www.sabblok.blogspot.com
ਆਗਰਾ : ਸੂਰਤ ਦੀਆਂ ਦੋ ਭੈਣਾਂ ਨਾਲ ਦੁਰਾਚਾਰ ਦਾ ਦੋਸ਼ੀ ਆਸਾਰਾਮ ਬਾਪੂ ਦਾ ਪੁੱਤਰ ਨਾਰਾਇਣ ਸਾਈਂ ਹੁਲੀਆ ਬਦਲ ਕੇ ਆਗਰਾ 'ਚ ਲੁਕਣਾ ਚਾਹੁੰਦਾ ਸੀ। ਮੁਕੱਦਮਾ ਦਰਜ ਹੋਣ ਤੋਂ ਬਾਅਦ ਲਗਾਤਾਰ ਦੂਸਰੀ ਵਾਰ ਉਹ ਪੂਰੀ ਤਿਆਰੀ ਨਾਲ ਇਥੇ ਆਇਆ ਸੀ। ਸਿਰ ਤੋਂ ਵਾਲ ਤੇ ਦਾੜੀ ਵੀ ਗਾਇਬ ਸੀ। ਇਥੋਂ ਦੀ ਸਿਮ ਲੈਣ ਦੀ ਵੀ ਫਰਮਾਇਸ਼ ਕੀਤੀ ਪਰ ਆਸਾਰਾਮ ਦੇ ਪੈਰੋਕਾਰ ਨੇ ਹੱਥ ਖੜੇ ਕਰ ਦਿੱਤੇ। ਇਸ ਦਰਮਿਆਨ ਸਾਈਂ ਦੇ ਆਗਰਾ 'ਚ ਰੁਕਣ ਦੀ ਖ਼ਬਰ 'ਜਾਗਰਣ' 'ਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਉਸ ਨੂੰ ਇਥੇ ਠਹਿਰਾਉਣ ਵਾਲਾ ਪਰਿਵਾਰ ਵੀ ਗਾਇਬ ਹੋ ਗਿਆ ਹੈ। ਗੁਜਰਾਤ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਰਾਤ ਸ਼ਾਹਗੰਜ 'ਚ ਅਲੋਕ ਨਗਰ ਸਥਿਤ ਇਕ ਮਕਾਨ 'ਤੇ ਸਾਈਂ ਦੀ ਭਾਲ 'ਚ ਛਾਪਾ ਮਾਰਿਆ। ਜਦੋਂਕਿ ਉਹ ਗੁਆਂਢ 'ਚ ਸਥਿਤ ਲਕਸ਼ਮਣ ਦਾਸ ਸੇਵਕਾਨੀ ਦੇ ਮਕਾਨ 'ਚ ਠਹਿਰਿਆ ਸੀ। ਸੇਵਕਾਨੀ ਦਾ ਕਹਿਣਾ ਸੀ ਕਿ ਵੀਰਵਾਰ ਰਾਤ ਕਰੀਬ ਇਕ ਵਜੇ ਉਹ ਪੂਰੀ ਤਿਆਰੀ ਨਾਲ ਪੰਜਾਬ ਦੇ ਨੰਬਰ ਦੀ ਆਡੀ ਕਾਰ 'ਚ ਆਇਆ ਅਤੇ ਉਸ ਦੇ ਇਥੇ ਹੀ ਰੁਕਿਆ। ਇਸ ਤੋਂ ਬਾਅਦ ਗੱਡੀ ਡਰਾਈਵਰ ਨੇ ਸੇਵਕਾਨੀ ਨੂੰ ਮੋਬਾਈਲ ਫੋਨ ਦਾ ਸਿਮ ਲਿਆਉਣ ਲਈ ਪੈਸੇ ਦਿੱਤੇ। ਇਥੇ ਰਹਿਣ ਦੀ ਮਨਸ਼ਾ ਦੇਖ ਪੈਰੋਕਾਰ ਨੇ ਸ਼ਨਿਚਰਵਾਰ ਤੜਕੇ 4 ਵਜੇ ਸਾਈਂ ਨੂੰ ਘਰ ਜਾਣ ਦੀ ਅਪੀਲ ਕੀਤੀ, ਜਿਸ 'ਤੇ ਉਹ ਚਲਾ ਗਿਆ। ਇਧਰ, ਲਕਸ਼ਮਣ ਸੇਵਕਾਨੀ ਦਾ ਪਰਿਵਾਰ ਵੀ ਘਰੋਂ ਗਾਇਬ ਹੈ।
ਪਾਣੀਪਤ 'ਚੋਂ ਗਏ 9 ਸਿਮ ਤੇ ਮੋਬਾਈਲ ਫੋਨ : ਗੁਜਰਾਤ ਪੁਲਸ ਕੋਲੋਂ ਭੱਜ ਰਿਹਾ ਨਾਰਾਇਣ ਸਾਈਂ ਵੱਖ-ਵੱਖ ਸਿਮ ਕਾਰਡਾਂ ਜ਼ਰੀਏ ਆਪਣੇ ਪੈਰੋਕਾਰਾਂ ਤੇ ਪਰਿਵਾਰਕ ਮੈਂਬਰਾਂ ਦੇ ਸੰਪਰਕ 'ਚ ਹੈ। ਗਿ੍ਰਫ਼ਤਾਰੀ ਤੋਂ ਬਚਣ ਲਈ ਹੁਲੀਆ ਬਦਲਣ ਵਾਲੇ ਸਾਈਂ ਨੂੰ ਭੇਜਣ ਲਈ ਪਾਣੀਪਤ ਤੋਂ 9 ਨਵੇਂ ਸਿਮ ਕਾਰਡ ਅਤੇ ਮੋਬਾਈਲ ਫੋਨ ਖ਼ਰੀਦੇ ਗਏ। ਦੱਸਿਆ ਜਾਂਦਾ ਹੈ ਕਿ ਸਾਈਂ ਦਾ ਇਕ ਭਗਤ ਇਹ ਚੀਜ਼ਾਂ ਖ਼ਰੀਦ ਕੇ ਆਪਣੇ ਨਾਲ ਲੈ ਗਿਆ ਹੈ।
No comments:
Post a Comment