www.sabblok.blogspot.com
ਸਾਦਿਕ, 24 ਅਕਤੂਬਰ (ਗੁਰਭੇਜ ਸਿੰਘ ਚੌਹਾਨ )- ਪਿੰਡ ਚੱਕ ਸਾਹੂ ( ਸਾਦਿਕ ) ਵਿਖੇ ਇੱਕ ਵਿਆਹ ਸਮਾਗਮ ਦੌਰਾਨ ਰਾਤ ਨੂੰ ਡੀ ਜੇ ਲਗਾਕੇ ਖੁਸ਼ੀ ਵਿਚ ਨੱਚਦੇ ਪਰਿਵਾਰਕ ਮੈਂਬਰਾਂ ਦੀ ਹੀ ਲਾਇਸੰਸੀ ਬੰਦੂਕ ਚੋਂ ਚੱਲੀ ਗੋਲੀ ਨੇ ਲਾੜੇ ਦੇ ਸਕੇ ਮਾਮੇ ਦੀ ਜਾਨ ਲੈ ਲਈ। ਇਹ ਨੌਜਵਾਨ ਮਾਮਾਂ ਜਿਸਦਾ ਨਾਂ ਬਲਵਿੰਦਰ ਸਿੰਘ ਲਾਡੀ ਪੁੱਤਰ ਮਾਨ ਸਿੰਘ ਪਿੰਡ ਜਨੇਰੀਆਂ ਦਾ ਰਹਿਣ ਵਾਲਾ ਸੀ ਅਤੇ ਗੋਲੀ ਲਾੜੇ ਦੇ ਬਾਪ ਦੀ ਹੀ ਬੰਦੂਕ ਚੋਂ ਨਿੱਕਲੀ ਸੀ। ਇਸ ਨੌਜਵਾਨ ਦੀ ਮੌਤ ਹੋ ਜਾਣ ਕਾਰਨ ਖੁਸ਼ੀਆਂ ਦਾ ਮਾਹੌਲ ਗਮੀ ਵਿਚ ਬਦਲ ਗਿਆ । ਮਿਲੀ ਜਾਣਕਾਰੀ ਅਨੁਸਾਰ ਪਿੰਡ ਚੱਕ ਸਾਹੂ ਦੇ ਲੱਖਾ ਸਿੰਘ ਪੁੱਤਰ ਚੰਚਲ ਸਿੰਘ ਕੌਮ ਜੱਟ ਸਿੱਖ ਦੇ ਲੜਕੇ ਪਰਵਿੰਦਰ ਸਿੰਘ ਦਾ ਬੀਤੇ ਦਿਨ ਬੁੱਧਵਾਰ ਨੂੰ ਸ਼ਗਨ ਲੱਗਿਆ ਸੀ ਤੇ ਅੱਜ ਵੀਰਵਾਰ ਨੂੰ ਬਰਾਤ ਜਾਣੀ ਸੀ। ਸ਼ਗਨ ਉਪਰੰਤ ਸ਼ਾਮ ਨੂੰ ਜਦ ਪਰਿਵਾਰਕ ਮੈਂਬਰ ਖੁਸ਼ੀ ਵਿਚ ਡੀ ਜੇ ਤੇ ਗਿੱਧਾ ਭੰਗੜਾ ਪਾ ਰਹੇ ਸਨ ਤਾਂ ਰਿਸ਼ਤੇਦਾਰ ਲਾੜੇ ਦੇ ਪਿਤਾ ਲੱਖਾ ਸਿੰਘ ਨੂੰ ਆਪਣੀ 12 ਬੋਰ ਬੰਦੂਕ ਨਾਲ ਫਾਇਰ ਕਰਨ ਲਈ ਜ਼ਿਦ ਕਰਨ ਲੱਗੇ । ਅਮ੍ਰਿਤਧਾਰੀ ਲੱਖਾ ਸਿੰਘ ਨੇ ਉਨਾਂ ਤੋਂ ਬਚਾਅ ਕਰਨ ਲਈ ਆਪਣੀ ਬੰਦੂਕ ਗੁਆਂਢੀਆਂ ਦੇ ਘਰ ਰੱਖਣ ਦੀ ਸੋਚੀ ਜਦ ਉਹ ਆਪਣੀ ਲੋਡਿਡ ਬੰਦੂਕ ਗੁਆਂਢੀਆਂ ਦੇ ਘਰ ਰੱਖਣ ਲਈ ਜਾਣ ਲੱਗਾ ਤਾਂ ਗੇਟ ਕੋਲ ਨੱਚ ਰਹੇ ਰਿਸ਼ਤੇਦਾਰਾਂ ਦਾ ਅਚਾਨਕ ਬੰਦੂਕ ਤੇ ਹੱਥ ਵੱਜ ਗਿਆ ਤੇ ਅਚਾਨਕ ਬੰਦੂਕ ਚੱਲ ਗਈ ਤੇ ਗੋਲੀ ਕੋਲ ਖੜ•ੇ ਲੱਖਾ ਸਿੰਘ ਦੇ ਸਾਲੇ ਬਲਵਿੰਦਰ ਸਿੰਘ ਉਰਫ ਲਾਡੀ (25) ਪੁੱਤਰ ਮਾਨ ਸਿੰਘ ਵਾਸੀ ਪਿੰਡ ਜਨੇਰੀਆਂ ਦੇ ਸੀਨੇ ਵਿਚ ਜਾ ਵੱਜੀ। ਲਾਡੀ ਨੂੰ ਚੁੱਕ ਕੇ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਲੈ ਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੋਏ ਥਾਣਾ ਸਾਦਿਕ ਦੇ ਮੁੱਖ ਅਫਸਰ ਇੰਸਪੈਕਟਰ ਗੁਰਸ਼ੇਰ ਸਿੰਘ ਬਰਾੜ ਘਟਨਾ ਸਥਾਨ 'ਤੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਸਾਦਿਕ ਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਗੁਰਜੀਤ ਕੌਰ ਦੇ ਬਿਆਨਾਂ 'ਤੇ ਲੱਖਾ ਸਿੰਘ ਖਿਲਾਫ ਧਾਰਾ 304 ਏ ਤਹਿਤ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਪਿੰਡ ਚੱਕਸਾਹੂ ਵਿਖੇ ਵਿਆਹ ਵਿਚ ਗੋਲੀ ਲੱਗਣ ਨਾਲ ਮਰੇ ਬਲਵਿੰਦਰ ਸਿੰਘ ਲਾਡੀ ਦੀ ਮ੍ਰਿਤਕ ਦੇਹ। ਤਸਵੀਰ ਗੁਰਭੇਜ ਸਿੰਘ ਚੌਹਾਨ |
No comments:
Post a Comment