਵੰਨੇ ਹਾਕਮ ਜੋ ਮਰਜ਼ੀ ਜੁਗਤਾਂ ਲੜਾਉਂਦੇ ਰਹਿਣ, ਗ਼ਦਰ ਪਾਰਟੀ ਦੇ ਇਤਿਹਾਸ, ਪ੍ਰੋਗਰਾਮ, ਉਸਦੇ ਆਦਰਸ਼ਾਂ ਨੂੰ ਗ੍ਰਹਿਣ ਕਰਕੇ, ਸਦੀਆਂ ਦੇ ਦਰੜੇ ਭਾਰਤੀ ਲੋਕ ਗ਼ਦਰੀਆਂ ਦੇ ਸੁਪਨਿਆਂ ਦੀ ਆਜ਼ਾਦੀ ਅਤੇ ਇਸਦੀ ਅਗਲੀ ਕੜੀ ਸਾਂਝੀਵਾਲਤਾ ਵਾਲਾ ਰਾਜ ਅਤੇ ਸਮਾਜ ਬਣਾਉਣ ਲਈ ਲੋਕ-ਸੰਗਰਾਮ ਜਾਰੀ ਰੱਖਣਗੇ।
ਪ੍ਰੈਸ ਕਾਨਫਰੰਸ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਉਪ ਪ੍ਰਧਾਨ ਅਤੇ ਗ਼ਦਰ ਸ਼ਤਾਬਦੀ ਕਮੇਟੀ ਦੇ ਕੋਆਰਡੀਨੇਟਰ ਨੌਨਿਹਾਲ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਗ਼ਦਰ ਸ਼ਤਾਬਦੀ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ ਨੇ ਸੰਬੋਧਨ ਕੀਤਾ।
ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਕਿਹਾ ਕਿ 'ਮੇਲਾ ਗ਼ਦਰ ਸ਼ਤਾਬਦੀ ਦਾ' ਇਤਿਹਾਸ ਦੀ ਮੁੜ-ਸੁਰਜੀਤੀ, ਮੁਲਅੰਕਣ ਅਤੇ ਪੁਨਰ ਮੁਲਅੰਕਣ ਦਾ ਸਬੱਬ ਬਣਕੇ ਇਤਿਹਾਸਕ ਭੂਮਿਕਾ ਨਿਭਾ ਰਿਹਾ ਹੈ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਿਹਾ ਕਿ ਗ਼ਦਰ ਸ਼ਤਾਬਦੀ ਮੇਲਾ ਮਨਾਉਣ ਦਾ ਸਾਡਾ ਸੁਚੇਤ ਮਕਸਦ ਹੈ ਕਿ ਜਦੋਂ ਉਹ ਸਾਰੇ ਮੁੱਦੇ ਅਜੇ ਜਿਉਂ ਦੇ ਤਿਉਂ ਬਰਕਰਾਰ ਹਨ ਜਿਹੜੇ 100 ਵਰੇ• ਪਹਿਲਾਂ ਸਾਡੇ ਪੂਰਵਜਾਂ ਦੇ ਸਾਹਮਣੇ ਸਨ ਤਾਂ ਅਸੀਂ ਇਸ ਇਤਿਹਾਸਕ ਮੌਕੇ ਤੇ ਮੁੜ ਗ਼ਦਰੀ ਗੂੰਜਾ ਪਾਉਣ ਲਈ ਲੋਕਾਂ ਨੂੰ ਸੂਝਵਾਨ, ਚੇਤਨ ਅਤੇ ਸੰਘਰਸ਼ਸ਼ੀਲ ਬਣਾਉਣ ਦਾ ਕਾਰਜ਼ ਨਿਭਾ ਰਹੇ ਹਾਂ।  ਕਰਜ਼ੇ, ਖੁਦਕੁਸ਼ੀਆਂ, ਬੇਰੁਜ਼ਗਾਰੀ, ਨਸ਼ਿਆਂ, ਗੰਦੇ ਸਭਿਆਚਾਰ ਦੇ ਭੰਨੇ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਦਾ ਯਤਨ ਕਰ ਰਹੇ ਹਾਂ।

ਉਪ-ਪ੍ਰਧਾਨ ਨੌਨਿਹਾਲ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਇਤਿਹਾਸ ਮੌਕੇ 'ਤੇ ਸਾਡੀ ਕਮੇਟੀ ਆਪਣੀ ਲਾਇਬਰੇਰੀ ਨੂੰ ਜਿਲਦਬੰਦੀ ਅਤੇ ਡਿਜ਼ੀਟਲ ਰੂਪ ਵਿਚ ਨਵਾਂ ਮੁਹਾਂਦਰਾ ਦੇ ਰਹੀ ਹੈ।  ਸਾਡੀ ਲਾਇਬਰੇਰੀ 'ਚ ਨਵੇਂ ਖੋਜ਼ਕਾਰ ਅਤੇ ਉੱਘੇ ਵਿਦਵਾਨ ਜੁੜਨ ਲੱਗੇ ਹਨ।  ਉਹਨਾਂ ਕਿਹਾ ਕਿ 2008 ਤੋਂ ਮੇਲਿਆਂ ਦੀ ਲੜੀ ਗ਼ਦਰ ਸ਼ਤਾਬਦੀ ਨੂੰ ਸਮਰਪਤ ਕੀਤੀ ਗਈ ਸੀ, ਹੁਣ ਮੇਲਾ ਗ਼ਦਰ ਸ਼ਤਾਬਦੀ ਦਾ ਸਿਖਰਾਂ ਛੋਹੇਗਾ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ 28 ਅਕਤੂਬਰ ਤੋਂ ਸ਼ੁਰੂ ਹੋ ਕੇ ਬੁਲੰਦੀਆਂ ਛੋਹਣ ਵਾਲੇ ਮੇਲੇ ਦੇ ਸਿਖਰ 'ਤੇ 1 ਨਵੰਬਰ 10 ਵਜੇ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਅਤੇ ਕਾਮਰੇਡ ਚੈਨ ਸਿੰਘ ਚੈਨ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।  ਦੋਵੇਂ ਬਜ਼ੁਰਗ ਟਰੱਸਟੀ ਆਪਣੇ ਸੰਬੋਧਨ 'ਚ ਗ਼ਦਰੀ ਸੰਗਰਾਮ ਜਾਰੀ ਰੱਖਣ ਦਾ ਪੈਗ਼ਾਮ ਦੇਣਗੇ ਤਾਂ ਜੋ ਦੇਸੀ ਅਤੇ ਬਦੇਸੀ ਹਰ ਤਰ•ਾਂ ਦੀ ਗ਼ੁਲਾਮੀ ਤੋਂ ਲੋਕਾਂ ਨੂੰ ਮੁਕਤ ਕਰਾਕੇ ਨਵੇਂ ਭਾਰਤ ਦੀ ਸਿਰਜਣਾ ਕੀਤੀ ਜਾ ਸਕੇ।

ਝੰਡੇ ਦੀ ਰਸਮ ਮੌਕੇ ਹੀ ਅਮੋਲਕ ਸਿੰਘ ਦਾ ਲਿਖਿਆ ਗੀਤ-ਨਾਟ ਰੂਪੀ ਝੰਡੇ ਦਾ ਗੀਤ 'ਨਵੇਂ ਯੁੱਗ ਦਾ ਗੀਤ' 100 ਲੜਕੇ ਅਤੇ ਲੜਕੀਆਂ ਪੇਸ਼ ਕਰਨਗੇ।  ਇਸ ਗੀਤ ਦੀ ਨਿਰਦੇਸ਼ਨਾ ਹਰਵਿੰਦਰ ਦੀਵਾਨਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਰੁਪਿੰਦਰ ਰਾਜੂ ਕਰਨਗੇ।  ਜਨਰਲ ਸਕੱਤਰ ਡਾ. ਰਘਬੀਰ ਕੌਰ, ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਤੋਂ ਇਲਾਵਾ ਪ੍ਰੋ. ਵਰਿਆਮ ਸਿੰਘ ਸੰਧੂ ਅਤੇ ਡਾ. ਪਰਮਿੰਦਰ ਸਿੰਘ ਕਮੇਟੀ ਦੀ ਤਰਫੋਂ ਸੰਬੋਧਨ ਕਰਨਗੇ।  ਲਘੂ ਨਾਟਕ, ਗੀਤ, ਸੰਗੀਤ, ਕਵੀਸ਼ਰੀ ਅਤੇ ਢਾਡੀ ਰੰਗ ਹੋਵੇਗਾ।
ਪਹਿਲੀ ਨਵੰਬਰ ਹੀ ਸ਼ਾਮ ਠੀਕ 3 ਵਜੇ ਜਲੰਧਰ ਸ਼ਹਿਰ ਅੰਦਰ 'ਗ਼ਦਰ ਸ਼ਤਾਬਦੀ ਮਾਰਚ' ਹੋਵੇਗਾ ਜੋ ਸ਼ਹੀਦ ਭਗਤ ਸਿੰਘ ਚੌਂਕ ਪਹੁੰਚਕੇ ਸ਼ਾਸਤਰੀ ਮਾਰਕੀਟ ਚੌਂਕ ਰਾਹੀਂ ਵਾਪਸ ਯਾਦਗਾਰ ਹਾਲ ਆਏਗਾ।  ਰਾਹ ਵਿੱਚ ਹਿੰਦ ਸਮਾਚਾਰ ਅਤੇ ਅਜੀਤ ਪ੍ਰਕਾਸ਼ਨ ਵੱਲੋਂ ਪਾਣੀ ਦੀ ਛਬੀਲ ਲਾਈ ਜਾਏਗੀ।
ਸ਼ਾਮ ਠੀਕ 6:30 ਵਜੇ ਸ਼ਰਧਾਂਜ਼ਲੀਆਂ ਭੇਂਟ ਕਰਨ ਨਾਲ ਨਾਟਕਾਂ ਅਤੇ ਗੀਤਾਂ ਭਰੀ ਰਾਤ ਦਾ ਆਗਾਜ਼ ਹੋਵੇਗਾ।  ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਜਗਰੂਪ ਅਤੇ ਅਜਮੇਰ ਸਿੰਘ ਸ਼ਰਧਾਂਜ਼ਲੀ ਭੇਂਟ ਕਰਨਗੇ।
ਕੇਵਲ ਧਾਲੀਵਾਲ ਦੇ ਲਿਖੇ ਅਤੇ ਨਿਰਦੇਸ਼ਤ ਨਾਟਕ 'ਅੱਗ ਸਮੁੰਦਰਾਂ 'ਚ ਤਾਰੀਆਂ ਲਾਉਂਦੀ ਰਹੀ' ਮੰਚ ਰੰਗ ਮੰਚ ਅੰਮ੍ਰਿਤਸਰ ਵੱਲੋਂ ਮੰਚਣ ਨਾਲ ਨਾਟਕਾਂ ਦੀ ਰਾਤ ਦੀ ਲੜੀ ਆਰੰਭ ਹੋਏਗੀ।
ਡਾ. ਸਾਹਿਬ ਸਿੰਘ ਦੀ ਕਲਮ ਤੋਂ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ 'ਚੌਮੁਖੀਆ', ਅਦਾਕਾਰ ਮੰਚ ਮੁਹਾਲੀ ਅਤੇ ਅਨੀਤਾ ਸ਼ਬਦੀਸ਼ ਦੀ ਰਚਨਾ ਅਤੇ ਨਿਰਦੇਸ਼ਨਾ 'ਚ 'ਨਟੀ ਵਿਨੋਦਨੀ' ਸੁਚੇਤਕ ਰੰਗ ਮੰਚ ਮੁਹਾਲੀ, ਦੇਵਿੰਦਰ ਗਿੱਲ ਦੇ ਲਿਖੇ ਮਾਇਆ ਜਾਲ ਤੋਂ ਪ੍ਰੇਰਤ ਹੋ ਕੇ ਡਾ. ਅਕੁੰਰ ਸ਼ਰਮਾ ਦੀ ਰਚਨਾ ਅਤੇ ਨਿਰਦੇਸ਼ਨਾ 'ਚ ਹੋਏਗਾ ਨਾਟਕ 'ਮੱਕੜ ਜਾਲ ਤੋਂ ਪਾਰ' ਅਤੇ ਪ੍ਰੋ. ਅਜਮੇਰ ਸਿੰਘ ਔਲਖ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ 'ਤੂੰ ਚਰਖਾ ਘੂਕਦਾ ਰੱਖ ਜਿੰਦੇ' ਪੇਸ਼ ਕੀਤੇ ਜਾਣਗੇ

1 ਨਵੰਬਰ ਦਿਨ ਰਾਤ ਦੇ ਸਿਖਰ ਸਮਾਗਮਾਂ 'ਚ ਦੇਸ ਰਾਜ ਛਾਜਲੀ, ਗੁਰਮੁਖ ਸਿੰਘ ਐਮ.ਏ., ਅਮਰਜੀਤ ਪ੍ਰਦੇਸੀ, ਸਵਰਨ ਰਸੂਲਪੁਰੀ, ਕੰਵਰ ਬਹਾਰ, ਨਵਦੀਪ ਧੌਲਾ, ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਲਾਕਾਰ, ਇਕਬਾਲ ਉਦਾਸੀ ਅਮਰਿਤਪਾਲ ਬਠਿੰਡਾ ਅਤੇ ਲਘੂ ਨਾਟਕ 'ਚ ਨੀਰਜ਼ ਕੌਸ਼ਿਕ ਕਲਾ ਕਿਰਤਾਂ ਪੇਸ਼ ਕਰਨਗੇ।
ਇਸ ਤੋਂ ਪਹਿਲੇ ਪੰਜ ਦਿਨਾਂ 'ਚ 28 ਅਕਤੂਬਰ 10 ਵਜੇ ਸ਼ਮਾਂ ਰੌਸ਼ਨ ਉਪਰੰਤ ਗਾਇਨ ਮੁਕਾਬਲਾ, ਸ਼ਾਮ ਨੂੰ ਕੋਰਿਓਗਰਾਫੀਆਂ ਹੋਣਗੀਆਂ।  29 ਅਕਤੂਰ ਸੈਮੀਨਾਰ ਦੋ ਸੈਸ਼ਨ, ਸ਼ਾਮ ਨੂੰ ਢਾਡੀ ਅਤੇ ਕਵੀਸ਼ਰੀ ਰੰਗ, 30 ਅਕਤੂਬਰ ਭਾਸ਼ਣ ਮੁਕਾਬਲਾ (ਲੜਕੇ ਅਤੇ ਲੜਕੀਆਂ), ਬਾਅਦ ਦੁਪਹਿਰ ਔਰਤ ਸਮੱਸਿਆਵਾਂ ਬਾਰੇ ਸੈਮੀਨਾਰ ਜਿਸਦੇ ਮੁੱਖ ਬੁਲਾਰੇ ਪੂਨਮ ਹੋਣਗੇ।  ਸ਼ਾਮ ਨੂੰ ਦਸਤਾਵੇਜ਼ੀ ਫ਼ਿਲਮਾਂ ਹੋਣਗੀਆਂ।  31 ਅਕਤੂਬਰ ਕੁਇਜ਼, ਪੇਂਟਿੰਗ ਮੁਕਾਬਲਾ ਅਤੇ ਕਵੀ ਦਰਬਾਰ ਹੋਏਗਾ।  
ਇਸ ਮੇਲੇ 'ਚ ਪਾਕਿਸਤਾਨ ਤੋਂ ਵੀ ਵਿਸ਼ੇਸ਼ ਡੈਲੀਗੇਸ਼ਨ ਪਹੁੰਚੇਗਾ।  ਮੇਲੇ 'ਚ ਕਨੇਡਾ, ਅਮਰੀਕਾ, ਇੰਗਲੈਂਡ, ਨਿਊਜੀਲੈਂਡ ਆਦਿ ਮੁਲਕਾਂ ਤੋਂ ਵੀ ਡੈਲੀਗੇਟ ਪਹੁੰਚ ਰਹੇ ਹਨ। 

No comments: