www.sabblok.blogspot.com
ਭਿੱਖੀਵਿੰਡ 27 ਅਕਤੂਬਰ (ਭੁਪਿੰਦਰ ਸਿੰਘ)- ਕਸਬਾ ਭਿੱਖੀੰਿਵੰਡ ਵਿਖੇ ਕਸ਼ਯਪ ਰਾਜਪੂਤ ਮਹਾਂ ਸਭਾ ਦੇ ਮੈਬਰਾਂ ਦੀ ਇੱਕ ਵਿਸ਼ੇਸ ਮੀਟਿੰਗ ਪਾਰਟੀ ਆਗੂ ਸ਼੍ਰ: ਮਨਜੀਤ ਸਿੰਘ ਦੇ ਗ੍ਰਹਿ ਵਿਖੇ ਸ੍ਰ: ਅਜੀਤ ਸਿੰਘ ਚੇਅਰਮੈਨ ਅਤੇ ਸਰਕਲ ਪ੍ਰਧਾਨ ਭਗਵਾਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ! ਜਿਸ ਵਿੱਚ ਸਭਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਾਸਤੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ! ਇਸ ਮੌਕੇ ਜਥੇਦਾਰ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ , ਰਘਬੀਰ ਸਿੰਘ ਮੀਤ ਪ੍ਰਧਾਨ , ਗੁਰਚਰਨ ਸਿੰਘ ਜਨਰਲ ਸਕੱਤਰ, ਗੁਰਚਰਨ ਸਿੰਘ ਕਾਲਾ ਸਕੱਤਰ, ਗੁਰਪ੍ਰਤਾਪ ਸਿੰਘ ਪ੍ਰਚਾਰ ਸਕੱਤਰ, ਚੰਨਣ ਸਿੰੰਘ ( ਰਿਟਾਇਰਡ ) ਜੇ. ਈ. ਖਜਾਨਚੀ, ਭੁਪਿੰਦਰ ਸਿੰਘ ਮੀਤ ਖਜਾਨਚੀ, ਮਾਸਟਰ ਸੁਖਵੰਤ ਸਿੰਘ ਅਡੀਟਰ, ਸੂਬੇਦਾਰ ਸਵਿੰਦਰ ਸਿੰਘ ਮੁੱਖ ਸਲਾਹਕਾਰ, ਜਸਵੰਤ ਸਿੰਘ ਸਲਾਹਕਾਰ, ਹਰਜਿੰਦਰ ਸਿੰਘ ਪ੍ਰੈਸ਼ ਸਕੱਤਰ,ਜਤਿੰਦਰ ਸਿੰਘ ਬਿੱਟੂ ਅਤੇ ਲਖਬੀਰ ਸਿੰਘ ਸੀਨੀਅਰ ਮੈਂਬਰ ਚੁਣੇ ਗਏ ! ਚੁਣੇ ਗਏ ਅਹੁਦੇਦਾਰਾਂ ਵੱਲੋਂ ਮਿਲੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ ਗਿਆ ! ਇਸ ਮੌਕੇ ਪ੍ਰਧਾਨ ਭਗਵਾਨ ਸਿੰਘ ਨੇ ਕਸ਼ਯਪ ਰਾਜਪੂਤ ਬਰਾਦਰੀ ਦੇ ਇਤਿਹਾਸ ਬਾਰੇ ਵਿਸ਼ਥਾਰ ਵਿੱਚ ਦੱਸਦਿਆਂ ਬਾਬਾ ਹਿੰਮਤ ਸਿੰਘ ਜੀ, ਮੋਤੀ ਰਾਮ ਮਹਿਰਾ ਜੀ, ਭਾਈ ਮਹਾਂ ਸਿੰਘ, ਭਾਈ ਘੱਨਈਆਂ ਜੀ ਵੱਲੋਂ ਸਿੱਖ ਇਤਿਹਾਸ ਵਿੱਚ ਨਿਭਾਏ ਅਹਿਮ ਰੋਲ ਬਾਰੇ ਦੱਸਿਆ ! ਇਸ ਸਮੇ ਚੇਅਰਮੈਨ ਸ੍ਰ: ਅਜੀਤ ਸਿੰਘ ਨੇ ਪੰਜਾਬ ਸਰਕਾਰ ਖਿਲਾਫ ਰੋਸ ਜਾਹਿਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਰੋਸਾ ਦਿੱਤਾ ਸੀ, ਕਿ ਕਸ਼ਯਪ ਰਾਜਪੂਤ ਬਰਾਦਰੀ ਦੀਆਂ ਧੀਆਂ ਨੂੰ ਹਜਾਰ ਰੁਪਏ ਸ਼ਗਨ ਅਤੇ ਯੂਨਿਟ ਬਿਜਲੀ ਮੁਆਫ ਕੀਤੀ ਜਾਵੇਗੀ , ਪਰ ਅਜੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ! ਅਤੇ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਨੂੰ ਨਿਭਾਵੇ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ !
ਕਸ਼ਯਪ ਰਾਜਪੂਤ ਮਹਾਂ ਸਭਾ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਦੇ ਹੋਏ ਚੇਅਰਮੈਨ ਸ੍ਰ: ਅਜੀਤ ਸਿੰਘ ਅਤੇ ਪਾਰਟੀ ਵਰਕਰ ਆਦਿ ! |
No comments:
Post a Comment