www.sabblok.blogspot.com
ਭਿੱਖੀਵਿੰਡ 19 ਅਕਤੂਬਰ (ਭੁਪਿੰਦਰ ਸਿੰਘ)-ਅਕਾਲੀ ਆਗੂ ਸ੍ਰ:ਗੁਰਮੁਖ ਸਿੰਘ ਘੁੱਲਾ ਬਲ•ੇਰ ਸਿਆਸੀ ਸਕੱਤਰ ਆਦੇਸ਼ ਪ੍ਰਤਾਪ ਸਿੰਘ ਕੈਰੋ,ਮਨਮੋਹਨ ਸਿੰਘ ਕਾਲਾ ਬਲੇ•ਰ ਭਰਾਵਾ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਾ,ਜਦੋ ਅੱਜ ਸਵੇਰੇ ਉਹਨਾ ਦੇ ਪਿਤਾ ਸਾਬਕਾ ਸਰਪੰਚ ਜੈਮਲ ਸਿੰਘ ਬਲ•ੇਰ ਅਚਾਨਕ ਅਕਾਲ ਚਲਾਣਾ ਕਰ ਗਏ।ਜਿਹਨਾ ਦਾ ਅੱਜ ਬਾਅਦ ਦੁਪਹਿਰ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਭਰਾ ਗੁਰਸੰਦੀਪ ਸਿੰਘ ਸੰਨੀ ਕੈਰੋ,ਪੀ.ਪੀ.ਪੀ.ਦੇ ਸੂਬਾ ਸਕੱਤਰ ਸ੍ਰ:ਸਰਵਨ ਸਿੰਘ ਧੁੰਨ,ਕਾਂਗਰਸੀ ਆਗੂ ਕਿਰਨਜੀਤ ਸਿੰਘ ਮਿੱਠਾ ਮਾੜੀ ਮੇਘਾ,ਅਕਾਲੀ ਆਗੂ ਸੋਨੂੰ ਚੀਮਾ,ਹਲਕਾ ਪੱਟੀ ਦੇ ਇੰਚਾਰਜ ਕਾਂਗਰਸੀ ਆਗੂ ਹਰਮਿੰਦਰ ਸਿੰਘ ਗਿੱਲ,ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ,ਐਸ.ਪੀ.ਕੇਹਰ ਸਿੰਘ,ਅਕਾਲੀ ਆਗੂ ਸੁਰਿੰਦਰ ਕੁਮਾਰ ਸ਼ਿੰਦਾ ਪੱਟੀ,ਚੇਅਰਮੈਨ ਪਰਮਿੰਦਰ ਸਿੰਘ ਕਿਰਤੋਵਾਲ,ਅਕਾਲੀ ਆਗੂ ਰਾਣਾ ਸੁਰਿੰਦਰ ਸਿੰਘ ਸੁਰਸਿੰਘ,ਗੁਰਨੈਬ ਸਿੰਘ ਸੁਰਸਿੰਘ,ਕਰਮਜੀਤ ਸਿੰਘ ਕਾਲੀਆ,ਟੀਚਰ ਹੀਰਾ ਲਾਲ,ਟੀਚਰ ਮਨਜੀਤ ਸਿੰਘ,ਟੀਚਰ ਰਣਜੀਤ ਸਿੰਘ,ਪ੍ਰਿੰਸੀਪਲ ਮੈਡਮ ਪੂਨਮ ਸ਼ਰਮਾ ਸਮੇਤ ਆਦਿ ਪੰਚਾ,ਸਰਪੰਚਾ ਦੀ ਹਾਜ਼ਰੀ 'ਚ ਅੰਤਮ ਸੰਸਕਾਰ ਕਰ ਦਿੱਤਾ ਗਿਆ।ਇਸ ਸਮੇ ਪਹੁੰਚੇ ਸਮੂਹ ਲੀਡਰਾ ਅਤੇ ਸਾਕ-ਸੰਬੰਧੀਆ ਵਲੋ ਗੁਰਮੁਖ ਸਿੰਘ ਘੁੱਲਾ,ਮਨਮੋਹਨ ਸਿੰਘ ਕਾਲਾ ਆਦਿ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ ਤੇ ਹਮਦਰਦੀ ਜ਼ਾਹਿਰ ਕੀਤੀ।
ਮ੍ਰਿਤਕ ਸਾਬਕਾ ਸਰਪੰਚ ਜੈਮਲ ਸਿੰਘ ਦੀ ਫਾਈਲ ਫੋਟੋ। |
No comments:
Post a Comment