jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 22 October 2013

ਸਰਕਾਰ ਵੱਲੋਂ ਲਗਾਏ ਨਾਜਾਇਜ਼ ਟੈਕਸਾਂ ਖਿਲਾਫ਼ ਰੋਸ ਮਾਰਚ ਭਲਕੇ

www.sabblok.blogspot.com


ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਪਲਾਟ/ਮਕਾਨ ਬਚਾਓ ਸੰਘਰਸ਼ ਕਮੇਟੀ ਹੁਸ਼ਿਆਰਪੁਰ ਨੇ ਪੰਜਾਬ ਸਰਕਾਰ ਵੱਲੋਂ ਲੋਕਾਂ 'ਤੇ ਲਗਾਏ ਬੇਹਿਤਾਸ਼ਾ ਨਜਾਇਜ਼ ਟੈਕਸਾਂ ਦੇ ਵਿਰੋਧ 'ਚ ਅੱਜ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ | ਮੰਗ ਪੱਤਰ 'ਚ ਉਨ੍ਹਾਂ ਮਹਿੰਗਾਈ, ਬੇਰੋਜ਼ਗਾਰੀ, ਸਰਕਾਰੀ ਜਬਰ, ਭਿ੍ਸ਼ਟਾਚਾਰ, ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਪ੍ਰਤੀ ਨਾਪੱਖੀ ਰਵੱਈਏ ਅਤੇ ਸਰਕਾਰ ਵੱਲੋਂ ਲਗਾਏ ਨਜਾਇਜ਼ ਟੈਕਸਾਂ ਨੂੰ ਵਾਪਸ ਕਰਨ ਲਈ ਸਰਕਾਰ ਨੂੰ ਕਿਹਾ ਗਿਆ | ਸੰਘਰਸ਼ ਕਮੇਟੀ ਦੇ ਕਨਵੀਨਰ ਦਰਸ਼ਨ ਕੁਮਾਰ ਮਹਿਤਾ, ਜਨਰਲ ਸਕੱਤਰ ਬਲਵੀਰ ਸਿੰਘ ਸੈਣੀ ਨੇ ਦੱ ਸਿਆ ਕਿ ਅਣ-ਅਧਿਕਾਰਤ ਕਲੋਨੀਆਂ ਨੁੂੰ ਨਿਯਮਤ ਕਰਨ ਅਤੇ ਪ੍ਰਾਪਰਟੀ ਟੈਕਸ ਦੇ ਬਹਾਨੇ ਨਾਲ ਲੋਕਾਂ 'ਤੇ ਕਰੋੜਾਂ ਰੁਪਏ ਦੇ ਨਵੇਂ ਟੈਕਸਾਂ ਦਾ ਬੋਝ ਪਾ ਦਿੱਤਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਲਗਾਏ ਨਜਾਇਜ਼ ਟੈਕਸਾਂ ਨੂੰ ਤੁਰੰਤ ਵਾਪਸ ਲਿਆ ਜਾਵੇ | ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਨੇ ਟੈਕਸ ਲੈਣੇ ਤੁਰੰਤ ਬੰਦ ਨਾ ਕੀਤੇ ਤਾਂ ਪਲਾਟ/ਮਕਾਨ ਬਚਾਓ ਸੰਘਰਸ਼ ਕਮੇਟੀ 23 ਅਕਤੂਬਰ ਬੁੱਧਵਾਰ ਨੂੰ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਜ਼ਿਲ੍ਹਾ ਪੱਧਰੀ ਰੈਲੀ ਕਰਨ ਉਪਰੰਤ ਸ਼ਹਿਰ 'ਚ ਰੋਸ ਮਾਰਚ ਕਰੇਗੀ | ਇਸ ਮੌਕੇ ਕਾ: ਗੰਗਾ ਪ੍ਰਸਾਦ, ਜੈ ਗੋਪਾਲ ਧੀਮਾਨ, ਇੰਜ: ਪ੍ਰੇਮ ਸੁੱਖ, ਅਮਰਜੀਤ ਸਿੰਘ, ਡਾ: ਜੇ.ਐਸ. ਪਰਮਾਰ, ਰਿਟਾ: ਐਸ. ਡੀ. ਓ. ਐਸ. ਪੀ. ਸ਼ਰਮਾ, ਕਨਵਰਜੀਤ ਸਿੰਘ ਬਡਵਾਲ, ਅਮਨ ਕੁਮਾਰ, ਨਵੀਨ ਜੈਰਥ, ਸ੍ਰੀਮਤੀ ਨਿਰਮਲ ਕੌਰ ਬੱਧਣ ਆਦਿ ਹਾਜ਼ਰ ਸਨ | ਇਸ ਮੌਕੇ ਡਿਪਟੀ ਕਮਿਸ਼ਨਰ ਮੌਜੂਦ ਨਾ ਹੋਣ ਕਾਰਨ ਮੰਗ ਪੱਤਰ ਜੀ. ਏ. ਪਰਮਦੀਪ ਸਿੰਘ ਵੱਲੋਂ ਪ੍ਰਾਪਤ ਕੀਤਾ ਗਿਆ | 

No comments: