www.sabblok.blogspot.com
ਜਗਰਾਉਂ ,31 ਅਕਤੂਬਰ ( ਹਰਵਿੰਦਰ ਸਿੰਘ ਸੱਗੂ )— ਪੰਜਾਬ ਅੱਜ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਦੀ ਅਗਵਾਈ ਵਿੱਚ ਹਰ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ। ਅੱਜ ਸਿੱਖਿਆ ਦੇ ਖੇਤਰ ਵਿੱਚ ਸੂਬਾ ਪੂਰੇ ਦੇਸ਼ ਵਿੱਚੋਂ 14ਵੇਂ ਸਥਾਨ ਤੋਂ ਤੀਸਰੇ ਸਥਾਨ ਤੇ ਆ ਗਿਆ ਹੈ ਅਤੇ ਸਰਕਾਰ ਵਿਦਆਰਥੀਆਂ ਨੂੰ ਉਚ ਕੋਟੀ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ਨੇ ਅੱਜ ਖਾਲਸਾ ਕਾਲਜ਼ ਫਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਵਿਦਿਅਕ ਸੰਸਥਾਵਾਂ ਦੇ ਪੂਜਨੀਕ ਬਾਨੀਆਂ ਦਾ 'ਬਾਨੀ ਦਿਵਸ' ਮਨਾਉਣ ਲਈ ਆਯੋਜਤ ਸਮਾਗਮ ਵਿੱਚ ਹਾਜ਼ਰ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆ ਕੀਤਾ। ਸ੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉਚਾ ਚੁੱਕਣ ਲਈ 55 ਹਜ਼ਾਰ ਤੋਂ ਵੱਧ ਅਧਿਅਪਕਾਂ ਦੀ ਭਰਤੀ ਕੀਤੀ ਗਈ ਹੈ, 19 ਨਵੇਂ ਕਾਲਜ਼ ਖੋਲੇ ਗਏ ਹਨ ਅਤੇ 7 ਨਵੀਆਂ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਹੈ। ਸ੍ਰੀਮਤੀ ਬਾਦਲ ਨੇ ਕਾਲਜ਼ ਵੱਲੋਂ ਲੜਕੀਆਂ ਨੂੰ ਸਿੱਖਿਆ ਦੇਣ ਦੇ ਮਹਾਨ ਕਾਰਜ਼ ਦੀ ਸ਼ਲਾਘਾ ਕਰਦਿਆ ਕਿਹਾ ਅੱਜ ਦੇ ਸਮੇਂ ਵਿੱਚ ਲੜਕੀਆਂ ਦਾ ਸਿੱਖਿਅਤ ਹੋਣਾ ਬਹੁਤ ਜਰੂਰੀ ਹੈ, ਕਿਉਂਕਿ ਇੱਕ ਪੜ੍ਹੀ ਲਿਖੀ ਲੜਕੀ ਜਿੱਥੇ ਉਚ ਸਿੱਖਿਆ ਹਾਸਲ ਕਰਕੇ ਆਤਮ ਨਿਰਭਰ ਬਣ ਜਾਵੇਗੀ, ਉਥੇ ਸਾਰਾ ਪਰਿਵਾਰ ਵੀ ਪੜ ਜਾਵੇਗਾ। ਉਹਨਾਂ ਕਾਲਜ਼ ਦੀਆਂ ਲੜਕੀਆਂ ਨੂੰ ਸੱਦਾ ਦਿੱਤਾ ਕਿ ਉਹ ਸਮਾਜਿਕ ਕੁਰੀਤੀਆਂ ਭਰੂਣ ਹੱਤਿਆ, ਦਾਜ਼ ਆਦਿ ਦੇ ਖਾਤਮੇ ਲਈ ਅੱਗੇ ਆਉਣ ਅਤੇ ਆਪਣੇ ਪਰਿਵਾਰਾਂ ਨੂੰ ਇਸ ਸਮਾਜ ਭਲਾਈ ਦੇ ਕੰਮ ਲਈ ਜਾਗਰੂਕ ਕਰਨ। ਉਹਨਾਂ ਕਿਹਾ ਕਿ ਅੱਜ ਸਮਾਜ ਵਿੱਚ ਔਰਤਾਂ ਤੇ ਬਹੁਤ ਜੁਲਮ ਹੋ ਰਹੇ ਹਨ, ਜਿਸ ਦੇ ਖਾਤਮੇ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਸਾਂਝੇ ਯਤਨ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਸਾਡੇ ਗੁਰੂਆਂ, ਪੀਰਾ, ਦੇਵੀ ਦੇਵਤਿਆਂ ਨੇ ਔਰਤ ਦੇ ਸਤਿਕਾਰ ਲਈ ਸਾਨੂੰ ਉਪਦੇਸ਼ ਦਿੱਤੇ ਅਤੇ ਸਮਾਜ ਵਿੱਚ ਬਰਾਬਰਤਾ ਦਾ ਦਰਜ਼ਾ ਦਿੱਤਾ ਪ੍ਰਤੂੰ ਇਹ ਬਹਤੁ ਹੀ ਅਫਸੋਸ ਦੀ ਗੱਲ ਹੈ ਕਿ ਅੱਜ ਸਾਡੇ ਸਮਾਜ ਵੱਲੋਂ ਔਰਤ ਦਾ ਸਤਿਕਾਰ ਕਰਨ ਦੀ ਬਜਾਏ ਉਹਨਾਂ ਤੇ ਜੁਲਮ ਕੀਤੇ ਜਾ ਰਹੇ। ਉਹਨਾਂ ਕਿਹਾ ਕਿ ਅੱਜ ਦੇਸ਼ ਵਿੱਚ ਹਰ ਰੋਜ਼ 2000 ਧੀਆਂ ਦੀ ਜਨਮ ਤੋਂ ਪਹਿਲਾਂ ਹੀ ਕੁੱਖ ਵਿੱਚ ਹਤਿਆਵਾਂ ਹੋ ਰਹੀਆਂ ਹਨ ਅਤੇ ਸਾਲ ਵਿੱਚ 7.5 ਲੱਖ ਭਰੂਣ ਹਤਿਆਵਾਂ ਕੀਤੀਆਂ ਜਾਂਦੀਆਂ ਹਨ, ਹਰ ਅੱਧੇ ਘੰਟੇ ਬਾਅਦ ਦਾਜ਼ ਲਈ ਔਰਤ ਨੂੰ ਮਾਰ ਦਿੱਤਾ ਜਾਂਦਾ ਹੈ ਅਤੇ ਹਰ 20 ਮਿੰਟ ਬਾਅਦ ਔਰਤ ਨਾਲ ਬਲਾਤਕਾਰ ਕੀਤਾ ਜਾ ਰਿਹਾ ਹੈ। ਸ੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਲੜਕੀਆਂ ਦੀ ਸਿੱਖਿਆ ਦਰ ਪਹਿਲਾਂ 70 ਪ੍ਰਤੀਸ਼ਤ ਸੀ ਅਤੇ ਹੁਣ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਇਹ ਦਰ ਵੱਧ ਕੇ 80 ਫੀਸਦੀ ਹੋ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸੁਰੂ ਕੀਤੀ 'ਨੰਨੀ ਛਾਂ' ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਦੇ ਸਾਰਥਕ ਨਤੀਜ਼ੇ ਸਾਹਮਣੇ ਆ ਰਹੇ ਹਨ, ਜਿਸ ਸਦਕਾ ਅੱਜ ਸੂਬੇ ਵਿੱਚ ਲੜਕੀਆਂ ਦੀ ਜਨਮ ਦਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮੌਕੇ ਤੇ ਸ੍ਰੀ ਐਸ.ਆਰ.ਕਲੇਰ ਐਮ.ਐਲ.ਏ ਜਗਰਾਓ, ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ੍ਰ. ਪਰਮਜੀਤ ਸਿੰਘ ਸਿੱਧਵਾਂ, ਖਾਲਸਾ ਕਾਲਜ਼ ਫਾਰ ਵਿਮੈਨ ਸਿੱਧਵਾਂ ਖੁਰਦ ਦੀ ਮੇਨੈਜ਼ਮੈਂਟ ਕਮੇਟੀ ਦੇ ਪ੍ਰਧਾਨ ਕੈਪਟਨ ਦਲਬਾਰਾ ਸਿੰਘ, ਸਕੱਤਰ ਸੁਰਜੀਤ ਸਿੰਘ, ਮੇਨੈਜ਼ਰ ਸ੍ਰੀਮਤੀ ਸ਼ਿਸੰਘ, ਡਾ.ਬਲਜੀਤ ਕੌਰ, ਡਾ. ਐਸ.ਕੇ ਨਾਇਕ, ਸ੍ਰੀਮਤੀ ਸਤਿੰਦਰਜੀਤ ਕੌਰ ਤੇ ਸ੍ਰੀਮਤੀ ਕਮਲਜੀਤ ਕੌਰ, ਡਾ.ਪਰਮਜੀਤ ਕੌਰ (ਸਾਰੇ ਪ੍ਰਿੰਸੀਪਲ) ਤੋਂ ਇਲਾਵਾ ਕਾਲਜ਼ ਦੇ ਪ੍ਰੋਫੈਸਰ ਤੇ ਵਿਦਿਆਰਥਣਾ ਹਾਜ਼ਰ ਸਨ।

No comments:
Post a Comment