jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 31 October 2013

ਬਾਬਾ ਬੰਨੋਆਣਾ ਸਨਮਾਨ ਕਾਮਰੇਡ ਗੁਰਮੀਤ ਨੂੰ ਦਿੱਤਾ ਜਾਵੇਗਾ

www.sabblok.blogspot.com

ਜਲੰਧਰ:   ਬਾਬਾ ਗੁਰਬਖ਼ਸ਼ ਸਿੰਘ ਬੰਨੋਆਣਾ ਕੌਮਾਂਤਰੀ ਯਾਦਗਾਰੀ ਟਰੱਸਟ ਵੱਲੋਂ ਇਸ ਸਾਲ ਬਾਬਾ ਬੰਨੋਆਣਾ ਦੀ ਯਾਦ ਵਿੱਚ ਕੀਤੇ ਜਾ ਰਹੇ ਸਮਾਗਮ ਮੌਕੇ ਕਾਮਰੇਡ ਗੁਰਮੀਤ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸਨਮਾਨ ਭੇਂਟ ਕੀਤਾ ਜਾ ਰਿਹਾ ਹੈ। ਕਾਮਰੇਡ ਗੁਰਮੀਤ ਉਹ ਸ਼ਖਸੀਅਤ ਹਨ, ਜਿਨ•ਾ ਨੂੰ ਲੰਮਾ ਸਮਾਂ ਬਾਬਾ ਬੰਨੋਆਣਾ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ। 
ਉਂਜ ਤਾਂ ਬਾਬਾ ਬੰਨੋਆਣਾ ਜੀ ਦੀ ਬਰਸੀ ਦਾ ਦਿਨ ਚਾਰ ਅਪਰੈਲ ਹੈ, ਪਰ ਪਹਿਲੀ ਨਵੰਬਰ ਦਾ ਦਿਨ ਇਸ ਕਰ ਕੇ ਚੁਣਿਆ ਗਿਆ ਹੈ, ਕਿਉਂਕਿ ਬਾਬਾ ਬੰਨੋਆਣਾ ਜੀ ਦਾ 'ਮੇਲਾ ਗ਼ਦਰੀ ਬਾਬਿਆਂ' ਦਾ ਸ਼ੁਰੂ ਕਰਨ ਵਿੱਚ ਅਹਿਮ ਯੋਗਦਾਨ ਰਿਹਾ ਹੈ। ਇਹੋ ਨਹੀਂ, ਉਨ•ਾ ਨੇ ਦੇਸ਼ਭਗਤ ਯਾਦਗਾਰ ਹਾਲ ਵਿਖੇ ਗ਼ਦਰੀ ਬਾਬਿਆਂ ਦੀਆਂ ਜੀਵਨੀਆਂ ਨਾਲ ਸੰਬੰਧਤ ਸਮੱਗਰੀ ਨੂੰ ਇਕੱਤਰ ਕਰ ਕੇ ਲਿਖਤੀ ਰੂਪ ਦੇਣ ਲਈ ਪ੍ਰਕਾਸ਼ਨ ਦਾ ਕਾਰਜ ਆਰੰਭ ਕਰਵਾਉਣ ਵਿੱਚ ਵੀ ਅਹਿਮ ਹਿੱਸਾ ਪਾਇਆ ਸੀ। ਬਾਬਾ ਬੰਨੋਆਣਾ ਜੀ ਦੀ ਇੱਛਾ ਸੀ ਕਿ ਨੌਜੁਆਨ ਪੀੜ•ੀ ਪੱਤਰਕਾਰੀ ਦੇ ਖੇਤਰ ਵਿੱਚ ਅੱਗੇ ਆਵੇ ਤੇ ਇਸ ਦੀਆਂ ਉੱਚੀਆਂ-ਸੁੱਚੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਹੋਇਆਂ ਤਨਦੇਹੀ ਨਾਲ ਕਾਰਜ ਕਰੇ। ਉਨ•ਾ ਦੀ ਇਹ ਚਾਹਤ ਉਸ ਸਮੇਂ ਪੂਰੀ ਹੁੰਦੀ ਨਜ਼ਰੀਂ ਪਈਂ, ਜਦੋਂ ਜਲੰਧਰ ਵਿਖੇ ਪੱਤਰਕਾਰੀ ਦੀ ਪੜ•ਾਈ ਸ਼ੁਰੂ ਹੋਈ ਤੇ ਇਸ ਕਾਰਜ ਵਿੱਚ ਸ੍ਰੀਮਤੀ ਸੁਰਿੰਦਰ ਕੌਰ ਮੀਸ਼ਾ ਨੇ ਆਪਣਾ ਬਣਦਾ ਯੋਗਦਾਨ ਪਾਇਆ। 
ਏਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਬਾਬਾ ਬੰਨੋਆਣਾ ਜੀ ਦੀ ਬਰਸੀ ਮੌਕੇ ਪੱਤਰਕਾਰੀ ਦੇ ਖੇਤਰ ਨਾਲ ਜੁੜੀ ਕਿਸੇ ਅਹਿਮ ਸ਼ਖਸੀਅਤ ਨੂੰ ਸਨਮਾਨਤ ਕਰਨ ਦਾ ਸ਼ਲਾਘਾ ਯੋਗ ਕਾਰਜ ਅਮਰੀਕਾ ਦੀ ਸਟੇਟ ਕੈਲੇਫੋਰਨੀਆ ਵਿਖੇ ਰਹਿੰਦੇ ਕਾਮਰੇਡ ਹਰਜਿੰਦਰ ਦੁਸਾਂਝ ਨੇ ਆਰੰਭ ਕਰਵਾਇਆ ਸੀ। ਇਸ ਵਰ•ੇ ਇਹ ਸਨਮਾਨ ਕਾਮਰੇਡ ਗੁਰਮੀਤ ਨੂੰ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਗਿਆਰਾਂ ਹਜ਼ਾਰ ਰੁਪਏ ਨਕਦ, ਇੱਕ ਮਾਣ-ਪੱਤਰ ਤੇ ਇੱਕ ਸ਼ਾਲ ਭੇਂਟ ਕੀਤਾ ਜਾਵੇਗਾ। ਇਹ ਸਨਮਾਨ ਦੇਣ ਦਾ ਫਰਜ਼ ਕਾਮਰੇਡ ਨੌਨਿਹਾਲ ਸਿੰਘ ਤੇ ਸ੍ਰੀਮਤੀ ਹਰਬੀਰ ਕੌਰ ਬੰਨੋਆਣਾ, ਜੋ ਬਾਬਾ ਬੰਨੋਆਣਾ ਜੀ ਦੀ ਜੀਵਨ ਸਾਥਣ ਹਨ, ਅਤੇ ਹੋਰ ਉੱਘੇ ਸਾਥੀਆਂ ਦੁਆਰਾ ਨਿਭਾਇਆ ਜਾਵੇਗਾ।

No comments: