jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 22 October 2013

ਵਿਸ਼ਾਲ ਮੈਗਾਂ ਮੈਡੀਕਲ ਕੈਂਪ 'ਚ 804 ਮਰੀਜਾਂ ਦੇ ਮੁਫ਼ਤ ਟੈਸਟ ਅਤੇ ਮੁਫ਼ਤ ਦਵਾਈਆਂ ਵੰਡੀਆਂ

www.sabblok.blogspot.com
ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋ ਬੀਬੀ ਇੰਦਰਜੀਤ ਕੌਰ ਪਿੰਗਲਵਾੜਾ, ਕੁਲਵੰਤ ਸਿੰਘ ਧਾਲੀਵਾਲ  ਸ: ਐਸ.ਪੀ ਸਿੰਘ ਉਬਰਾਏ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ  ਗੁਰਭੇਜ ਸਿੰਘ ਚੌਹਾਨ 

ਕੈਂਸਰ ਅਤੇ ਵਾਤਾਵਰਨ ਵਿਸ਼ੇ ਤੇ ਸੈਮੀਨਾਰ ਕਰਵਾਇਆ

ਫ਼ਰੀਦਕੋਟ, 22 ਅਕਤੂਬਰ ( ਗੁਰਭੇਜ ਸਿੰਘ ਚੌਹਾਨ )-ਰੋਕੋ ਕੈਂਸਰ ਚੈਰੀਟੇਬਲ ਟਰੱਸਟ ਲੰਡਨ ਦੇ ਸਹਿਯੋਗ ਨਾਲ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਰਜਿ ਫ਼ਰੀਦਕੋਟ ਪੰਜਾਬ ਨੇ ਸੁਪਰ ਮੈਗਾ ਮੈਡੀਕਲ ਕੈਂਪ ਅਤੇ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਉਂਦਘਾਟਨ ਕੁਲਤਾਰ ਸਿੰਘ ਬਰਾੜ ਚੇਅਰਮੈਨ ਜਿਲਾ• ਪ੍ਰੀਸ਼ਦ ਨੇ ਕੀਤਾ। ਵਿਸ਼ਾ: ਕੈਂਸਰ ਅਤੇ ਵਾਤਾਵਰਨ ਸਬੰਧੀ ਸੈਮੀਨਾਰ ਵਿਚ ਕੁਲਵੰਤ ਸਿੰਘ ਧਾਲੀਵਾਲ ਰਾਜਦੂਤ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਲੰਡਨ ਮੁੱਖ ਮਹਿਮਾਨ ਅਤੇ  ਬੀਬੀ ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਸ੍ਰੀ ਅਮ੍ਰਿਤਸਰ ,ਸ: ਐਸ.ਪੀ ਉਬਰਾਏ ਦੁਬਈ ਪ੍ਰਸਿਧ ਸਮਾਜ ਸੇਵੀ, ਬਲਦੇਵ ਸਿੰਘ ਸਿਰਸਾ ਅਤੇ ਮਹੀਪਇੰਦਰ ਸਿੰਘ ਸੇਖੋ ਵਿਸ਼ੇਸ਼ ਮਹਿਮਾਨ ਵਜੋ ਸਾਮਲ ਹੋਏ ਅਤੇ ਸੈਮੀਨਾਰ ਦੀ ਪ੍ਰਧਾਨਗੀ ਡਾ. ਹਰਜਿੰਦਰ ਸਿੰਘ ਵਾਲੀਆ ਚੇਅਰਮੈਨ ਗਲੋਬਲ ਪੰਜਾਬ ਫਾਊੁਡੇਸ਼ਨ ਪਟਿਆਲਾ ਨੇ ਕੀਤੀ। ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਕੈਂਸਰ ਪੀੜਤ ਮਰੀਜ ਹਰਪ੍ਰੀਤ ਕੌਰ ਪੁੱਤਰੀ ਜਸਪਾਲ ਸਿੰਘ ਵਾਸੀ ਅਹਿਲ ਨੂੰ ਨਿਡਰਤਾ ਅਤੇ ਇਮਾਨਦਾਰੀ ਐਵਾਰਡ ਅਤੇ 51 ਹਜਾਰ ਰੁਪਏ ਨਗਦ ਨਾਲ ਸਨਮਾਨਿਤ ਕੀਤਾ ਅਤੇ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਦੇ ਰਾਜਦੂਤ  ਕੁਲਵੰਤ ਸਿੰਘ ਧਾਲੀਵਾਲ ਨੂੰ ਭਾਈ ਘਨੱਈਆ ਐਵਾਰਡ ਅਤੇ ਸ. ਐਸ.ਪੀ ਸਿੰਘ ਉਬਰਾਏ ਨੂੰ ਭਗਤ ਪੂਰਨ ਸਿੰਘ ਐਵਾਰਡ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਭਾਈ ਘਨੱ•ਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ  ਅਤੇ ਕੈਂਸਰ ਮਰੀਜਾਂ ਦੀ ਦਵਾਈ ਮਾਮਲੇ ਵਿਚ ਲੁੱਟ ਸਬੰਧੀ ਵਿੱਢੇ ਸੰਘਰਸ ਵਿਚ ਯੋਗਦਾਨ ਦੇਣ ਵਾਲੀਆਂ ਭਰਾਤਰੀ ਜੱਥੇਬੰਦੀਆਂ ਦਾ ਧੰਨਵਾਦ ਕੀਤਾ ਅਤੇ ਕੈਂਸਰ ਮਰੀਜਾਂ ਦੀਆਂ ਦੀ ਹੋਰ ਸਮੱਸਿਆਵਾਂ ਨੂੰ ਪੂਰਾ ਕਰਨ ਲਈ ਸੰਘਰਸ ਜਾਰੀ ਰੱਖਣ ਲਈ ਕਿਹਾ। ਡਾਕਟਰ ਧਰਮਿੰਦਰ ਸਿੰਘ ਨੇ ਦੱਸਿਆਂ ਕਿ ਸੁਪਰ ਮੈਗਾ ਮੈਡੀਕਲ ਕੈਂਪ ਵਿਚ 804 ਮਰੀਜਾਂ ਦੀ ਜਾਂਚ ਕੀਤੀ ਗਈ ਜਿਨਾਂ• ਵਿਚ ਕੈਸਰ ਰੋਗ ਦੀ ਜਾਂਚ ਲਈ 35 ਔਰਤਾਂ ਦੀ ਮੈਮੋਗ੍ਰਾਫ਼ੀ ਕੀਤੀ, 30 ਈ.ਸੀ.ਜੀ,21 ਔਰਤਾਂ ਦੀ ਬੱਚੇ ਦਾਨੀ ਦੀ ਬਿਮਾਰੀ ਜਾਂਚ ਕੀਤੀ ਅਤੇ ਸਾਰੇ ਮਰੀਜਾਂ ਦੇ ਟੈਸਟ ਵਿਚ 74 ਮਰੀਜ ਬਲੱਡ ਪ੍ਰੈਸ਼ਰ ਅਤੇ 31 ਮਰੀਜ ਸੂਗਰ ਦੀ ਬਿਮਾਰੀ ਦੇ ਪਾਏ ਗਏ। ਇਸ ਮੌਕੇ ਤੇ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਔਰਤਾਂ ਨੂੰ ਕੈਂਸਰ ਦੀ ਬਿਮਾਰੀ ਤੋਂ ਬੱਚਣ ਲਈ ਆਪਣੇ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉ। ਉਨ•ਾਂ ਕਿਹਾ ਚਾਲੂ ਸਾਲ ਵਿਚ ਪੰਜਾਬ ਵਿਚ ਕੈਂਸਰ ਦੀ ਬਿਮਾਰੀ ਦੀ ਜਾਂਚ ਕਰਨ ਲਈ 1500 ਕੈਂਪ ਹੋਰ ਲਗਾਏ ਜਾਣਗੇ ਜਿਨਾਂ• ਵਿਚ ਪਹਿਲਾ ਸੁਪਰ ਮੈਗਾ ਮੈਡੀਕਲ ਕੈਂਪ ਦਾ ਪਹਿਲਾ ਕੈਂਪ ਲਗਾਇਆ ਗਿਆ ਹੈ।  ਉਨ•ਾਂ ਕਿਹਾ ਸਮੂਹ ਸਾਧ ਸੰਗਤ ਨੂੰ ਸਾਦਾ ਖਾਣਾ ਦੀ ਪ੍ਰੇਰਣਾ ਦਿੱਤੀ। ਉਨ•ਾਂ ਪੰਜਾਬ ਦੇ ਮੁੱਖ ਮੰਤਰੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ• ਨੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੀ ਸਿਕਾਇਤ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਕੈਸਲੈਸ ਮੁਫ਼ਤ ਦਵਾਈਆ ਅਤੇ ਮੁਫ਼ਤ ਟੈਸਟ ਦੀ ਸੁਰੂਆਤ ਕੀਤੀ। ਇਸ ਮੌਕੇ ਤੇ ਬੀਬੀ ਇੰਦਰਜੀਤ ਕੌਰ,ਬਲਦੇਵ ਸਿੰਘ ਸਿਰਸਾ ਅਤੇ ਸ: ਐਸ.ਪੀ.ਸਿੰਘ ਉਬਰਾਏ ਅਤੇ ਕੁਸ਼ਲਦੀਪ ਸਿੰਘ ਢਿਲੋਂ ਜਰਨਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਕੈਂਸਰ ਦੀ ਬਿਮਾਰੀ ਤੋਂ ਬੱਚਣ ਲਈ ਵਾਤਾਵਰਨ ਨੂੰ ਪ੍ਰਦੂਸਿਤ ਰਹਿਤ ਬਨਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਪ੍ਰੇਰਣਾ ਦਿੱਤੀ ਅਤੇ ਕਿਸਾਨ ਵੀਰਾਂ ਨੂੰ ਦਵਾਈਆ ਦੀ ਘੱਟ ਵਰਤੋ ਕਰਨ ਲਈ ਪ੍ਰੇਰਿਤ ਕੀਤਾ। ਸੈਮੀਨਾਰ ਵਿਚ  ਡਾ. ਹਰਜਿੰਦਰ ਸਿੰਘ ਵਾਲੀਆਂ ਨੇ  ਕਿਹਾ ਪੰਜਾਬ ਦੇ ਨੌਜਵਾਨਾਂ ਨੂੰ ਕੈਂਸਰ ਤੋ ਵੀ ਮਾੜ•ਾ ਨਸ਼ਾ ਸਮੈਕ ਅਤੇ ਹੀਰੋਅਨ ਦਾ ਲੱਗ ਗਿਆ ਹੈ। ਉਨ•ਾਂ ਕਿਹਾ ਪੰਜਾਬ ਵਿਚ ਨਸ਼ਾ ਸਿਆਸੀ ਆਗੂ, ਬਾਰਡਰ ਸਕਿਊਰਟੀ ਫੋਰਸ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਨਾਲ ਪੰਜਾਬ ਵਿਚ ਕਰੋੜਾ ਰੁਪਏ ਦੀ ਹੀਰੋਅਨ ਅਤੇ ਸਮੈਕ ਦੀ ਤਸਕਰੀ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕੈਂਸਰ ਦੀ ਬਿਮਾਰੀ ਦਾ ਮੁੱਖ ਕਾਰਣ ਪ੍ਰਦੂਸਿਤ ਧਰਤੀ ਅਤੇ ਹਵਾ ਪਾਣੀ ਹੈ, ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਦੀ ਅਪੀਲ ਕੀਤੀ।  ਉਨ•ਾਂ ਸਮੂਹ ਜੱਥੇਬੰਦੀਆਂ ਨੂੰ ਕੈਂਸਰ ਦੀ ਬਿਮਾਰੀ ਦੇ ਖਾਤਮੇ ਲਈ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। । ਇਸ ਮੌਕੇ ਤੇ ਸੁਸਾਇਟੀ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦਿੱਤੇ ਗਏ ਅਤੇ ਗੁਰੂ ਗੋਬਿੰਦ ਸਿੰੰਘ ਮੈਡੀਕਲ ਅਤੇ ਹਸਪਤਾਲ ਵਿਚ ਕੈਂਸਰ ਦੀਆਂ ਦਵਾਈਆਂ ਵਿਚ ਮਰੀਜਾਂ ਦੀ ਲੁੱਟ ਨੂੰ ਬੰਦ ਕਰਨ ਲਈ ਵਿੱਢੇ ਸੰਘਰਸ ਵਿਚ ਭਰਾਤਰੀ ਜੱਥੇਬੰਦੀਆਂ ਦੇ ਆਗੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਕੁਲਤਾਰ ਸਿੰਘ ਬਰਾੜ ਨੇ ਚੀਫ ਪਾਰਲੀਮਾਨੀ ਸਕੱਤਰ ਦੇ ਅਖਤਿਆਰੀ ਫੰਡ ਵਿਚੋ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੂੰ 2 ਲੱਖ ਰੁਪਏ ਐਬੂਲੈਸ ਲਈ ਗ੍ਰਾਟ ਦੇਣ ਦਾ ਐਲਾਨ ਕੀਤਾ । ਸ: ਐਸ.ਪੀ.ਸਿੰਘ ਉਬਰਾਏ ਨੇ 50 ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਅਤੇ ਸੁਸਾਇਟੀ ਵੱਲੋਂ 20 ਕੈਂਸਰ ਮਰੀਜਾਂ ਨੂੰ ਮੁਫ਼ਤ ਦਵਾਈ ਵੀ ਵੰਡੀ।   ਇਸ ਮੌਕੇ ਤੇ ਸੁਸਾਇਟੀ ਦੇ ਅਹੁੱਦੇਦਾਰਾਂ ਵਿਚ ਦਰਸ਼ਨ ਸਿੰਘ ਮੰਡ ਸਰਪਰਸਤ, ਮਲੂਕ ਸਿੰਘ ਸੰਧੂ, ਸੁਖਦੇਵ ਸਿੰਘ ਡੋਡ, ਬਲਵਿੰਦਰ ਸਿੰਘ ਸੰਧੂ, ਸ਼ਿਵਜੀਤ ਸਿੰਘ ਸੰਘਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਜਗਪਾਲ ਸਿੰਘ ਬਰਾੜ, ਗੁਰਦਿੱਤ ਸਿੰਘ ਸੇਖੋ, ਮਹਿੰਦਰ ਸਿੰਘ ਸੈਣੀ, ਰਾਜਿੰਦਰ ਸਿੰਘ ਬਰਾੜ, ਮਨਿੰਦਰ ਸਿੰਘ ਬਠਿੰਡਾ, ਡਾ. ਮਨਜੀਤ ਜੌੜਾ, ਕਰਤਾਰ ਸਿੰਘ ਸੇਖੋ, ਭੱਕਰ ਸਿੰਘ, ਰਵਿੰਦਰ ਸਿੰਘ ਰਵੀ ਬਰਾੜ, ਹਰਲਾਲ ਸਿੰਘ ਗਰੇਵਾਲ, ਪ੍ਰਗਟ ਸਿੰਘ ਕਲੇਰ, ਇੰਦਰਜੀਤ ਸਿੰਘ ਟਹਿਣਾ, ਸੁਖਮੰਦਰ ਸਿੰਘ ਪਿੱਪਲੀ, ਡਾ. ਗੁਰਪ੍ਰਕਾਸ ਸਿੰਘ, ਗੁਰਭੇਜ ਸਿੰਘ ਚੋਹਾਨ, ਤੋਂ ਇਲਾਵਾ ਜੱਥੇਦਾਰ ਲਖਬੀਰ ਸਿੰਘ ਅਰਾਈਆਵਾਲਾ ਚੇਅਰਮੈਨ ਜਿਲਾ• ਯੋਜਨਾਂ ਕਮੇਟੀ, ਕਰਮ ਸਿੰਘ ਧਾਲੀਵਾਲ, ਰਲਦੂ ਸਿੰਘ ਔਲਖ ਅਤੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਸਿਰਕਤ ਕੀਤੀ। ਬਾਬਾ ਬੁੱਢਾ ਜੀ ਲੰਗਰ ਕਮੇਟੀ ਚੰਦਬਾਜਾ ਨੇ ਆਏ ਮਹਿਮਾਨਾਂ ਅਤੇ ਮਰੀਜਾਂ ਦੇ ਲੰਗਰ ਦਾ ਪ੍ਰਬੰਧ ਕੀਤਾ।

No comments: