www.sabblok.blogspot.com
ਉਂਨਾਵ : ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਦੀ ਅਗਵਾਈ 'ਚ ਡੌਂਡੀਆਖੇੜਾ ਸਥਿਤ ਰਾਜਾ ਰਾਓ ਰਾਮਬਖ਼ਸ਼ ਸਿਘ ਦੇ ਕਿਲ੍ਹੇ 'ਚ ਖ਼ਜ਼ਾਨੇ ਲਈ ਸ਼ਨਿਚਰਵਾਰ ਨੂੰ ਵੀ ਖੁਦਾਈ ਜਾਰੀ ਰਹੀ। ਖ਼ਜ਼ਾਨੇ ਤਕ ਪਹੁੰਚਣ 'ਚ ਹਾਲੇ ਕਈ ਹੋਰ ਦਿਨਾਂ ਦਾ ਸਮਾਂ ਲੱਗ ਜਾਵੇਗਾ। ਸੰਤ ਸ਼ੋਭਨ ਸਰਕਾਰ ਦੀ ਸੂਚਨਾ ਦੇ ਆਧਾਰ 'ਤੇ ਹੋ ਰਹੇ ਖੁਦਾਈ 'ਚ ਇਕ ਹਜ਼ਾਰ ਟਨ ਸੋਨਾ ਨਿਕਲਣ ਦਾ ਦਾਅਵਾ ਕੀਤਾ ਗਿਆ ਹੈ। ਐਸਡੀਐਮ ਵਿਜੇ ਸ਼ੰਕਰ ਦੂਬੇ ਨੇ ਦੱਸਿਆ ਕਿ ਏਐਸਆਈ ਦੀ ਪੰਜ ਮੈਂਬਰੀ ਟੀਮ ਦੀ ਅਗਵਾਈ 'ਚ ਦੂਸਰੇ ਦਿਨ (ਸ਼ਨਿਚਰਵਾਰ) ਸਵੇਰੇ 10 ਵਜੇ ਕੰਮ ਸ਼ੁਰੂ ਹੋਇਆ। ਇਸ ਟੀਮ ਦੀ ਅਗਵਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਪੀਕੇ ਮਿਸ਼ਰ ਕਰ ਰਹੇ ਹਨ। ਮਾਹਰਾਂ ਦੀ ਦੇਖਰੇਖ ਹੇਠ ਖੁਦਾਈ ਦਾ ਕੰਮ ਸਥਾਨਕ ਕਾਮੇ ਕਰ ਰਹੇ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਖੁਦਾਈ ਵਾਲੀ ਥਾਂ 'ਤੇ ਸੁਰੱਖਿਆ ਦੇ ਵਿਆਪਕ ਬੰਦੋਬਸਤ ਕੀਤੇ ਗਏ ਹਨ। ਇਥੇ ਪਹੁੰਚ ਰਹੀ ਭੀੜ ਨੂੰ ਕੰਟਰੋਲ ਕਰਨ ਲਈ ਵਾਧੂ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ। ਆਜ਼ਾਦੀ ਘੁਲਾਟੀਏ ਰਹੇ ਰਾਜਾ ਰਾਓ ਰਾਮਬਖ਼ਸ਼ ਸਿੰਘ ਸੰਨ 1857 'ਚ ਅੰਗਰੇਜ਼ਾਂ ਨਾਲ ਲੜਾਈ 'ਚ ਸ਼ਹੀਦ ਹੋ ਗਏ ਸਨ, ਜਿਸ ਖ਼ਜ਼ਾਨੇ ਦੀ ਖੋਜ ਦਾ ਕੰਮ ਚੱਲ ਰਿਹੈ, ਉਹ ਉਨ੍ਹਾਂ ਦਾ ਹੀ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਡੈਂਡੀਆਖੇੜਾ 'ਚ ਖ਼ਜ਼ਾਨੇ ਦੀ ਖੋਜ 'ਚ ਕੀਤੀ ਜਾ ਰਹੀ ਖੁਦਾਈ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਲਈ ਵੀ ਨਵਾਂ ਤਜਰਬਾ ਹੈ। ਸੂਬੇ 'ਚ ਹੀ ਨਹੀਂ ਦੇਸ਼ ਵਿਚ ਵੀ ਇਸ ਤੋਂ ਪਹਿਲਾਂ ਕਦੇ ਏਐਸਆਈ ਨੇ ਕਿਸੇ ਖ਼ਜ਼ਾਨੇ ਦੀ ਭਾਲ 'ਚ ਅਜਿਹੀ ਖੁਦਾਈ ਨਹੀਂ ਕੀਤੀ। ਇਹ ਕਹਿਣਾ ਹੈ ਏਐਸਆਈ ਦੇ ਸਾਬਕਾ ਸੁਪਰਡੈਂਟ ਪੁਰਾਤੱਤਵ ਸੀਬੀ ਮਿਸ਼ਰਾ ਦਾ। ਮਿਸ਼ਰਾ ਦੱਸਦੇ ਹਨ ਕਿ ਖੁਦਾਈ ਹਜ਼ਾਰਾਂ ਸਾਲ ਪੁਰਾਣੀ ਸੰਸਕ੍ਰਿਤੀਆਂ, ਪੁਰਾਣੀਆਂ ਬਸਤੀਆਂ ਦੇ ਅਵਸ਼ੇਸ਼ਾਂ ਦੀ ਭਾਲ 'ਚ ਕੀਤੀ ਜਾਂਦੀ ਹੈ। ਡੌਂਡੀਆਖੇੜਾ 'ਚ ਖੁਦਾਈ ਖ਼ਜ਼ਾਨੇ ਦੀ ਤਲਾਸ਼ ' ਕੀਤੀ ਜਾ ਰਹੀ ਹੈ। ਅਜਿਹੇ ਪਹਿਲਾਂ ਕਦੇ ਨਹੀਂ ਹੋਇਆ ਹੈ। ਲਖਨਊ ਯੂਨੀਵਰਸਿਟੀ ਦੇ ਪ੍ਰਾਚੀਨ ਭਾਰਤੀ ਇਤਿਹਾਸ ਦੇ ਪ੍ਰੋਫੈਸਰ ਡੀਪੀ ਤਿਵਾੜੀ ਕਹਿੰਦੇ ਹਨ ਕਿ ਡੈਂਡੀਆਖੇੜਾ 'ਚ ਏਨੀ ਵੱਡੀ ਮਾਤਰਾ 'ਚ ਸੋਨਾ ਹੋਣ ਦੀ ਗੱਲ 'ਤੇ ਯਕੀਨ ਨਹੀਂ ਹੈ। ਰਾਜਾ ਰਾਓ ਰਾਮਬਖ਼ਸ਼ ਸਿੰਘ ਦੀ ਰਿਆਸਤ 25 ਤੋਂ 30 ਵਰਗ ਕਿਲੋਮੀਟਰ 'ਚ ਫੈਲੀ ਸੀ। ਉਨ੍ਹਾਂ ਦੀ ਆਰਥਿਕ ਸਥਿਤੀ ਵੀ ਅਜਿਹੀ ਨਹੀਂ ਸੀ ਕਿ ਏਨੇ ਜ਼ਿਆਦਾ ਸੋਨੇ ਦੀ ਕਲਪਨਾ ਕੀਤੀ ਜਾਵੇ।
No comments:
Post a Comment