www.sabblok.blogspot.com
ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ
ਫਰੀਦਕੋਟ 23 ਅਕਤੂਬਰ ( ਗੁਰਭੇਜ ਸਿੰਘ ਚੌਹਾਨ ) ਭਾਈ ਘਨੱ•ਈਆਂ ਕੈਂਸਰ ਰੋਕੋ ਸੇਵਾ ਸੁਸਾਇਟੀ ਜਿਲ•ਾ ਫਰੀਦਕੋਟ ਵੱਲੋਂ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਨੂੰ ਪਿਛਲੇ ਸਮੇਂ ਦੌਰਾਨ ਜਨ ਹਿੱਤ ਵਿਚ ਇਕ ਸਾਦਾ ਪੱਤਰ ਸਬੂਤਾਂ ਸਹਿਤ ਲਿਖਕੇ ਭੇਜਿਆ ਗਿਆ ਸੀ ਜਿਸ ਵਿਚ 33 ਦਵਾਈਆਂ ਦੇ ਨਾਂ ਅਤੇ ਰੈਪਰ ਭੇਜਕੇ ਇਹ ਦੱਸਿਆ ਗਿਆ ਸੀ ਕਿ ਕਿਸ ਤਰਾਂ ਸੈਂਕੜਿਆਂ ਦੀ ਐਂਟੀ ਕੈਂਸਰ ਦਵਾਈ ਦੀ ਕੀਮਤ ਮਰੀਜ਼ਾਂ ਤੋਂ ਹਜ਼ਾਰਾਂ ਰੁਪਏ ਬਟੋਰੀ ਜਾ ਰਹੀ ਹੈ। ਜਿਸਦਾ ਨੋਟਿਸ ਲੈਂਦਿਆਂ ਮਾਨਯੋਗ ਹਾਈਕੋਰਟ ਨੇ ਇਸ ਸ਼ਿਕਾਇਤ ਬਾਰੇ ਵਿਸਥਾਰਤ ਰੀਪੋਰਟ ਨੈਸ਼ਨਲ ਫਾਰਮਾਂਸਿਟੀਕਲ ਪ੍ਰਾਈਸਿੰਗ ਅਥਾਰਟੀ ਤੋਂ ਮੰਗੀ ਸੀ। ਜਿਸਦੇ ਸਿੱਟੇ ਵਜੋਂ ਬੀਤੇ ਦਿਨ ਨੈਸ਼ਨਲ ਫਾਰਮਾਂਸਿਟੀਕਲ ਪ੍ਰਾਈਸਿੰਗ ਅਥਾਰਟੀ ਦੀ ਡਾਇਰੈਕਟਰ ਮਨਮੋਹਨ ਕੌਰ ਨੇ ਹਾਈਕੋਰਟ ਦੇ ਚੀਫ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਅਗਸਟਾਈਨ ਜਾਰਜ ਮਸੀਹ ਵਾਲੇ ਬੈਂਚ ਕੋਲ ਆਪਣੇ ਵੱਲੋਂ ਇਕ ਹਲਫਨਾਮਾਂ ਦਾਇਰ ਕੀਤਾ, ਜਿਸ ਵਿਚ ਕੈਂਸਰ ਦੀ ਬੀਮਾਰੀ ਨਾਲ ਸੰਬੰਧਤ 51 ਦਵਾਈਆਂ ਵਿਚੋਂ 31 ਦਵਾਈਆਂ ਕੰਟਰੋਲ ਕੀਮਤ ਹੇਠ ਲਿਆਂਦੇ ਜਾਣ ਸੰਬੰਧੀ ਜਾਣਕਾਰੀ ਪੇਸ਼ ਕੀਤੀ ਗਈ ਹੈ। ਕੈਂਸਰ ਮਰੀਜ਼ਾਂ ਨੂੰ ਮਿਲਣ ਵਾਲੀ ਇਸ ਵੱਡੀ ਰਾਹਤ ਦਾ ਸਿਹਰਾ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਸਿਰ ਜਾਂਦਾ ਹੈ ਜਿਨ•ਾਂ ਦੀ ਕੋਸ਼ਿਸ਼ ਨਾਲ ਇਹ ਸੰਭਵ ਹੋ ਸਕਿਆ ਹੈ ਅਤੇ ਸਾਰੇ ਦੇਸ਼ ਵਿਚ ਕੈਂਸਰ ਮਰੀਜ਼ਾਂ ਨੂੰ ਰਾਹਤ ਮਿਲਣ ਦੀ ਆਸ ਬੱਝੀ ਹੈ। ਇਸ ਸੁਸਾਇਟੀ ਨੇ ਮੇਡੀਕਲ ਹਸਪਤਾਲ ਵਿਚ ਡਾਕਟਰਾਂ ਅਤੇ ਕੁੱਝ ਵੁੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਗੈਰ ਮਿਆਰੀ ਦਵਾਈਆਂ ਹਜ਼ਾਰਾਂ ਰੁਪਏ ਵੱਧ ਕੀਮਤ ਤੇ ਵੇਚਣ ਦੇ ਦੋਸ਼ ਵਿਚ ਹਸਪਤਾਲ ਅੰਦਰ ਦਵਾਈਆਂ ਦੇ ਠੇਕੇਦਾਰ ਤੇ ਵੱਡੀ ਜੱਦੋ ਜਹਿਦ ਤੋਂ ਬਾਅਦ ਜਸਪਾਲ ਸਿੰਘ ਪਿੰਡ ਅਹਿਲ ਨੇੜੇ ਸਾਦਿਕ ਦੀ ਕੈਂਸਰ ਪੀੜਤ ਲੜਕੀ ਨੂੰ ਵੱਧ ਕੀਮਤ ਤੇ ਵੇਚੀ ਦਵਾਈ ਅਤੇ 1800 ਰੁਪਏ ਦੇ ਕੱਟੇ ਜਾਅਲੀ ਬਿੱਲ ਦੇ ਦੋਸ਼ ਵਿਚ ਐਫ ਆਰ ਆਈ ਦਰਜ ਕਰਵਾਕੇ ਜੇਲ• ਵੀ ਭਿਜਵਾਇਆ ਹੈ ਜਿਸਦੀ ਜ਼ਮਾਨਤ ਅਰਜ਼ੀ ਵੀ ਰੱਦ ਹੋ ਜਾਣ ਦਾ ਸਮਾਂਚਾਰ ਹੈ। ਇਸ ਠੇਕੇਦਾਰ ਦੀ ਮਦਦ ਤੇ ਜਿਲ•ਾ ਫਰੀਦਕੋਟ ਦੇ ਕਈ ਸੱਤਾਧਾਰੀ ਪਾਰਟੀ ਦੇ ਆਗੂ ਵੀ ਆਏ ਅਤੇ ਉਨ•ਾਂ ਨੇ ਜਸਪਾਲ ਸਿੰਘ ਅਹਿਲ ਨੂੰ 10 ਲੱਖ ਰੁਪਏ ਤੱਕ ਲੈ ਕੇ ਸਮਝੌਤਾ ਕਰਨ ਦਾ ਲਾਲਚ ਵੀ ਦਿੱਤਾ ਅਤੇ ਕੈਂਸਰ ਰੋਕੋ ਸੁਸਾਇਟੀ ਦੇ ਸੇਵਾਦਾਰਾਂ ਨੂੰ ਵੀ ਵੱਡੇ ਵੱਡੇ ਲਾਲਚ ਦਿੱਤੇ ਗਏ ਪਰ ਕਿਸੇ ਦਾ ਈਮਾਨ ਨਹੀਂ ਡੋਲਿਆ ਅਤੇ ਸਾਰਿਆਂ ਨੇ ਉਸਨੂੰ ਜੇਲ• ਭੇਜਕੇ ਹੀ ਦਮ ਲਿਆ।

No comments:
Post a Comment