www.sabblok.blogspot.com
ਨਵੀਂ ਦਿੱਲੀ, 22 ਅਕਤੂਬਰ (ਏਜੰਸੀ) - ਬਾਬਾ ਰਾਮਦੇਵ ਨੇ ਆਪਣੇ ਭਰਾ ਰਾਮਭਰਤ ਦੇ ਖਿਲਾਫ ਅਗਵਾ ਤੇ ਕੁੱਟ ਮਾਰ ਦੇ ਇਲਜ਼ਾਮ ਨੂੰ ਗਲਤ ਦੱਸਿਆ ਹੈ। ਰਾਮਦੇਵ ਨੇ ਇਸ ਨੂੰ ਕਾਂਗਰਸ ਦੀ ਸਾਜਿਸ਼ ਕਰਾਰ ਦਿੱਤਾ ਹੈ। ਆਪਣੇ ਭਰਾ 'ਤੇ ਮਾਮਲਾ ਦਰਜ ਹੋਣ ਤੋਂ ਬਾਅਦ ਬਾਬਾ ਰਾਮਦੇਵ ਨੇ ਕਾਂਗਰਸ ਸਰਕਾਰ 'ਤੇ ਜੰਮ ਕੇ ਹਮਲਾ ਕੀਤਾ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਮੈਨੂੰ ਇੱਕ ਅੱਤਵਾਦੀ ਵਾਂਗ ਪੇਸ਼ ਕੀਤਾ ਜਾ ਰਿਹਾ ਹੈ ਤੇ ਪੂਰੇ ਦੇਸ਼ ਦੇ ਸਾਹਮਣੇ ਮੇਰੇ ਚਰਿੱਤਰ 'ਤੇ ਦਾਗ ਲਗਾਉਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਉਤਰਾਖੰਡ ਤੇ ਕੇਂਦਰ ਦੋਵਾਂ ਜਗ੍ਹਾ 'ਤੇ ਕਾਂਗਰਸ ਦੀ ਸਰਕਾਰ ਹੈ, ਇਸ ਲਈ ਹੱਤਿਆ ਤੱਕ ਦੇ ਇਲਜ਼ਾਮ ਲਗਾ ਰਹੇ ਹਨ। ਇੱਕ ਵਿਅਕਤੀ ਜਿਸ ਨੇ ਦੋ ਵਾਰ ਚੋਰੀ ਕੀਤੀ ਤੇ ਜਿਸ ਨੂੰ ਪਤੰਜਲੀ ਯੋਗ ਪੀਠ ਦੇ ਬਾਹਰ ਤੋਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਦੀ ਹੈ ਤੇ ਇਲਜ਼ਾਮ ਲਗਾਏ ਜਾਂਦੇ ਹਨ ਕਿ ਰਾਮਦੇਵ ਦੇ ਭਰਾ ਨੇ ਅਗਵਾ ਕਰਵਾਇਆ ਹੈ। ਇਹ ਤਾਂ ਨੀਚਤਾ ਦੀ ਹੱਦ ਹੈ। ਪੂਰਾ ਮੀਡੀਆ ਕਹਿ ਰਿਹਾ ਹੈ ਕਿ ਬਾਬੇ ਦਾ ਖਾਨਦਾਨ ਅਪਰਾਧੀ ਹੈ, ਇਸ ਤੋਂ ਘਟੀਆ ਹੋਰ ਕੋਈ ਗੱਲ ਨਹੀਂ ਹੋ ਸਕਦੀ।
No comments:
Post a Comment