jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 28 October 2013

ਦਫਤਰੀ ਕਰਮਚਾਰੀਆਂ ਦੀ ਕਲਮ ਛੋੜ ਹੜਤਾਲ 8ਵੇਂ ਦਿਨ ਵੀ ਜਾਰੀ

www.sabblok.blogspot.com
ਹੁਸ਼ਿਆਰਪੁਰ, 28 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਅੱਜ ਸ.ਸ.ਅ ਨਾਨ ਟੀਚਿੰਗ ਦੀ ਕਲਮ ਛੋੜ ਹੜਤਾਲ ਅੱਠਵੇਂ ਦਿਨ 'ਚ ਦਾਖਲ ਹੋ ਗਈ ਹੈ | ਵਿਭਾਗ ਦੇ ਅੜੀਅਲ ਵਤੀਰੇ ਕਾਰਨ ਜਿਥੇ ਦਫਤਰ ਦਾ ਕੰਮ ਪ੍ਰਭਾਵਿਤ ਹੋਇਆ, ਉਥੇ ਸਕੂਲਾਂ 'ਚੋਂ ਅਧਿਆਪਕਾਂ ਨੂੰ ਦਫਤਰ ਸੱਦਣ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲੋਕੇਸ਼ ਸ਼ਰਮਾ ਨੇ ਕਿਹਾ ਕਿ ਅੱਜ ਵੀ ਸ.ਸ.ਅ. ਨਾਨ-ਟੀਚਿੰਗ ਯੂਨੀਅਨ ਵੱਲੋਂ ਵੱਖ-ਵੱਖ ਜ਼ਿਲਿ੍ਹਆਂ 'ਚ ਮੰਗਾਂ ਲਈ ਕਲਮ ਛੋੜ ਹੜਤਾਲ ਕੀਤੀ ਗਈ | ਉਨ੍ਹਾਂ ਕਿਹਾ ਕਿ ਵਿਭਾਗ 'ਚ ਜਿਥੇ ਪਹਿਲਾਂ ਹੀ ਬੀ.ਆਰ.ਪੀਜ਼ (ਉਹ ਅਧਿਆਪਕ ਜੋ ਆਰ.ਟੀ.ਆਈ ਕਾਨੂੰਨ ਦੀ ਉਲੰਘਣਾ ਕਰਦੇ ਹੋਏ, ਦਫਤਰਾਂ 'ਚ ਤਾਇਨਾਤ ਹਨ) ਵੱਡੀ ਗਿਣਤੀ 'ਚ ਹੈ, ਫਿਰ ਵੀ ਸਕੂਲਾਂ 'ਚੋਂ ਅਧਿਆਪਕਾਂ ਨੂੰ ਬਲਾਕਾਂ 'ਚ ਬੁਲਾਇਆ ਗਿਆਸ਼ | ਉਨ੍ਹਾਂ ਕਿਹਾ ਕਿ 31 ਅਕਤੂਬਰ ਨੂੰ ਸੂਬਾ ਪੱਧਰੀ ਰੈਲੀ ਮੋਗਾ ਵਿਖੇ ਕੀਤੀ ਜਾ ਰਹੀ ਹੈ | ਇਸ ਮੌਕੇ ਸੰਜੀਵ ਕੁਮਾਰ, ਅਮਨਿੰਦਰ ਥਾਪਰ, ਵਰੁਣ ਜੈਨ, ਕੰਚਨ, ਨਿਰਮਲ, ਜਗਤਾਰ ਸਿੰਘ, ਗੁਲਵੰਤ ਸਿੰਘ, ਗੋਪਾਲ ਕਿ੍ਸ਼ਨ, ਜਗਦੀਪ, ਮਨਜੀਤ ਕੌਰ ਆਦਿ ਹਾਜ਼ਰ ਸਨ |

No comments: