jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 29 October 2013

ਪਟਨਾ ਬਲਾਸਟ : ਮਾਸਟਰ ਮਾਈਂਡ ਨੇਤਾ ਜੀ ਦਾ ਭਤੀਜਾ !

www.sabblok.blogspot.com

 29 ਅਕਤੂਬਰ - ਨਰਿੰਦਰ ਮੋਦੀ ਦੀ ਪਟਨਾ ਰੈਲੀ ਵਾਲੇ ਦਿਨ ਹੋਏ ਲੜੀਵਾਰ ਧਮਾਕਿਆਂ  ਉਪਰ ਹੁਣ ਸਿਆਸਤ ਗਰਮ ਹੋ ਗਈ ਹੈ।  ਬੀਜੇਪੀ  ਨਰਿੰਦਰ ਮੋਦੀ  ਦੇ ਕੱਟੜ ਵਿਰੋਧੀ ਅਤੇ ਬਿਹਾਰ ਦੇ ਮੁੱਖ ਮੰਤਰੀ  ਨਿਤੀਸ਼ ਕੁਮਾਰ ਦੀ ਪਾਰਟੀ  ਉਪਰ ਸਨਸਨੀਖੇਜ ਦੋਸ਼ ਲਾਏ ਹਨ।
 ਬੀਜੇਪੀ ਦਾ ਦੋਸ਼ ਹੈ ਕਿ   ਪਟਨਾ ਬਲਾਸਟ ਦਾ ਮਾਸਟਰਮਾਈਂਡ  ਅਤੇ 10 ਲੱਖ ਰੁਪਏ ਦਾ ਇਨਾਮੀ  ਅਤਿਵਾਦੀ  ਤਹਿਸੀਨ ਅਖਤਰ ਉਰਫ ਮੋਨੂੰ ਦਾ ਨਿਤੀਸ਼ ਦੀ ਪਾਰਟੀ ਨਾਲ ਸਬੰਧ ਹੈ। ਬੀਜੇਪੀ ਦੇ ਰਾਸ਼ਟਰੀ ਸਕੱਤਰ ਰਾਮੇਸ਼ਵਰ ਚੌਰਸੀਆ ਅਤੇ ਬਿਹਾਰ ਬੀਜੇਪੀ ਦੇ ਸੀਨੀਅਰ ਨੇਤਾ ਗਿਰੀਰਾਜ ਸਿੰਘ ਨੇ ਇਹ ਦੋਸ਼ ਲਾਏ ਹਨ ।
 ਚੌਰਸੀਆ ਦੇ ਮੁਤਾਬਿਕ , ਤਹਿਸੀਨ ਅਖਤਰ ਦੇ ਚਾਚਾ  ਤਕੀ ਅਖ਼ਤਰ  ਸਮਸਤੀਪੁਰ ਤੋਂ ਜੇਡੀਯੂ ਦੇ ਵੱਡੇ ਨੇਤਾ ਹਨ ।  ਤਕੀ ਅਖ਼ਤਰ ਸਮਸਤੀਪੁਰ ਜਿ਼ਲ੍ਹੇ ਦੇ ਜਨਰਲ ਸਕੱਤਰ ਹਨ। ਉਹਨਾਂ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ  ਕੀਤੀ ਹੈ।
 ਹਾਲਾਂਕਿ ਜੇਡੀਯੂ ਨੇ  ਬੇਜੀਪੀ ਦੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ।
ਐਤਵਾਰ ਨੂੰ ਹੋਈ ਧਮਾਕਿਆਂ ਦੇ ਪਿੱਛੇ  ਇੰਡੀਅਨ ਮੁਜਾਹਿਦੀਨ  ਦੇ ਅਤਿਵਾਦੀ  ਤਹਿਸੀਨ ਅਖ਼ਤਰ ਦਾ  ਅਤੇ ਵਕਾਸ ਦਾ ਨਾਂਮ  ਸਾਹਮਣੇ ਆ ਰਿਹਾ ਹੈ। 
ਸਮਸਤੀਪੁਰ ਦਾ  ਵਸਨੀਕ 23 ਸਾਲਾ ਤਹਿਸੀਨ  ਆਈਐਮ ਦੇ  ਚੋਟੀ ਦੇ ਅਤਿਵਦੀ ਵਿੱਚੋਂ ਇੱਕ ਕਿਹਾ ਜਾ ਰਿਹਾ ਹੈ। ਉਸਨੂੰ   ਇਹਨਾਂ ਧਮਾਕਿਆਂ ਦਾ ਮਾਸਟਰ ਮਾਈਡ ਕਿਹਾ ਜਾ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹਾਲੇ ਵੀ ਪਟਨਾ ਵਿੱਚ ਹੀ ਮੌਜੂਦ ਹੈ।
ਜਿ਼ਕਰਯੋਗ ਹੈ ਕਰੀਬ ਇੱਕ ਮਹੀਨਾ ਪਹਿਲਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ  ਉਸਦੇ ਘਰ ਵਿੱਚ  ਜਾ ਕੇ ਪੁੱਛਗਿੱਛ ਕੀਤੀ ਸੀ ।
 ਚੇਤੇ ਰਹੇ ਕਿ ਇੰਡੀਅਨ ਮੁਜਾਹਿਦੀਨ ਦਾ ਅਤਿਵਾਦੀ ਯਾਸੀਨ ਭਟਕਲ ਜਦੋਂ ਬਿਹਾਰ-ਨੇਪਾਲ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਦੋਂ ਦੋਸ਼ ਲੱਗੇ ਸੀ ਕਿ ਬਿਹਾਰ ਪੁਲੀਸ ਨੂੰ ਨਿਤੀਸ਼ ਨੇ ਪੁੱਛਗਿੱਛ ਕਰਨ  ਨਹੀਂ ਦਿੱਤੀ ਸੀ।
ਬੋਧਗਆ ਧਮਾਕਿਆਂ ਤੋਂ ਬਾਅਦ ਭਟਕਲ ਨੂੰ ਗ੍ਰਿਫ਼ਤਾਰ ਕੀਤਾ ਸੀ ।

No comments: