jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 28 October 2013

ਲੋਕਾਂ ਨੂੰ ਡਰਾ-ਧਮਕਾ ਕੇ ਬਲੈਕਮੇਲ ਕੀਤਾ ਜਾ ਰਿਹੈ: ਅਮਰਿੰਦਰ ਸਿੰਘ

www.sabblok.blogspot.com
ਲੋਕਾਂ ਨੂੰ ਡਰਾ-ਧਮਕਾ ਕੇ ਬਲੈਕਮੇਲ ਕੀਤਾ ਜਾ ਰਿਹੈ: ਅਮਰਿੰਦਰ ਸਿੰਘਭਵਾਨੀਗੜ੍ਹ, (ਕਾਂਸਲ)-ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ ਵਾਅਦੇ ਪੂਰੇ ਕਰਨ ਦੀ ਥਾਂ ਉਲਟਾ ਸੂਬੇ ਵਿਚ ਪ੍ਰਾਪਰਟੀ ਟੈਕਸ, ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਸਮੇਤ ਹੋਰ ਵੱਖ-ਵੱਖ ਤਰ੍ਹਾਂ ਦੇ ਨਵੇਂ-ਨਵੇਂ ਟੈਕਸ ਲਗਾ ਕੇ ਸੂਬੇ ਦੀ ਜਨਤਾਂ ਉਪਰ ਵਾਧੂ ਬੋਝ ਪਾਏ ਜਾ ਰਹੇ ਹਨ, ਜਿਸ ਕਾਰਨ ਅੱਜ ਪੂਰੇ ਪੰਜਾਬ ਵਿਚ ਹਰ ਪਾਸੇ ਹਰ ਵਰਗ ਵਿਚ ਹਾਹਾਕਾਰ ਮਚੀ ਹੋਈ ਹੈ। ਪਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਇਨ੍ਹਾਂ ਨਾਦਰਸ਼ਾਹੀ ਫਰਮਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਸਥਾਨਕ ਸ਼ਹਿਰ ਵਿਖੇ ਪੰਜਾਬ ਕਲੋਨਾਇਜ਼ਰ ਐਂਡ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਬਾਬੂ ਕਪਿਲ ਦੇਵ ਗਰਗ ਦੇ ਦਫ਼ਤਰ ਵਿਖੇ ਪ੍ਰਾਪਰਟੀ ਡੀਲਰਾਂ ਅਤੇ ਕਲੋਨਾਇਜ਼ਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਕੈਪਟਨ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਲਗਾਏ ਜਾ ਰਹੇ ਨਾਜਾਇਜ਼ ਟੈਕਸਾਂ ਨੂੰ ਭਰਵਾਉਣ ਲਈ ਲੋਕਾਂ ਨੂੰ ਡਰਾ-ਧਮਕਾ ਕੇ ਬਲੈਕਮੇਲ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਲੋਕਾਂ ਦੀ  ਖੂਨ-ਪਸੀਨੇ ਦੀ ਕਮਾਈ ਬਣਾਏ ਘਰਾਂ ਅਤੇ ਕਲੋਨੀਆਂ ਨੂੰ ਅਣਅਧਿਕਾਰਤ ਅਤੇ ਨਜਾਇਜ਼ ਕਰਾਰ ਦੇ ਕੇ ਜੋ ਲੋਕਾਂ ਦੀ ਲੁੱਟ ਕਸੁੱਟ ਕੀਤੀ ਜਾ ਰਹੀ ਹੈ ਉਸ ਨੂੰ ਕਾਂਗਰਸ ਪਾਰਟੀ ਵੱਲੋਂ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਕੈਪਟਨ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ 250 ਗਜ ਤੱਕ ਪਲਾਟ ਵਾਲੇ ਅਤੇ ਗਰੀਬ ਵਿਅਕਤੀਆਂ ਨੂੰ ਇਹ ਟੈਕਸ ਮੁਆਫ ਕੀਤਾ ਸੀ। ਪਰ ਅਕਾਲੀ ਭਾਜਪਾ ਸਰਕਾਰ ਨੇ ਹੁਣ ਗਰੀਬਾਂ ਉਪਰ ਵੀ ਇਹ ਟੈਕਸ ਲਗਾ ਕੇ ਪੂਰੀ ਤਰ੍ਹਾਂ ਬੇਇਨਸਾਫੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਆਉਣ ‘ਤੇ ਗਰੀਬਾਂ ਨੂੰ ਇਹ ਟੈਕਸ ਮੁਆਫ ਕੀਤਾ ਜਾਵੇਗਾ ਅਤੇ ਵੱਡੇ ਸ਼ਹਿਰਾਂ ਵਿਚ ਵੱਡੇ ਪਲਾਟਾਂ ਉਪਰ ਬਹੁਤ ਸੋਚ-ਸਮਝ ਕੇ ਇਹ ਟੈਕਸ ਲਗਾਇਆ ਜਾਵੇਗਾ। ਕੈਪਟਨ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਕੋਈ ਧੜੇਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਸ. ਪ੍ਰਤਾਪ ਸਿੰਘ ਬਜਵਾ ਵੱਲੋਂ ਵਧੀਆ ਕੰਮ ਕੀਤਾ ਜਾ ਰਿਹਾ ਹੈ ਅਤੇ ਹਰ ਕਾਂਗਰਸੀ ਵਰਕਰਾਂ ਦਾ ਫਰਜ਼ ਹੈ ਕਿ ਉਹ ਕਾਂਗਰਸ ਪਾਰਟੀ ਦੀ ਚੜਦੀ ਕਲ੍ਹਾਂ ਲਈ ਕੰਮ ਕਰਨ।
ਇਸ ਮੌਕੇ ਉਨ੍ਹਾਂ ਦੇ ਨਾਲ ਕੇਵਲ ਸਿੰਘ ਢਿੱਲੋਂ ਹਲਕਾ ਵਿਧਾਇਕ ਬਰਨਾਲਾ, ਅਰਵਿੰਦ ਖੰਨਾ ਹਲਕਾ ਵਿਧਾਇਕ ਧੂਰੀ,  ਬਾਬੂ ਕਪਿਲ ਦੇਵ ਗਰਗ ਬਲਾਕ ਪ੍ਰਧਾਨ ਪੰਜਾਬ ਕਲੋਨਾਇਜ਼ ਐਂਡ ਪ੍ਰਾਪਰਟੀ ਡੀਲਰ ਐਸੋ., ਪਰਮੋਦ ਕੁਮਾਰ ਪਿੰਕੀ, ਪਰਦੀਪ ਕੁਮਾਰ ਦੀਪਾ ਸੂਬਾ ਅਗਜੈਕਟਿਵ ਮੈਂਬਰ ਇੰਡਸਟਰੀ ਸੈਲ, ਰਾਏ ਸਿੰਘ ਬਖਤੜੀ ਸਾਬਕਾ ਬਲਾਕ ਪ੍ਰਧਾਨ, ਨਾਜਰ ਸਿੰਘ ਬਖਤੜੀ, ਹਰੀ ਸਿੰਘ ਫੱਗੂਵਾਲਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਰੰਜਨ ਗਰਗ, ਗੁਰਚਰਨ ਦਾਸ਼ ਗੁੱਗੂ, ਧਰਮਪਾਲ ਗੋਇਲ, ਗੁਰਦੇਵ ਗਰਗ, ਮਾਲਵਿੰਦਰ ਸਿੰਘ, ਵਿਪਨ ਜਿੰਦਲ, ਸਤਵੰਤ ਸਿੰਘ ਖਰੇ, ਜਸਵਿੰਦਰ ਸਿੰਘ ਧੀਮਾਨ ਮੱਘਰ ਸਿੰਘ ਘਾਬਦੀਆ,  ਬਾਬਾ ਗੋਪਾਲ ਦਾਸ ਭੱਟੀਵਾਲ, ਨਰਿੰਦਰ ਸਲਦੀ ਸਾਬਕਾ ਸਰਪੰਚ, ਕਰਨੈਲ ਸਿੰਘ ਝਨੇੜੀ ਸਾਬਕਾ ਸਰਪੰਚ, ਇਕਬਾਲ ਸਿੰਘ ਫੱਗੂਵਾਲਾ, ਭਗਵੰਤ ਸਿੰਘ ਕਾਕੜਾ, ਮਦਨ ਲਾਲ ਰੇਤਗੜ੍ਹ, ਭੁਪਿੰਦਰ ਸਿੰਘ ਨਾਮਦੇਵ ਕੈਮੀਕਲਜ, ਬਾਬਾ ਹਰਜਿੰਦਰ ਪ੍ਰਕਾਸ਼, ਰਾਮ ਕੁਮਾਰ ਸ਼ਰਮਾਂ, ਸੁੱਖੀ ਕਪਿਆਲ, ਬਲਜਿੰਦਰ ਸਿੰਘ ਖੇੜੀਗਿੱਲਾ ਸਮੇਤ ਵੱਡੀ ਗਿਣਤੀ ਵਿਚ ਪ੍ਰਾਪਰਟੀ ਡੀਲਰ ਅਤੇ ਕਲੋਨਾਇਜ਼ਰ ਮੌਜੂਦ ਸਨ।

No comments: