www.sabblok.blogspot.com
ਨਵੀਂ ਦਿੱਲੀ—ਚਾਰਾ ਘੋਟਾਲੇ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਜੇਲ ‘ਚ ਬੰਦ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਜਨਤਾ ਦਲ ਯੂਨਾਈਟਿਡ ਦੇ ਨੇਤਾ ਜਗਦੀਸ਼ ਸ਼ਰਮਾ ਦੀ ਲੋਕ ਸਭਾ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਗਈ ਹੈ। ਚੋਣਾਂ ਦੇ ਨਿਯਮਾਂ ਅਨੁਸਾਰ ਲਾਲੂ ਪ੍ਰਸਾਦ ਨੂੰ 11 ਸਾਲਾਂ (5 ਸਾਲ ਜੇਲ ਅਤੇ ਰਿਹਾਈ ਤੋਂ ਬਾਅਦ ਦੇ 6 ਸਾਲ) ਲਈ ਅਯੋਗ ਠਹਿਰਾਇਆ ਗਿਆ ਹੈ, ਜਦੋਂ ਕਿ ਸ਼ਰਮਾ ਨੂੰ 10 ਸਾਲ (4 ਸਾਲ ਜੇਲ ਅਤੇ ਰਿਹਾਈ ਤੋਂ ਬਾਅਦ ਦੇ 6 ਸਾਲ) ਲਈ ਅਯੋਗ ਠਹਿਰਾਇਆ ਗਿਆ ਹੈ। ਸੁਪਰੀਮ ਕੋਰਟ ਨੇ ਦੋਸ਼ੀ ਸੰਸਦੀ ਮੈਂਬਰਾਂ ਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਏ ਜਾਣ ਤੋਂ ਬਚਾਉਣ ਵਾਲੀ ਇਕ ਧਾਰਾ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਦੇ ਉਸ ਫੈਸਲੇ ਤੋਂ ਬਾਅਦ ਲੋਕ ਸਭਾ ਦੀ ਮੈਂਬਰਸ਼ਿਪ ਗੁਆਉਣ ਵਾਲੇ ਲਾਲੂ ਅਤੇ ਸ਼ਰਮਾ ਪਹਿਲੇ ਸੰਸਦੀ ਮੈਂਬਰ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕਾਂਗਰਸ ਦੇ ਸੰਸਦੀ ਮੈਂਬਰ ਰਸ਼ੀਦ ਮਸੂਦ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਲਈ ਅਯੋਗ ਕਰਾਰ ਦਿੱਤਾ ਗਿਆ ਹੈ, ਜੋ ਇਕ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਦੋਸ਼ੀ ਪਾਏ ਜਾਣ ‘ਤੇ ਜੇਲ ਭੇਜ ਦਿੱਤੇ ਗਏ ਹਨ। ਸੁਪਰੀਮ ਕੋਰਟ ਨੇ 10 ਜੁਲਾਈ ਨੂੰ ਆਪਣੇ ਆਦੇਸ਼ ‘ਚ ਜਨਤਾ ਦੀ ਅਗਵਾਈ ਕਰਨ ਵਾਲੇ ਕਾਨੂੰਨ ਦੀ ਧਾਰਾ-8 ਦੀ ਉਪ ਧਾਰਾ-4 ਨੂੰ ਖਤਮ ਕਰ ਦਿੱਤਾ ਸੀ, ਜਿਸ ਅਧੀਨ ਕਿਸੇ ਵਿਧਾਇਕ ਜਾਂ ਸੰਸਦੀ ਮੈਂਬਰ ਨੂੰ ਉਸ ਸਮੇਂ ਤੱਕ ਅਯੋਗ ਕਰਾਰ ਨਹੀਂ ਦਿੱਤਾ ਜਾ ਸਕਦਾ ਸੀ, ਜਦੋਂ ਤੱਕ ਉੱਚ ਅਦਾਲਤ ‘ਚ ਉਸ ਦੀ ਅਪੀਲ ਪੈਂਡਿੰਗ ਹੋਵੇ।
No comments:
Post a Comment